ਤੁਲਸੀ ਵੀ ਲਿਆਉਂਦੀ ਹੈ ਤੁਹਾਡੀ ਖੂਬਸੂਰਤੀ ''ਚ ਨਿਖਾਰ

Thursday, Apr 13, 2017 - 01:45 PM (IST)

ਨਵੀਂ ਦਿੱਲੀ— ਸਰਦੀਆਂ ''ਚ ਤੁਲਸੀ ਦੇ ਫਾਇਦੀਆਂ ਬਾਰੇ ਤਾਂ ਅਸੀਂ ਸੁਣਦੇ ਆ ਰਹੇ ਹਾਂ। ਇਹ ਉਹ ਕੁਦਰਤੀ ਚੀਜ਼ ਹੈ ਜੋ ਕਈ ਬੀਮਾਰੀਆਂ ਤੋਂ ਬਚਾਉਂਦੀ ਹੈ। ਇਸ ''ਚ ਰੋਗ ਨੂੰ ਮਿਟਾਉਣ ਦੇ ਕਈ ਤੱਤ ਹੁੰਦੇ ਹਨ। ਇਹ ਸਿਹਤ ਦੇ ਲਈ ਇਕ ਵਰਦਾਨ ਹੈ। ਇਹ ਉਹ ਪੌਦਾ ਹੈ ਜੋ ਹਰ ਭਾਰਤੀ ਦੇ ਘਰ ''ਚ ਹੁੰਦਾ ਹੈ। ਇਸ ਦੀਆਂ ਪਤਿਆਂ ਮੁਹਾਸੇ ਵਰਗੀ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਹੈ। ਤੁਲਸੀ ਚਮੜੀ ਦਾ ਰੰਗ ਸਾਫ ਕਰਦੀ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੀਆਂ ਬਾਰੇ 
1. ਮੁਹਾਸੇ
ਰੋਜ਼ ਤੁਲਸੀ ਦੇ ਪੱਤੇ ਖਾਣ ਨਾਲ ਖੂਨ ਸਾਫ ਹੁੰਦਾ ਹੈ ਜਿਸ ਦੇ ਨਾਲ ਮੁਹਾਸਿਆਂ ਤੋਂ ਛੁਟਕਾਰਾ ਮਿਲਦਾ ਹੈ। ਮੁਹਾਸੇ ਹੋਣ ''ਤੇ ਤੁਲਸੀ ਦੇ ਪੱਤਿਆਂ ਦਾ ਬਣਿਆ ਫੇਸ ਪੈਕ ਜਿਸ ''ਚ ਗੁਲਾਬ ਜਲ, ਚੰਦਨ ਪਾਊਡਰ ਅਤੇ ਨਿੰਬੂ ਦਾ ਰਸ ਮਿਲਾਕੇ ਲਗਾਉਣ ਨਾਲ ਮੁਹਾਸੇ ਘੱਟ ਹੋ ਜਾਂਦੇ ਹਨ। 
2. ਸਿਹਤਮੰਦ ਚਮੜੀ
ਤੁਲਸੀ ਦੇ ਪੱਤਿਆਂ ''ਚ ਐਂਟੀਆਕਸੀਡੇਂਟ ਹੁੰਦਾ ਹੈ। ਇਸ ਦੇ ਨਾਲ ਚਮੜੀ ''ਚ ਨਿਖਾਰ ਆਉਂਦਾ ਹੈ। ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਇਸ ਦੇ ਰਸ ਨੂੰ ਗਿਲੀਸਰੀਨ ''ਚ ਪਾ ਕੇ ਇਸ ਨਾਲ ਰੋਜ਼ ਚਿਹਰੇ ''ਤੇ ਮਾਲਸ਼ ਕਰੋ। ਇਸ ਨਾਲ ਤੁਹਾਡੀ ਚਮੜੀ ਸਿਹਤਮੰਦ ਹੋਵੇਗੀ ਅਤੇ ਰੰਗ ਵੀ ਗੋਰਾ ਹੁੰਦਾ ਹੈ। 
3. ਦਾਗ ਧੱਬੇ ਨੂੰ ਸਾਫ ਕਰੇ
ਤੁਲਸੀ ਦੇ ਪੱਤਿਆਂ ''ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਦੇ ਨਾਲ ਦਾਗ ਧੱਬੇ ਸਾਫ ਹੁੰਦੇ ਹਨ। ਜੇ ਤੁਹਾਡੇ ਚਿਹਰੇ ''ਤੇ ਕੋਈ ਵੀ ਦਾਗ ਧੱਬੇ ਹਨ ਤਾਂ ਤੁਲਸੀ ਦੇ ਪੱਤਿਆਂ ਨਾਲ ਠੀਕ ਹੋ ਜਾਣਗੇ। ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਇਸ ''ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ। ਇਸ ਨੂੰ ਚਿਹਰੇ ''ਤੇ ਲਗਾਓ ਅਤੇ ਸੁੱਕ ਜਾਣ ਤੋਂ ਬਾਅਦ ਧੋ ਦਿਓ।
4. ਚਮੜੀ ਦੇ ਇੰਨਫੈਕਸ਼ਨ ਦਾ ਇਲਾਜ
ਤੁਲਸੀ ਚਮੜੀ ਦੇ ਇੰਨਫੈਕਸ਼ਨ ਨੂੰ ਠੀਕ ਕਰਨ ਦੀ ਬਹੁਤ ਹੀ ਵਧੀਆਂ ਦਵਾਈ ਹੈ। ਸਰੋਂ ਦੇ ਤੇਲ ''ਚ ਤੁਲਸੀ ਦੇ ਪੱਤੇ ਪਾ ਕੇ ਉਦੋਂ ਤੱਕ ਉਬਾਲੋ ਜਦੋ ਤੱਕ ਤੇਲ ਹਰੇ ਰੰਗ ਦਾ ਨਹੀਂ ਹੋ ਜਾਂਦਾ। ਇਸ ਤੋ ਬਾਅਦ ਤੇਲ ਛਾਣ ਲਓ ਅਤੇ ਇਸ ਨੂੰ ਇੰਨਫੈਕਸ਼ਨ ਵਾਲੀ ਥਾਂ ''ਤੇ ਲਗਾਓ। ਇਸ ਨਾਲ ਕਾਫੀ ਆਰਾਮ ਆਉਂਦਾ ਹੈ। 
5. ਝੂਰੜੀਆਂ ਤੋਂ ਛੁਟਕਾਰਾ
ਚਮੜੀ ''ਤੇ ਤੁਲਸੀ ਦੀ ਵਰਤੋ ਨਾਲ ਝੂਰੜੀਆਂ ਨਹੀਂ ਹੁੰਦੀਆਂ ਕਿਉਂਕਿ ਇਸ ''ਚ ਐਂਟੀ ਐਜਿੰਗ ਗੁਣ ਪਾਏ ਜਾਂਦੇ ਹਨ। ਇਸ ਲਈ ਤੁਲਸੀ ਦੇ ਪੱਤਿਆਂ ਦੀ ਪੇਸਟ ਬਣਾਓ ਅਤੇ ਇਸ ''ਚ ਇਕ ਚਮਚ ਨਾਰੀਅਲ ਦਾ ਤੇਲ ਅਤੇ ਮੁਲਤਾਨੀ ਮਿੱਟੀ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਆਪਣੇ ਚਿਹਰੇ ''ਤੇ ਲਗਾਓ ਅਤੇ ਸੁੱਕ ਜਾਣ ਤੋਂ ਬਾਅਦ ਧੋ ਦਿਓ। 


Related News