AGTF ਦੇ ਅੜਿੱਕੇ ਚੜ੍ਹਿਆ ਖ਼ਤਰਨਾਕ ਗੈਂਗਸਟਰ! ਪੰਜਾਬ ਭਰ 'ਚ ਕਰ ਚੁੱਕਾ ਹੈ ਕਈ ਕਾਂਡ

Saturday, Oct 05, 2024 - 10:10 AM (IST)

AGTF ਦੇ ਅੜਿੱਕੇ ਚੜ੍ਹਿਆ ਖ਼ਤਰਨਾਕ ਗੈਂਗਸਟਰ! ਪੰਜਾਬ ਭਰ 'ਚ ਕਰ ਚੁੱਕਾ ਹੈ ਕਈ ਕਾਂਡ

ਚੰਡੀਗੜ੍ਹ (ਵੈੱਬ ਡੈਸਕ): ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਤੇ ਬਠਿੰਡਾ ਪੁਲਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਜੱਸਾ ਬੁਰਜ ਗੈਂਗ ਦੇ ਕਿੰਗਪਿਨ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਸਪ੍ਰੀਤ ਸਿੰਘ ਉਰਫ਼ ਜੱਸਾ ਖ਼ਿਲਾਫ਼ 11 FIR ਦਰਜ ਹਨ। ਉਹ ਪੰਜਾਬ ਵਿਚ ਕਈ ਕਾਂਡ ਕਰ ਚੁੱਕਿਆ ਹੈ। 

ਇਹ ਖ਼ਬਰ ਵੀ ਪੜ੍ਹੋ - Positive News: ਅੱਜ ਖਾਤਿਆਂ 'ਚ ਆਉਣਗੇ ਪੈਸੇ, PM ਮੋਦੀ ਦਾ ਕਿਸਾਨਾਂ ਨੂੰ ਤੋਹਫ਼ਾ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਵਿਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦੇ ਹੋਏ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਵੱਲੋਂ ਬਠਿੰਡਾ ਪੁਲਸ ਦੇ ਨਾਲ ਇਕ ਸਾਂਝੇ ਆਪਰੇਸ਼ਨ ਦੌਰਾਨ ਜੱਸਾ ਬੁਰਜ ਗੈਂਗ ਦੇ ਕਿੰਗਪਿਨ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਉਸ ਦੇ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਹਥਿਆਰਾਂ ਦੀ ਤਸਕਰੀ, ਖੋਹ ਅਤੇ ਅਗਵਾ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਿਦਿਆਰਥੀਆਂ ਨੂੰ ਕੀਤੀ ਗਈ ਛੁੱਟੀ

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 4 ਪਿਸਤੌਲ (32 ਬੋਰ) ਸਮੇਤ ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਸਪ੍ਰੀਤ ਸਿੰਘ ਉਰਫ਼ ਜੱਸਾ ਖ਼ਿਲਾਫ਼ 11 ਐੱਫ.ਆਈ.ਆਰ. ਦਰਜ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਪੰਜਾਬ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News