ਜੌੜੇ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਖਾਣਾ ਚਾਹੀਦਾ ਹੈ ਇਹ ਭੋਜਨ
Monday, Jan 09, 2017 - 02:07 PM (IST)

ਜਲੰਧਰ— ਹਰ ਔਰਤ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਘਰ ਪਿਆਰਾ ਅਤੇ ਸੁੰਦਰ ਬੱਚਾ ਹੋਵੇ, ਜਿਸ ਦੀਆਂ ਕਿਲਕਾਰੀਆਂ ਨਾਲ ਸਾਰਾ ਘਰ ਗੂੰਜ ਉੱਠੇ। ਇਸ ਲਈ ਜੇਕਰ ਗਰਭਵਤੀ ਔਰਤ ਨੂੰ ਆਪਣੇ ਗਰਭ ''ਚ ਜੌੜੇ ਬੱਚੇ ਹੋਣ ਦੀ ਗੱਲ ਪਤਾ ਲੱਗਦੀ ਹੈ ਤਾਂ ਤਾਂ ਉਸਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ।
ਇਸ ਸਥਿਤੀ ''ਚ ਮਾਂ ਨੂੰ ਆਪਣੇ ਅਤੇ ਗਰਭ ''ਚ ਪਲ ਰਹੇ ਦੋ ਬੱਚਿਆਂ ਲਈ ਜ਼ਿਆਦਾ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ। ਸਿਹਤਮੰਦ ਰਹਿਣ ਦੇ ਲਈ ਵਧੀਆ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਵੀ ਜੌੜੇ ਬੱਚਿਆਂ ਨੂੰ ਜਨਮ ਦੇਣ ਵਾਲੇ ਹੋ ਤਾਂ ਖਾਸ ਭੋਜਨ ਦੀ ਵਰਤੋਂ ਕਰੋ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਭੋਜਨਾਂ ਦੇ ਬਾਰੇ, ਜੋ ਜੌੜੇ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਲਈ ਬਹੁਤ ਜ਼ਰੂਰੀ ਹੈ।
1. ਸੁੱਕੇ ਮੇਵੇ
ਸੁੱਕੇ ਮੇਵਿਆਂ ''ਚ ਭਰਪੂਰ ਮਾਤਰਾ ''ਚ ਵਿਟਾਮਿਨ ਅਤੇ ਓਮੇਗਾ-3 ਚਰਬੀਦਾਰ ਐਸਿਡ ਹੁੰਦੇ ਹਨ, ਜਿਸ ਨਾਲ ਗਰਭ ''ਚ ਪਲ ਰਹੇ ਬੱਚੇ ਨੂੰ ਪੋਸ਼ਨ ਮਿਲਦਾ ਹੈ।
2. ਦੁੱਧ
ਗਰਭਵਤੀ ਔਰਤਾਂ ਦੇ ਲਈ ਦੁੱਧ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨਾਲ ਬੱਚੇ ਤੰਦਰੁਸਤ ਪੈਦਾ ਹੁੰਦੇ ਹਨ।
3. ਦਹੀਂ
ਦਹੀਂ ''ਚ ਕੈਲਸ਼ੀਅਮ ਬਰਾਬਰ ਮਾਤਰਾ ''ਚ ਹੁੰਦਾ ਹੈ, ਜੋ ਬੱਚੇ ਦੇ ਵਿਕਾਸ ਲਈ ਬਹੁਤ ਲਾਭਦਾਇਕ ਸਾਬਿਤ ਹੁੰਦਾ ਹੈ। ਇਸ ਲਈ ਗਰਭ ਅਵਸਥਾ ਦੌਰਾਨ ਦਹੀਂ ਦੀ ਵਰਤੋਂ ਜ਼ਰੂਰ ਕਰੋ।
4. ਛੋਲੇ
ਕਾਬਲੀ ਛੋਲੇ ਜਾਂ ਛੋਲਿਆਂ ''ਚ ਪ੍ਰੋਟੀਨ ਭਰਪੂਰ ਮਾਤਰਾ ''ਚ ਹੁੰਦਾ ਹੈ। ਜੇਕਰ ਤੁਸੀਂ ਜੌੜੇ ਬੱਚਿਆਂ ਨੂੰ ਜਨਮ ਦੇਣ ਵਾਲੇ ਹੋ ਤਾਂ ਛੋਲਿਆਂ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਬੱਚੇ ਦੀਆਂ ਮਾਸਪੇਸ਼ੀਆ ਦਾ ਵਿਕਾਸ ਹੁੰਦਾ ਹੈ।
5. ਅੰਡੇ
ਅੰਡੇ ''ਚ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਦਾਰਥ ਬਰਾਬਰ ਮਾਤਰਾ ''ਚ ਹੁੰਦੇ ਹਨ। ਗਰਭ ਅਵਸਥਾ ''ਚ ਅੰਡੇ ਖਣਾ ਬਹੁਤ ਲਾਭਦਾਇਕ ਹੈ।
6. ਪਾਲਕ
ਪਾਲਕ ''ਚ ਆਇਰਨ ਭਰਪੂਰ ਮਾਤਰਾ ''ਚ ਹੁੰਦਾ ਹੈ। ਪਾਲਕ ਸਿਹਤਮੰਦ ਖੂਨ ਕੋਸ਼ਿਕਾਵਾਂ ਦੇ ਵਿਕਾਸ ਲਈ ਸਹਾਇਕ ਹੁੰਦੀ ਹੈ। ਇਸ ਲਈ ਗਰਭ ਆਵਸਥਾ ਦੇ ਦੌਰਾਨ ਇਸ ਦੀ ਵਰਤੋਂ ਕਰੋ।