ਗੁਫਾ ਵਿਚ ਬਣਿਆ ਹੈ ਇਟਲੀ ਦਾ ਇਹ ਸ਼ਾਨਦਾਰ ਹੋਟਲ

08/19/2017 2:54:07 PM

ਨਵੀਂ ਦਿੱਲੀ— ਕਈ ਲੋਕਾਂ ਨੂੰ ਘੁੰਮਣ-ਫਿਰਣ ਦਾ ਕਾਫੀ ਸ਼ੌਂਕ ਹੁੰਦਾ ਹੈ। ਉਹ ਜਦੋਂ ਵੀ ਕਿਤੇ ਬਾਹਰ ਘੁੰਮਣ ਜਾਂਦੇ ਹਨ ਤਾਂ ਰਹਿਣ ਲਈ ਅਜਿਹਾ ਹੋਟਲ ਲੱਭਦੇ ਹਨ ਜਿਸ ਵਿਚ ਸਾਰੇ ਤਰ੍ਹਾਂ ਦੇ ਸੁੱਖ ਸੁਵਿਧਾਵਾਂ ਹੋਣ। ਅਜਿਹੇ ਵਿਚ ਇਟਲੀ ਦੇਸ਼ ਵਿਚ ਇਕ ਅਜਿਹਾ ਹੋਟਲ ਹੈ ਜੋ ਗੁਫਾ ਵਿਚ ਬਣਿਆ ਹੋਇਆ ਹੈ। ਇਹ ਹੋਟਲ ਗੁਫਾ ਨੂੰ ਕੱਟ ਕੇ ਬਣਾਇਆ ਗਿਆ ਹੈ। ਇਸ ਗੁਫਾਨੁਮਾ ਹੋਟਲ ਦਾ ਨਾਂ ‘La Dimora di Metello’ ਹੈ। ਜੋ ਇਟਲੀ ਦੇ ਸੱਭ ਤੋਂ ਖੂਬਸੂਰਤ ਹੋਟਲਾਂ ਵਿਚੋਂ ਇਕ ਹੈ।

PunjabKesari
ਇਸ ਹੋਟਲ ਨੂੰ ਬਣਾਉਣ ਲਈ ਗੁਫਾ ਨੂੰ ਕੱਟਿਆ ਗਿਆ ਹੈ ਇਸ ਵਿਚ ਆਲੀਸ਼ਾਨ ਕਮਰੇ ਬਣਾਏ ਗਏ ਜਿਸ ਵਿਚ ਹਰ ਤਰ੍ਹਾਂ ਦੀ ਸੁਵਿਧਾ ਮੌਜੂਦ ਹੈ। ਇਸ ਪੂਰੇ ਹੋਟਲ ਵਿਚ ਵੱਡੇ-ਵੱਡੇ ਚਾਰ ਕਮਰੇ ਹਨ, ਜੋ ਕਾਫੀ ਆਰਾਮਦਾਇਕ ਅਤੇ ਸੁਰੱਖਿਅਤ ਹਨ। ਇਸ ਹੋਟਲ ਵਿਚ ਲਾਈਟਿੰਗ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ। ਤਾਂ ਕਿ ਇੱਥੇ ਰਹਿਣ ਵਾਲੇ ਮਹਿਮਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਨ੍ਹਾਂ ਨੂੰ ਹੀ ਨਹੀਂ ਗੁਫਾ ਵਿਚ ਬਣੇ ਇਸ ਹੋਟਲ ਵਿਚ ਸੂਰਜ ਦੀ ਰੋਸ਼ਨੀ ਵੀ ਪੂਰੀ ਤਰ੍ਹਾਂ ਨਾਲ ਆਉਂਦੀ ਹੈ, ਜੇ ਤੁਸੀਂ ਵੀ ਕਦੇਂ ਹੋਟਲ ਜਾਓ ਤਾਂ ਇਸ ਗੁਫਾਨੁਮਾ ਹੋਟਲ ਵਿਚ ਇਕ ਵਾਰ ਜ਼ਰੂਰ ਜਾਓ।

PunjabKesariPunjabKesari


Related News