ਕਰਕ ਰਾਸ਼ੀ ਵਾਲੇ ਸੰਤਾਨ ਕਾਰਨ ਹੋ ਸਕਦੇ ਨੇ ਦੁਖੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Thursday, Jun 20, 2024 - 03:00 AM (IST)

ਮੇਖ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦਾ ਕੋਈ ਵੀ ਕੰਮ ਅੱਖਾਂ ਖੋਲ੍ਹ ਕੇ ਕਰਨਾ ਚਾਹੀਦਾ ਹੈ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਖਿਚਾਤਣੀ ਅਤੇ ਨਾਰਾਜ਼ਗੀ ਰਹਿ ਸਕਦੀ ਹੈ, ਕੋਈ ਵੀ ਕੋਸ਼ਿਸ਼ ਅਣਮੰਨੇ ਮਨ ਨਾਲ ਨਾ ਕਰੋ।
ਮਿਥੁਨ : ਦੁਸ਼ਮਣ ਉਭਰ ਕੇ ਤੁਹਾਨੂੰ ਨਾ ਸਿਰਫ਼ ਪ੍ਰੇਸ਼ਾਨ ਹੀ ਰੱਖਣਗੇ, ਜਦਕਿ ਆਪ ਦੇ ਮਨ ਨੂੰ ਵੀ ਅਸ਼ਾਂਤ-ਪ੍ਰੇਸ਼ਾਨ ਰੱਖਣਗੇ, ਸਫ਼ਰ ਵੀ ਨਾ ਕਰੋ।
ਕਰਕ : ਸੰਤਾਨ ਦੇ ਨਾਨ ਕੋ-ਆਪਰੇਟਿਵ ਰੁਖ ਕਰਕੇ ਮਨ ਪ੍ਰੇਸ਼ਾਨ ਅਤੇ ਦੁਖੀ ਰਹਿ ਸਕਦਾ ਹੈ ਪਰ ਜਨਕਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਸਿੰਘ : ਕੋਰਟ-ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ਤੋਂ ਬਚੋ, ਕਿਉਂਕਿ ਆਪ ਦੇ ਪੱਖ ਦੀ ਸਹੀ ਤੌਰ ’ਤੇ ਸੁਣਵਾਈ ਨਾ ਹੋਵੇਗੀ, ਸਫ਼ਰ ਵੀ ਨਾ ਕਰੋ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀ ਨਾ ਸਿਰਫ਼ ਆਪ ਦੀ ਲਤ ਖਿੱਚਦੇ ਰਹਿਣਗੇ, ਜਦਕਿ ਆਪ ਲਈ ਮੁਸ਼ਕਿਲਾਂ, ਪ੍ਰੇਸ਼ਾਨੀਆਂ ਵੀ ਪੈਦਾ ਕਰ ਸਕਦੇ ਹਨ।
ਤੁਲਾ : ਨਾ ਤਾਂ ਕੋਈ ਕਾਰੋਬਾਰੀ ਟੂਰਿੰਗ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇਧਿਆਨੀ ਨਾਲ ਕਰੋ, ਅਰਥ ਮੋਰਚੇ ’ਤੇ ਪ੍ਰੇਸ਼ਾਨੀ ਰਹੇਗੀ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਵੀ ਪ੍ਰੇਸ਼ਾਨ-ਅਪਸੈੱਟ ਰਹੇਗਾ, ਵੈਸੇ ਜਿਹੜੀ ਵੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਕਰੋ।
ਧਨ : ਸਿਤਾਰਾ ਉਲਝਣਾ, ਮੁਸ਼ਕਿਲਾਂ, ਪੇਚੀਦਗੀਆਂ ਵਾਲਾ ਹੋਵੇਗਾ, ਇਸ ਲਈ ਕੋਈ ਵੀ ਜ਼ਰੂਰੀ ਕੰਮ ਹੱਥ ’ਚ ਨਹੀਂ ਲੈਣਾ ਸਹੀ ਰਹੇਗਾ।
ਮਕਰ  : ਮਿੱਟੀ, ਰੇਤਾ, ਬਜਰੀ, ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਸਰਕਾਰ ਦਰਬਾਰ ’ਚ ਜਾਣ ਜਾਂ ਕਿਸੇ ਅਫਸਰ ਅੱਗੇ ਪੇਸ਼ ਹੋਣ ਤੋਂ ਬਚੋ, ਕਿਉਂਕਿ ਆਪ ਦੀ ਕੋਈ ਵੀ ਗਲ ਸੁਣੀ ਨਾ ਜਾਵੇਗੀ।
ਮੀਨ : ਸਮਾਂ ਕਿਉਂਕਿ ਰੁਕਾਵਟਾਂ, ਮੁਸ਼ਕਿਲਾਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਕੰਮ ਹੱਥ ’ਚ ਲਓ ਅਤੇ ਨਾ ਹੀ ਕਿਸੇ ਕੋਸ਼ਿਸ਼ ਲਈ ਪਹਿਲ ਕਰੋ।

20 ਜੂਨ 2024, ਵੀਰਵਾਰ
ਜੇਠ ਸੁਦੀ ਤਿੱਥੀ ਤਰੋਦਸ਼ੀ (ਸਵੇਰੇ 7.57ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ           ਮਿਥੁਨ ’ਚ 
ਚੰਦਰਮਾ       ਬ੍ਰਿਸ਼ਚਕ  ’ਚ  
ਮੰਗਲ         ਮੇਖ ’ਚ
ਬੁੱਧ             ਮਿਥੁਨ ’ਚ
ਗੁਰੂ            ਬ੍ਰਿਖ ’ਚ 
ਸ਼ੁੱਕਰ          ਮਿਥੁਨ ’ਚ 
ਸ਼ਨੀ           ਕੁੰਭ ’ਚ
ਰਾਹੂ           ਮੀਨ ’ਚ 
ਕੇਤੂ            ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਹਾੜ੍ਹ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 30 (ਜੇਠ), ਹਿਜਰੀ ਸਾਲ 1445, ਮਹੀਨਾ: ਜ਼ਿਲਹਿਜ, ਤਰੀਕ: 13 , ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ: ਅਨੁਰਾਧਾ (ਸ਼ਾਮ 6.10ਤਕ) ਅਤੇ ਮਗਰੋਂ ਨਕੱਸ਼ਤਰ ਜੇਸ਼ਠਾ, ਯੋਗ : ਸਾਧਿਯ (ਰਾਤ 8.12 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ :ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 6.10 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਦਕਸ਼ਣਾਯਨ ਅਤੇ ਵਰਖਾ- ਰੁੱਤ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Inder Prajapati

Content Editor

Related News