ਰੱਖਿਆ ਮੰਤਰੀ ਰਾਜਨਾਥ ਦੇ ਘਰ ਸੰਸਦ ਸੈਸ਼ਨ ਨੂੰ ਲੈ ਕੇ NDA ਦੀ ਬੈਠਕ, ਇਸ ਮੁੱਦੇ ''ਤੇ ਹੋ ਰਹੀ ਚਰਚਾ

06/16/2024 7:48:50 PM

ਨਵੀਂ ਦਿੱਲੀ- 24 ਜੂਨ ਤੋਂ ਸ਼ੁਰੂ ਹੋ ਰਹੇ 18ਵੀਂ ਲੋਕ ਸਭਾ ਦੇ ਪਹਿਲੀ ਸੰਸਦੀ ਸੈਸ਼ਨ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਘਰ ਐੱਨ.ਡੀ.ਏ. ਦੀ ਬੈਠਕ ਹੋ ਰਹੀ ਹੈ। ਬੈਠਕ 'ਚ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸੂਤਰਾਂ ਮੁਤਾਬਕ, ਬੈਠਕ 'ਚ ਜੇ.ਡੀ.ਯੂ. ਦੇ ਲਲਨ ਸਿੰਘ, ਐੱਲ.ਜੇ.ਪੀ. ਨੇਤਾ ਚਿਰਾਗ ਪਾਸਵਾਨ ਮੌਜੂਦ ਹਨ। ਇਸ ਤੋਂ ਇਲਾਵਾ ਟੀ.ਡੀ.ਪੀ. ਦੇ ਨੇਤਾ ਵੀ ਬੈਠਕ 'ਚ ਮੌਜੂਦ ਹਨ। ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ, ਅਸ਼ਵਨੀ ਵੈਸ਼ਨਵ ਵੀ ਇਸ ਬੈਠਕ 'ਚ ਮਜੌੂਦ ਹਨ। ਇਸ ਤੋਂ ਪਹਿਲਾਂ ਕਿਰਨ ਰਿਜਿਜੂ ਨੇ ਐਤਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਓਮ ਬਿਰਲਾ ਨੇ ਕੇਂਦਰੀ ਮੰਤਰੀ ਨੂੰ ਓਨ੍ਹਾਂ ਦੀ ਨਵੀਂ ਜ਼ਿਮੇਵਾਰੀ ਲਈ ਵਧਾਈ ਦਿੱਤੀ। 

ਦੱਸ ਦੇਈਏ ਕਿ 18ਵੀਂ ਲੋਕ ਸਭਾ ਦਾ ਪਹਿਲੀ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ ਅਤੇ 3 ਜੂਨ ਤਕ ਚੱਲੇਗਾ। ਰਾਜ ਸਭਾ ਦਾ ਸੈਸ਼ਨ 27 ਜੂਨ ਤੋਂ ਬੁਲਾਇਆ ਜਾਵੇਗਾ। ਸੈਸ਼ਨ ਦੇ ਪਹਿਲੇ ਦਿਨ ਨਵੇਂ ਚੁਣੇ ਗਏ ਸੰਸਦ ਮੈਂਬਰ ਸਹੁੰ ਚੁੱਕਣਗੇ। ਦੂਜੇ ਦਿਨ ਵੀ ਸਹੁੰ ਚੁੱਕ ਸਮਾਗਮ ਹੋਵੇਗਾ। ਦੂਜੇ ਦਿਨ ਯਾਨੀ 25 ਜੂਨ ਤਕ ਲੋਕ ਸਭਾ ਸਪੀਕਰ ਅਹੁਦੇ ਲਈ ਨਾਂ ਦਿੱਤੇ ਜਾ ਸਕਣਗੇ। ਇਸ ਤੋਂ ਬਾਅਦ 26 ਜੂਨ ਨੂੰ ਸਪੀਕਰ ਅਹੁਦੇ ਲਈ ਚੋਣ ਹੋਵੇਗੀ। ਸਪੀਕਰ ਦੀ ਚੋਣ ਹੋਣ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸੇ ਸੈਸ਼ਨ 'ਚ ਮੋਦੀ ਸਰਕਾਰ ਡਿਜੀਟਲ ਬਿੱਲ ਲੈ ਕੇ ਆ ਸਕਦੀ ਹੈ। 

ਉਥੇ ਹੀ ਵਿਰੋਧੀ ਧਿਰ ਨੇ ਵੀ ਡਿਪਟੀ ਸਪੀਕਰ ਅਹਦੇ ਲਈ ਦਾਅਵਾ ਠੋਕਿਆ ਹੈ। ਸੂਤਰਾਂ ਮੁਤਾਬਕ, 'ਇੰਡੀਆ' ਗਠਜੋੜ ਸਪੀਕਰ ਅਤੇ ਡਿਪਟੀ ਸਪੀਕਰ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ 2024  ਦੀਆਂ ਲੋਕ ਸਭਾ ਚੋਣਾਂ 'ਚ ਐੱਨ.ਡੀ.ਏ. ਨੂੰ 293 ਸੀਟਾਂ ਮਿਲੀਆਂ ਹਨ। ਭਾਜਪਾ ਨੂੰ 240 ਸੀਟਾਂ 'ਤੇ ਜਿੱਤ ਮਿਲੀ ਹੈ।  'ਇੰਡੀਆ' ਗਠਜੋੜ ਨੂੰ 234 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ 99 ਸੀਟਾਂ 'ਤੇ ਜਿੱਤ ਮਿਲੀ ਹੈ। ਉਥੇ ਹੀ ਸਮਾਜਵਾਦੀ ਪਾਰਟੀ ਦੂਜੇ ਨੰਬਰ ਦੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ ਨੂੰ ਸਭ ਤੋਂ ਵੱਡਾ ਝਟਕਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਲੱਗਾ ਹੈ। ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ 32 ਸੀਟਾਂ 'ਤੇ ਜਿੱਤ ਮਿਲੀ ਹੈ ਜੋ ਕਿ 2019 ਦੇ ਮੁਕਾਬਲੇ ਅੱਧੀਆਂ ਸੀਟਾਂ ਹਨ। 


Rakesh

Content Editor

Related News