ਗਰਮੀਆਂ ’ਚ ਮੁਟਿਆਰਾਂ ਨੂੰ ਕੂਲ ਲੁਕ ਦੇ ਰਹੇ ਪ੍ਰਿੰਟਿਡ ਕੋ-ਆਰਡ ਸੈੱਟ
Friday, May 23, 2025 - 03:33 PM (IST)

ਮੁੰਬਈ- ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਅਤੇ ਔਰਤਾਂ ਅਜਿਹੇ ਕੱਪੜੇ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਸਟਾਈਲਿਸ਼ ਵਿਖਾਉਣ ਦੇ ਨਾਲ-ਨਾਲ ਕੂਲ ਅਤੇ ਕੰਫਰਟੇਬਲ ਵੀ ਫੀਲ ਕਰਵਾਉਣ। ਇਹੀ ਕਾਰਨ ਹੈ ਕਿ ਮੁਟਿਆਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਪ੍ਰਿੰਟਿਡ ਸੂਟ ਜਾਂ ਡਰੈੱਸਾਂ ’ਚ ਵੇਖਿਆ ਜਾ ਸਕਦਾ ਹੈ।
ਇਨ੍ਹੀਂ ਦਿਨੀਂ ਔਰਤਾਂ ਨੂੰ ਕੋ-ਆਰਡ ਸੈੱਟ ਕਾਫ਼ੀ ਪਸੰਦ ਆ ਰਹੇ ਹਨ। ਖਾਸ ਕਰ ਕੇ ਗਰਮੀਆਂ ’ਚ ਪ੍ਰਿੰਟਿਡ ਕੋ-ਆਰਡ ਸੈੱਟ ਕਾਫ਼ੀ ਟ੍ਰੈਂਡ ’ਚ ਹਨ। ਮੁਟਿਆਰਾਂ ਅਤੇ ਔਰਤਾਂ ਪ੍ਰਿੰਟਿਡ ਕੋ-ਆਰਡ ਸੈੱਟ ਪਹਿਨਣਾ ਜਿਆਦਾ ਪਸੰਦ ਕਰ ਰਹੀਆਂ ਹਨ। ਕੋ-ਆਰਡ ਸੈੱਟ ’ਚ ਟਾਪ ਅਤੇ ਬਾਟਮ ਹੁੰਦੇ ਹਨ, ਜੋ ਸੇਮ ਡਿਜ਼ਾਈਨ ਅਤੇ ਪੈਟਰਨ ’ਚ ਪ੍ਰਿੰਟਿਡ ਹੁੰਦੇ ਹਨ। ਇਹ ਸੈੱਟ ਕੈਜ਼ੂਅਲ ਜਾਂ ਫਾਰਮਲ ਦੋਹਾਂ ਤਰ੍ਹਾਂ ਦੇ ਲੁਕ ਲਈ ਵਰਤੇ ਜਾਂਦੇ ਹਨ। ਪ੍ਰਿੰਟਿਡ ਕੋ-ਆਰਡ ਸੈੱਟ ਵੱਖ-ਵੱਖ ਤਰ੍ਹਾਂ ਦੇ ਪੈਟਰਨ ਅਤੇ ਰੰਗਾਂ ’ਚ ਮੁਹੱਈਆ ਹਨ, ਜਿਵੇਂ ਕਿ ਫਲੋਰਲ ਪ੍ਰਿੰਟ, ਐਨੀਮਲ ਸਕਿਨ ਪ੍ਰਿੰਟ, ਡਾਟ ਪ੍ਰਿੰਟ, ਲਾਈਨਿੰਗ ਪ੍ਰਿੰਟ ਆਦਿ। ਇਹ ਕੋ-ਆਰਡ ਸੈੱਟ ਕਈ ਡਿਜ਼ਾਈਨ ’ਚ ਆ ਰਹੇ ਹਨ, ਜਿਨ੍ਹਾਂ ’ਚ ਮੁਟਿਆਰਾਂ ਨੂੰ ਸਭ ਤੋਂ ਵੱਧ ਸ਼ਾਰਟ ਕੁੜਤੀ ਪਲਾਜੋ ਕੋ-ਆਰਡ ਸੈੱਟ ਜ਼ਿਆਦਾ ਪਸੰਦ ਆ ਰਹੇ ਹਨ।
ਪ੍ਰਿੰਟਿਡ ਕੋ-ਆਰਡ ਸੈੱਟ ਆਮ ਤੌਰ ’ਤੇ ਆਰਾਮਦਾਇਕ ਹੁੰਦੇ ਹਨ, ਕਿਉਂਕਿ ਇਹ ਅਕਸਰ ਕਾਟਨ ਜਾਂ ਹੋਰ ਹਲਕੇ ਕੱਪੜੇ ਤੋਂ ਬਣੇ ਹੁੰਦੇ ਹਨ। ਇਹ ਮੁਟਿਆਰਾਂ ਨੂੰ ਇਕ ਸਟਾਈਲਿਸ਼ ਅਤੇ ਆਧੁਨਿਕ ਲੁਕ ਦਿੰਦੇ ਹਨ। ਇਨ੍ਹਾਂ ਦੀ ਕੀਮਤ ਇਨ੍ਹਾਂ ਦੇ ਮਟੀਰੀਅਲ, ਡਿਜ਼ਾਈਨ ਅਤੇ ਬ੍ਰਾਂਡ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ।
ਕੁਝ ਮੁਟਿਆਰਾਂ ਇਨ੍ਹਾਂ ਨੂੰ ਆਪਣੀ ਪਸੰਦੀਦਾ ਐਕਸੈੱਸਰੀਜ਼ ਜਿਵੇਂ ਕਿ ਬੈਲਟ, ਨੈੱਕਲੇਸ ਜਾਂ ਈਅਰਰਿੰਗਜ਼ ਦੇ ਨਾਲ ਸਟਾਈਲ ਕਰ ਰਹੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਮੈਚਿੰਗ ਬੈਲੀ, ਸੈਂਡਲ, ਹੀਲਜ਼ ਅਤੇ ਸ਼ੂਜ਼ ਪਹਿਨਣਾ ਪਸੰਦ ਕਰ ਰਹੀਆਂ ਹਨ। ਹੇਅਰ ਸਟਾਈਲ ’ਚ ਇਨ੍ਹਾਂ ਦੇ ਨਾਲ ਮੁਟਿਆਰਾਂ ਓਪਨ ਹੇਅਰ ਤੋਂ ਲੈ ਕੇ ਹਾਈ ਪੋਨੀ ਜਾਂ ਹਾਫ ਪੋਨੀ ਨੂੰ ਵੀ ਸਟਾਈਲ ਕਰ ਰਹੀਆਂ ਹਨ।