ਸਰਦੀਆਂ ’ਚ ਕੇਬਲ ਨਿਟ ਸਵੈਟਰ ਬਣੇ ਫ਼ੈਸ਼ਨ ਸਟੇਟਮੈਂਟ
Monday, Dec 15, 2025 - 09:54 AM (IST)
ਵੈੱਬ ਡੈਸਕ- ਸਰਦੀਆਂ ਆਉਂਦਿਆਂ ਹੀ ਹਰ ਮੁਟਿਆਰ ਅਤੇ ਔਰਤ ਆਪਣੇ ਵਾਰਡਰੋਬ ’ਚ ਗਰਮਾਹਟ ਅਤੇ ਸਟਾਈਲ ਦਾ ਪ੍ਰਫੈਕਟ ਬੈਲੇਂਸ ਲੱਭਦੀ ਹੈ। ਅਜਿਹੇ ’ਚ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਵਿੰਟਰ ਡਰੈੱਸਾਂ ਖਰੀਦਦੇ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ’ਚ ਕੋਟ, ਸਵੈਟਰ, ਸ਼ਰੱਗ ਤੋਂ ਲੈ ਕੇ ਸ਼ਾਲ, ਸਟੌਲ, ਪੋਂਚੋ ਆਦਿ ਸ਼ਾਮਲ ਹੁੰਦੇ ਹਨ। ਉੱਥੇ ਹੀ ਸਵੈਟਰ ’ਚ ਕੇਬਲ ਨਿਟ ਸਵੈਟਰ ਇਸ ਮੌਸਮ ਦਾ ਸਭ ਤੋਂ ਵਰਸੇਟਾਈਲ ਅਤੇ ਕਲਾਸਿਕ ਪੀਸ ਬਣ ਗਏ ਹਨ। ਇਸ ਦਾ ਰੱਸੀ ਵਰਗਾ ਉੱਭਰਿਆ ਪੈਟਰਨ ਨਾ ਸਿਰਫ ਠੰਢ ਤੋਂ ਬਚਾਉਂਦਾ ਹੈ, ਸਗੋਂ ਕਿਸੇ ਵੀ ਆਊਟਫਿਟ ਨੂੰ ਐਲੀਗੈਂਟ ਟੱਚ ਦਿੰਦਾ ਹੈ। ਭਾਵੇਂ ਕੈਜ਼ੂਅਲ ਡੇ ਆਊਟ ਹੋਵੇ ਜਾਂ ਆਫਿਸ ਮੀਟਿੰਗ, ਇਸ ਨੂੰ ਕਈ ਤਰੀਕਿਆਂ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਹ ਵਿੰਟਰ ਡਰੈੱਸਾਂ ’ਚ ਸਭ ਤੋਂ ਲੋਕਪ੍ਰਿਯ ਅਤੇ ਸਦਾਬਹਾਰ ਆਪਸ਼ਨਜ਼ ਰਹਿੰਦੇ ਹਨ। ਇਹ ਸਵੈਟਰ ਨਾ ਸਿਰਫ ਮੁਟਿਆਰਾਂ ਅਤੇ ਔਰਤਾਂ ਨੂੰ ਠੰਢ ਤੋਂ ਬਚਾਉਂਦੇ ਹਨ, ਸਗੋਂ ਫ਼ੈਸ਼ਨ ਸਟੇਟਮੈਂਟ ਵੀ ਬਣਾਉਂਦੇ ਹਨ।

ਕੇਬਲ ਨਿਟ ਸਵੈਟਰ ਦੀ ਖਾਸੀਅਤ ਇਸ ਦਾ ਅਨੋਖਾ ਟੈਕਸਚਰ ਹੈ। ਮੋਟੀ ਉੱਨ ਨਾਲ ਬੁਣੇ ਗਏ ਇਹ ਸਵੈਟਰ ਸਰੀਰ ਨੂੰ ਪੂਰੀ ਤਰ੍ਹਾਂ ਗਰਮ ਰੱਖਦੇ ਹਨ। ਮਾਰਕੀਟ ’ਚ ਇਹ ਸਵੈਟਰ ਵੱਖ-ਵੱਖ ਸਟਾਈਲ ’ਚ ਜਿਵੇਂ ਨੈੱਕ, ਵੀ-ਨੈੱਕ, ਓਵਰਸਾਈਜ਼ਡ, ਕਰਾਪਡ ਅਤੇ ਕਾਰਡਿਗਨ ਫ਼ਾਰਮ ਆਦਿ ’ਚ ਉਪਲੱਬਧ ਹਨ। ਰੰਗਾਂ ਦੀ ਗੱਲ ਕਰੀਏ ਤਾਂ ਨਿਊਟਰਲ ਸ਼ੇਡਸ ਜਿਵੇਂ ਕਰੀਮ, ਗ੍ਰੇਅ, ਬੇਜ਼ ਅਤੇ ਬਲੈਕ ਸਭ ਤੋਂ ਪਾਪੁਲਰ ਹਨ, ਜਦੋਂ ਕਿ ਰੈੱਡ, ਗ੍ਰੀਨ ਜਾਂ ਮਸਟਰਡ ਵਿੰਟਰ ਲੁਕ ਨੂੰ ਕਾਫ਼ੀ ਅਟਰੈਕਟਿਵ ਬਣਾਉਂਦੇ ਹਨ। ਸਟਾਈਲਿੰਗ ਦੇ ਮਾਮਲੇ ’ਚ ਕੇਬਲ ਨਿਟ ਸਵੈਟਰ ਬੇਹੱਦ ਵਰਸੇਟਾਈਲ ਹੈ। ਇਸ ਨੂੰ ਜੀਨਸ ਦੇ ਨਾਲ ਕੈਜ਼ੂਅਲ ਲੁਕ ਲਈ ਪਹਿਨਿਆ ਜਾ ਸਕਦਾ ਹੈ। ਦਫਤਰ ਜਾਣ ਵਾਲੀਆਂ ਔਰਤਾਂ ਇਸ ਨੂੰ ਸਕਰਟ ਜਾਂ ਟਰਾਊਜ਼ਰਜ਼ ਦੇ ਨਾਲ ਪਹਿਨ ਰਹੀਆਂ ਹਨ। ਲੇਅਰਡ ਲੁਕ ਲਈ ਇਸ ਦੇ ਉੱਤੇ ਕੋਟ ਜਾਂ ਜੈਕੇਟ ਨੂੰ ਸਟਾਈਲ ਕੀਤਾ ਜਾ ਰਿਹਾ ਹੈ। ਓਵਰਸਾਈਜ਼ਡ ਕੇਬਲ ਸਵੈਟਰ ਨੂੰ ਬੈਲਟ ਨਾਲ ਕਮਰ ’ਤੇ ਬੰਨ੍ਹ ਕੇ ਡਰੈੱਸ ਵਾਂਗ ਵੀ ਸਟਾਈਲ ਕੀਤਾ ਜਾ ਸਕਦਾ ਹੈ।
ਅਸੈਸਰੀਜ਼ ਜਿਵੇਂ ਸਕਾਰਫ, ਹੈਟ ਜਾਂ ਸਟੇਟਮੈਂਟ ਨੈਕਲੇਸ ਇਸ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਇਹ ਸਵੈਟਰ ਨਾ ਸਿਰਫ ਫੈਸ਼ਨੇਬਲ ਹਨ, ਸਗੋਂ ਆਰਾਮਦਾਇਕ ਵੀ ਹਨ। ਉੱਨ, ਕਸ਼ਮੀਰੀ ਜਾਂ ਐਕਰਿਲਿਕ ਮਟੀਰੀਅਲ ਨਾਲ ਬਣੇ ਹੋਣ ਕਾਰਨ ਇਹ ਸਾਫਟ ਅਤੇ ਡਿਊਰੇਬਲ ਹੁੰਦੇ ਹਨ। ਜ਼ਿਆਦਾਤਰ ਮੁਟਿਆਰਾਂ ਕੇਬਲ ਨਿਟ ਸਵੈਟਰ ਨੂੰ ਜੀਨਸ ਦੇ ਨਾਲ ਪੇਅਰ ਕਰਨਾ ਪਸੰਦ ਕਰਦੀਆਂ ਹਨ। ਸਕੂਲ ਅਤੇ ਕਾਲਜ ਗੋਇੰਗ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਵੀ ਕੇਬਲ ਨਿਟ ਸਵੈਟਰ ਦੀਆਂ ਦੀਵਾਨੀਆਂ ਹਨ। ਐਲੀਗੈਂਟ ਅਤੇ ਸਾਫਿਸਟਿਕੇਟਿਡ ਲੁਕ ਲਈ ਕੁਝ ਮੁਟਿਆਰਾਂ ਇਨ੍ਹਾਂ ਨੂੰ ਸਕਰਟ ਦੇ ਨਾਲ ਵੀ ਟਰਾਈ ਕਰ ਰਹੀਆਂ ਹਨ। ਮਿਡੀ ਸਕਰਟ, ਪਲੇਟਿਡ ਜਾਂ ਪੈਨਸਿਲ ਸਕਰਟ ਦੇ ਨਾਲ ਕੇਬਲ ਨਿਟ ਵਾਲੇ ਹਾਈਨੈੱਕ ਸਵੈਟਰ ਕਾਫ਼ੀ ਜੱਚਦੇ ਹਨ। ਮੁਟਿਆਰਾਂ ’ਚ ਇਸ ਸਵੈਟਰ ਦਾ ਕ੍ਰੇਜ਼ ਜ਼ਿਆਦਾ ਵੇਖਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਮੁਟਿਆਰਾਂ ਅਤੇ ਔਰਤਾਂ ਵੀ ਇਨ੍ਹਾਂ ਨੂੰ ਸੂਟ, ਫਰਾਕ ਸੂਟ ਤੋਂ ਲੈ ਕੇ ਜੀਨਸ, ਸਕਰਟ ਅਤੇ ਪਾਰਟੀ ਵੀਅਰ ਡਰੈੱਸ ਦੇ ਨਾਲ ਵੀ ਸਟਾਈਲ ਕਰ ਰਹੀਆਂ ਹਨ।
