ਪਿਛਲੇ 2 ਸਾਲਾਂ ਤੋਂ ਸਾਨੂੰ ਇਸ ਤਰ੍ਹਾਂ ਦੀ ਜਿੱਤ ਦੀ ਕਮੀ ਮਹਿਸੂਸ ਹੋ ਰਹੀ ਸੀ : ਰਾਸ਼ਿਦ ਖਾਨ
Monday, Jun 24, 2024 - 11:52 AM (IST)
ਕਿੰਗਸਟਾਊਨ (ਭਾਸ਼ਾ) - ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟੀ-20 ਵਿਸ਼ਵ ਕੱਪ ’ਚ ਆਸਟ੍ਰੇਲੀਆ ਖਿਲਾਫ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਟੀਮ ਨੂੰ ਪਿਛਲੇ 2 ਸਾਲਾਂ ’ਚ ਇਸ ਤਰ੍ਹਾਂ ਦੇ ਮਾਣ ਵਾਲੇ ਪਲ ਦੀ ਕਮੀ ਮਹਿਸੂਸ ਹੋ ਰਹੀ ਸੀ। ਅਫਗਾਨਿਸਤਾਨ ਨੇ ਸੁਪਰ-8 ਦੇ ਮੁਕਾਬਲੇ ’ਚ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਿਆ। ਇਹ ਆਸਟ੍ਰੇਲੀਆ ਖ਼ਿਲਾਫ਼ ਉਸ ਦੀ ਪਹਿਲੀ ਜਿੱਤ ਵੀ ਹੈ।
ਇਹ ਖ਼ਬਰ ਵੀ ਪੜ੍ਹੋ- IND vs AUS: ਮੈਚ ਤੋਂ ਪਹਿਲਾਂ ਵੱਡਾ ਖੁਲਾਸਾ, ਆਸਟ੍ਰੇਲੀਆ ਖ਼ਿਲਾਫ਼ ਭਾਰਤ ਦੀ ਪਲੇਇੰਗ ਇਲੈਵਨ 'ਚ ਬਦਲਾਅ!
ਰਾਸ਼ਿਦ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਾਡੇ ਲਈ ਕਿ ਟੀਮ ਅਤੇ ਇਕ ਦੇਸ਼ ਦੇ ਰੂਪ ’ਚ ਬਹੁਤ ਵੱਡੀ ਜਿੱਤ ਹੈ। ਇਹ ਸ਼ਾਨਦਾਰ ਅਹਿਸਾਸ ਹੈ, ਜਿਸ ਦੀ ਸਾਨੂੰ ਪਿਛਲੇ 2 ਸਾਲਾਂ ਤੋਂ ਕਮੀ ਮਹਿਸੂਸ ਹੋ ਰਹੀ ਸੀ। ਇਸ ਜਿੱਤ ਤੋਂ ਅਸਲ ’ਚ ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ।
ਇਹ ਖ਼ਬਰ ਵੀ ਪੜ੍ਹੋ - ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Dilemma' ਅੱਜ ਹੋਵੇਗਾ ਰਿਲੀਜ਼
ਰਾਸ਼ਿਦ ਨੇ ਕਿਹਾ ਕਿ ਇਸ ਵਿਕਟ ’ਤੇ 140 ਦੌੜਾਂ ਦਾ ਸਕੋਰ ਵਧੀਆ ਸੀ ਪਰ ਅਸੀਂ ਬੱਲੇਬਾਜ਼ੀ ’ਚ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਤਰ੍ਹਾਂ ਦਾ ਕਰਨਾ ਚਾਹੀਦਾ ਸੀ। ਸਾਡੇ ਸਲਾਮੀ ਬੱਲੇਬਾਜ਼ਾਂ ਨੇ ਸਾਨੂੰ ਬਹੁਤ ਵਧੀਆ ਸ਼ੁਰੂਆਤ ਦੁਆਈ। ਅਸੀਂ ਇਸ ਤੋਂ ਬਾਅਦ ਭਰੋਸਾ ਬਣਾ ਕੇ ਰੱਖਿਆ। ਸਾਡੀ ਟੀਮ ਦੀ ਇਹ ਖੂਬਸੂਰਤੀ ਹੈ ਕਿ ਇਸ ਕੋਲ ਚੰਗੇ ਆਲਰਾਊਂਡਰ ਅਤੇ ਸ਼ਾਨਦਾਰ ਬਦਲ ਮੌਜੂਦ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।