ਇਸ ਵਾਰ ਚੋਣ ਕੌਣ ਜਿੱਤੇਗਾ, ਇਹ ਤਾਂ ਬ੍ਰਹਮਾ ਜੀ ਵੀ ਨਹੀਂ ਦੱਸ ਸਕਦੇ : ਅਜੀਤ ਪਵਾਰ

05/29/2024 11:16:59 AM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ 6 ਪੜਾਅ ਪੂਰੇ ਹੋਣ ਤੋਂ ਬਾਅਦ ਭਾਜਪਾ ਵਲੋਂ ਕੀਤੇ ਜਾ ਰਹੇ 400 ਸੀਟਾਂ ’ਤੇ ਜਿੱਤ ਦੇ ਦਾਅਵੇ ਵਿਚਾਲੇ ਭਾਜਪਾ ਦੀ ਸਹਿਯੋਗੀ ਐੱਨ. ਸੀ. ਪੀ. ਦੇ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਹੈ ਕਿ ਇਸ ਵਾਰ ਚੋਣਾਂ ’ਚ ਕਿਹੜੀ ਪਾਰਟੀ ਜਿੱਤੇਗੀ, ਇਹ ਤਾਂ ਬ੍ਰਹਮਾ ਜੀ ਵੀ ਨਹੀਂ ਦੱਸ ਸਕਦੇ ਹਨ। ਪਵਾਰ ਦੇ ਇਸ ਬਿਆਨ ਤੋਂ ਬਾਅਦ ਨਾ ਸਿਰਫ ਮਹਾਰਾਸ਼ਟਰ ਸਗੋਂ ਦੇਸ਼ ਦੀ ਸਿਆਸਤ ’ਚ ਵੀ ਭੂਚਾਲ ਆ ਗਿਆ ਹੈ। ਅਜੀਤ ਪਵਾਰ ਨੇ ਕਿਹਾ ਕਿ ਠਾਕਰੇ ਤੋਂ ਕੋਹਾਂ ਦੂਰ ਘੱਟ-ਗਿਣਤੀ ਭਾਈਚਾਰਾ ਇਸ ਸਾਲ ਠਾਕਰੇ ਦੇ ਧੜੇ ਨਾਲ ਚਲਾ ਗਿਆ, ਇਸ ਲਈ ਇਨ੍ਹਾਂ ਚੋਣਾਂ ’ਚ ਕੀ ਹੋਵੇਗਾ ਇਹ ਤਾਂ ਬ੍ਰਹਮਾ ਵੀ ਨਹੀਂ ਦੱਸ ਸਕਦੇ।

ਇਹ ਵੀ ਪੜ੍ਹੋ- ਜਿਸ ਮੰਦਰ ’ਚ ਵੀਰਭੱਦਰ ਸਿੰਘ ਨੇ ਕੀਤੀ ਸੀ ਪੁੱਤਰ ਪ੍ਰਾਪਤੀ ਦੀ ਕਾਮਨਾ, ਉਥੇ ਆਸ਼ੀਰਵਾਦ ਲੈਣ ਪਹੁੰਚੇ ਵਿਕਰਮਾਦਿੱਤਿਆ

ਪਵਾਰ ਦੇ ਬ੍ਰਹਮਦੇਵ ਵਾਲੇ ਬਿਆਨ ’ਤੇ ਤੰਜ਼ ਕਰਦੇ ਹੋਏ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ, ‘ਵੋਟ ਬ੍ਰਹਮਦੇਵ ਨਹੀਂ ਪਾਉਂਦੇ, ਜਨਤਾ ਪਾਉਂਦੀ ਹੈ। ਉਹ ਲੋਕ ਹਾਰਨ ਵਾਲੇ ਹਨ, ਇਸ ਲਈ ਬ੍ਰਹਮਦੇਵ ਨੂੰ ਯਾਦ ਕਰ ਰਹੇ ਹਨ। ਜਨਤਾ ਸਾਡੇ ਨਾਲ ਹੈ। ਮਹਾਰਾਸ਼ਟਰ ’ਚ ਕਾਂਗਰਸ, ਸ਼ਿਵ ਸੈਨਾ ਊਧਵ ਧੜਾ ਅਤੇ ਐੱਨ. ਸੀ. ਪੀ. ਸ਼ਰਦ ਧੜਾ ਮਿਲ ਕੇ ਮਹਾਵਿਕਾਸ ਅਘਾੜੀ ਗਠਜੋੜ ਦੇ ਤਹਿਤ ਲੋਕ ਸਭਾ ਚੋਣਾਂ ਲੜ ਰਹੇ ਹਨ। ਉੱਧਰ ਦੂਜੇ ਪਾਸੇ ਭਾਜਪਾ ਦਾ ਗਠਜੋੜ ਸ਼ਿਵ ਸੈਨਾ ਸ਼ਿੰਦੇ ਅਤੇ ਐੱਨ. ਸੀ. ਪੀ. ਅਜੀਤ ਧੜੇ ਦੇ ਨਾਲ ਹੈ। ਇਸ ਗਠਜੋੜ ਦਾ ਨਾਂ ਮਹਾਯੁਤੀ ਹੈ। ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਵਿਚਾਲੇ ਫੁੱਟ ਪੈ ਚੁੱਕੀ ਹੈ। ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਦਾ ਅਤੇ ਐੱਨ. ਸੀ. ਪੀ. ਦੇ ਅਜੀਤ ਪਵਾਰ ਦਾ ਧੜਾ ਇਸ ਸਮੇਂ ਮਹਾਰਾਸ਼ਟਰ ’ਚ ਭਾਜਪਾ ਦੇ ਨਾਲ ਮਿਲ ਕੇ ਸਰਕਾਰ ’ਚ ਹਨ।

ਇਹ ਵੀ ਪੜ੍ਹੋ-  ਅਦਾਲਤ ਦੇ ਫ਼ੈਸਲੇ ਤੋਂ ਭੜਕੇ ਬਜ਼ੁਰਗ ਨੇ ਜੱਜ ’ਤੇ ਸੁੱਟਿਆਂ ਜੁੱਤੀਆਂ ਦਾ ਹਰ, ਜੰਮ ਕੇ ਹੋਈ ਛਿੱਤਰ-ਪਰੇਡ

ਮਹਾਯੁਤੀ ’ਚ ਚੋਣਾਂ ਤੋਂ ਬਾਅਦ ਮਚਿਆ ਹੈ ਘਮਾਸਾਨ

ਮਹਾਯੁਤੀ ’ਚ ਸ਼ਾਮਲ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਨੇਤਾ ਨਾ ਸਿਰਫ ਆਪਣੇ ਹੀ ਨੇਤਾਵਾਂ ਵਿਰੁੱਧ ਦੋਸ਼ ਲਗਾ ਰਹੇ ਹਨ ਸਗੋਂ ਮਹਾਯੁਤੀ ’ਚ ਸ਼ਾਮਲ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ’ਤੇ ਵੀ ਚੋਣਾਂ ’ਚ ਮਦਦ ਨਾ ਕਰਨ ਦਾ ਦੋਸ਼ ਲਗਾ ਰਹੇ ਹਨ। ਉੱਪ ਨੇਤਾ ਅਤੇ ਸਾਬਕਾ ਵਿਧਾਇਕ ਸ਼ਿਸ਼ਰ ਸ਼ਿੰਦੇ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉੱਤਰ-ਪੱਛਮੀ ਮੁੰਬਈ ਤੋਂ ਸੰਸਦ ਮੈਂਬਰ ਗਜਾਨਨ ਕੀਰਤੀਕਰ ’ਤੇ ਪਾਰਟੀ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ; 11 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੀ ਜੱਲਾਦ ਡਾਕਟਰ ਮਾਂ

ਸ਼ਿਸ਼ਰ ਨੇ ਪੱਤਰ ’ਚ ਲਿਖਿਆ ਕਿ ਸਾਬਕਾ ਸੰਸਦ ਮੈਂਬਰ ਗਜਾਨਨ ਅਤੇ ਉਨ੍ਹਾਂ ਦੀ ਪਤਨੀ ਨੇ ਸੂਬੇ ’ਚ 5ਵੇਂ ਪੜਾਅ ਦੀ ਪੋਲਿੰਗ ਵਾਲੇ ਦਿਨ ਪਾਰਟੀ ਵਿਰੋਧੀ ਬਿਆਨ ਦੇ ਕੇ ਵਿਰੋਧੀ ਧਿਰ ਊਧਵ ਠਾਕਰੇ ਧੜੇ ਦਾ ਪੱਖ ਲਿਆ। ਇਨ੍ਹਾਂ ਦੋਸ਼ਾਂ ਵਿਚਾਲੇ ਭਾਜਪਾ ਨੇਤਾ ਪ੍ਰਵੀਨ ਦਰੇਕਰ ਨੇ ਵੀ ਦੋਸ਼ ਲਗਾਇਆ ਕਿ ਗਜਾਨਨ ਮੁੰਬਈ ਉੱਤਰ-ਪੱਛਮੀ ਲੋਕ ਸਭਾ ਸੀਟ ਤੋਂ ਖੁਦ ਚੋਣ ਲੜਣ ਲਈ ਸ਼ਿੰਦੇ ਦੀ ਸ਼ਿਵ ਸੈਨਾ ਤੋਂ ਟਿਕਟ ਲੈਣਾ ਚਾਹੁੰਦੇ ਸਨ। ਉਨ੍ਹਾਂ ਦੀ ਯੋਜਨਾ ਆਖਰੀ ਮੌਕੇ ’ਤੇ ਆਪਣੀ ਉਮੀਦਵਾਰੀ ਵਾਪਸ ਲੈ ਕੇ ਬੇਟੇ ਅਤੇ ਸ਼ਿਵ ਸੈਨਾ (ਠਾਕਰੇ ਧੜੇ) ਦੇ ਉਮੀਦਵਾਰ ਅਮੋਲ ਨੂੰ ਬਿਨਾਂ ਵਿਰੋਧ ਦੇ ਚੁਣ ਕੇ ਲਿਆਉਣ ਦੀ ਸੀ। ਹਾਲਾਂਕਿ ਮੁੱਖ ਮੰਤਰੀ ਸ਼ਿੰਦੇ ਦੀ ਹੁਣ ਤੱਕ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਅਜੀਤ ਨੇ ਆਪਣੇ ਵਿਧਾਇਕਾਂ ਨਾਲ ਲੋਕ ਸਭਾ ਚੋਣਾਂ ਦੌਰਾਨ ਦੀ ਸਥਿਤੀ ਦੀ ਸਮੀਖਿਆ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Tanu

Content Editor

Related News