ਪੰਜਾਬ ਦੇ ਇਸ ਪਿੰਡ ''ਚ ਵੀ ਨਹੀਂ ਪੈਣਗੀਆਂ ਵੋਟਾਂ, ਲਗਾਤਾਰ ਤੀਜੀ ਵਾਰ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ
Sunday, Oct 06, 2024 - 02:01 AM (IST)
ਟਾਂਡਾ ਉੜਮੁੜ (ਪੰਡਿਤ)- ਪਿੰਡ ਮੋਹਾ ਵਾਸੀਆਂ ਨੇ ਆਪਸੀ ਭਾਈਚਾਰੇ ਦੀ ਮਿਸਾਲ ਪੈਦਾ ਕਰਦਿਆਂ ਲਗਾਤਾਰ ਤੀਜੀ ਵਾਰ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕਰ ਲਈ ਹੈ। ਹੁਣ ਪਿੰਡ ਵਿਚ ਵੋਟਾਂ ਨਹੀਂ ਹੋਣਗੀਆਂ।
ਪਿੰਡ ਵਾਸੀਆਂ ਨੇ ਪਿੰਡ ਵਿਚ ਸਾਬਕਾ ਸਰਪੰਚ ਰਾਮ ਪ੍ਰਕਾਸ਼ ਦੀ ਅਗਵਾਈ ਵਿਚ ਇਕੱਠ ਕਰ ਕੇ ਸਤਵਿੰਦਰ ਕੌਰ ਨੂੰ ਸਰਪੰਚ ਚੁਣਿਆ, ਜਦਕਿ ਦਵਿੰਦਰ ਸਿੰਘ, ਦਲਬੀਰ ਸਿੰਘ ਚੌਹਾਨ, ਅਮਨਪ੍ਰੀਤ ਕੌਰ ਅਤੇ ਰਵੀਪਾਲ ਸਿੰਘ ਨੂੰ ਪੰਚ ਚੁਣਿਆ ਗਿਆ ਹੈ।
ਇਸ ਮੌਕੇ ਸਾਬਕਾ ਸਰਪੰਚ ਦਲਬੀਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਚੌਹਾਨ, ਨੰਬਰਦਾਰ ਗਗਨਪ੍ਰੀਤ ਸਿੰਘ ਅਤੇ ਨੰਬਰਦਾਰ ਪਵਿੱਤਰ ਸਿੰਘ ਨੇ ਚੁਣੀ ਗਈ ਸਰਪੰਚ ਅਤੇ ਪੰਚਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।
ਇਸ ਮੌਕੇ ਤਜਿੰਦਰ ਸਿੰਘ ਰਾਜੀ, ਗੁਰਦੀਪ ਸਿੰਘ ਦੀਪਾ, ਜਸਵਿੰਦਰ ਸਿੰਘ ਫੌਜੀ, ਰਾਮ ਲਾਲ ਚੌਕੀਦਾਰ, ਸੁਰਿੰਦਰ ਸਿੰਘ, ਜਗੀਰ ਸਿੰਘ, ਹਰਬੰਸ ਸਿੰਘ, ਨਛੱਤਰ ਸਿੰਘ, ਬਲਬੀਰ ਸਿੰਘ, ਗੁਰਪਾਲ ਸਿੰਘ, ਇੰਦਰਜੀਤ ਸਿੰਘ, ਰਛਪਾਲ ਸਿੰਘ, ਤਾਰਾ ਸਿੰਘ ਜਸਵੀਰ ਸਿੰਘ ਬੱਬੂ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ- 800 ਪੰਜਾਬੀ ਤੇ 6500 ਪ੍ਰਵਾਸੀ ! ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e