ਸਰਦੀ ’ਚ ਫੈਸ਼ਨ ਸਟੇਟਮੈਂਟ ਬਣੀ ਪਫਰ ਜੈਕੇਟ
Friday, Dec 19, 2025 - 09:46 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਦੀ ਦੁਨੀਆ ਵਿਚ ਗਰਮਾਹਟ ਅਤੇ ਸਟਾਈਲ ਦਾ ਪਰਫੈਕਟ ਸੁਮੇਲ ਲੱਭਣਾ ਹਰੇਕ ਮੁਟਿਆਰ ਦੀ ਤਰਜੀਹ ਬਣ ਜਾਂਦਾ ਹੈ। ਅੱਜਕੱਲ ਪਫਰ ਜੈਕਟ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਸਭ ਤੋਂ ਪਾਪੁਲਰ ਚੁਆਇਸ ਬਣ ਚੁੱਕੀ ਹੈ। ਇਹ ਨਾ ਸਿਰਫ ਠੰਡ ਤੋਂ ਪੂਰੀ ਸੁਰੱਖਿਆ ਪ੍ਰਦਾਨ ਕਰਦੀ ਹੈ ਸਗੋਂ ਇਕ ਟਰੈਂਡੀ ਅਤੇ ਆਕਰਸ਼ਕ ਲੁੱਕ ਵੀ ਦਿੰਦੀ ਹੈ। ਪਫਰ ਜੈਕਟ ਦਾ ਕਵਿੱਲਟਿਡ ਡਿਜ਼ਾਈਨ ਅਤੇ ਪਫੀ ਲੁੱਕ ਇਸਨੂੰ ਦਿਖਣ ਵਿਚ ਬੇਹੱਦ ਆਕਰਸ਼ਕ ਬਣਾਉਂਦਾ ਹੈ ਜੋ ਮੁਟਿਆਰਾਂ ਨੂੰ ਮਾਡਰਨ ਅਤੇ ਸਟਾਈਲਿਸ਼ ਅਪੀਅਰੈਂਸ ਦਿੰਦਾ ਹੈ। ਇਨ੍ਹਾਂ ਸਰਦੀਆਂ ਵਿਚ ਇਹ ਜੈਕਟ ਫੈਸ਼ਨ ਸਟੇਟਮੈਂਟ ਬਣ ਗਈ ਹੈ ਅਤੇ ਮੁਟਿਆਰਾਂ ਇਸਨੂੰ ਵੱਖ-ਵੱਖ ਡਿਜ਼ਾਈਨਾਂ, ਰੰਗਾਂ ਅਤੇ ਸਟਾਈਲ ਵਿਚ ਕੈਰੀ ਕਰ ਰਹੀਆਂ ਹਨ।
ਪਫਰ ਜੈਕਟ ਦੀ ਖਾਸੀਅਤ ਇਹ ਹੈ ਕਿ ਇਹ ਹੁੱਡ ਵਾਲੀ ਅਤੇ ਬਿਨਾਂ ਹੁੱਡ ਵਾਲੀ ਦੋਵੇਂ ਵੈਰਾਇਟੀ ਵਿਚ ਮੁਹੱਈਆ ਹੈ। ਕੁਝ ਮਾਡਲਾਂ ਵਿਚ ਜਿਪਰ ਦੇ ਨਾਲ-ਨਾਲ ਬਟਨ ਡਿਟੇਲਿੰਗ ਵੀ ਹੁੰਦੀ ਹੈ ਜੋ ਇਸਨੂੰ ਹੋਰ ਜ਼ਿਆਦਾ ਐਲੀਗੈਂਟ ਬਣਾਉਂਦੀ ਹੈ। ਇਸ ਵਿਚ ਆਮਤੌਰ ’ਤੇ 2 ਤੋਂ 4 ਜੇਬਾਂ ਦਿੱਤੀਆਂ ਜਾਂਦੀਆਂ ਹਨ ਜੋ ਪ੍ਰੈਕਟੀਕਲ ਹੋਣ ਦੇ ਨਾਲ-ਨਾਲ ਸਟਾਈਲ ਨੂੰ ਵਧਾਉਂਦੀਆਂ ਹਨ। ਰੰਗਾਂ ਦੀ ਗੱਲ ਕਰੀਏ ਤਾਂ ਡਾਰਕ ਸ਼ੇਡਸ ਜਿਵੇਂ ਬਲੈਕ, ਰੈੱਡ, ਪਰਪਲ, ਯੈਲੋ, ਪਿੰਕ ਅਤੇ ਗ੍ਰੀਨ ਸਭ ਤੋਂ ਜ਼ਿਆਦਾ ਟਰੈਂਡ ਵਿਚ ਹਨ। ਦੂਜੇ ਪਾਸੇ ਲਾਈਟ ਰੰਗਾਂ ਵਿਚ ਵ੍ਹਾਈਟ, ਪੀਚ, ਕ੍ਰੀਮ ਅਤੇ ਬੇਬੀ ਪਿੰਕ ਵਰਗੀਆਂ ਜੈਕਟਾਂ ਵੀ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਦੂਜੇ ਪਾਸੇ ਲਾਈਟ ਰੰਗਾਂ ਵਿਚ ਵ੍ਹਾਈਟ, ਪੀਚ, ਕ੍ਰੀਮ ਅਤੇ ਬੇਬੀ ਪਿੰਕ ਵਰਗੀਆਂ ਜੈਕਟਾਂ ਵੀ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਇਸ ਸਾਲ ਬ੍ਰਾਈਬ੍ਰੈਂਟ ਰੰਗਾਂ ਜਿਵੇਂ ਕੋਬਾਲਟ ਬਲਿਊ ਅਤੇ ਅਰਥ ਟੋਨਸ ਵੀ ਪਾਪੁਲਰ ਹਨ ਜੋ ਮੋਨੋਟੋਨ ਲੁੱਕ ਨੂੰ ਬ੍ਰੇਕ ਕਰਦੇ ਹਨ।
ਪਫਰ ਜੈਕਟ ਦੀ ਸਭ ਤੋਂ ਵੱਡੀ ਖਾਸੀਅਤ ਇਸਦੀ ਵਰਸੇਟੈਲਿਟੀ ਹੈ। ਇਸਨੂੰ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਹਰ ਤਰ੍ਹਆੰ ਦੇ ਆਊਟਫਿੱਟ ਨਾਲ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਟ੍ਰੈਡੀਸ਼ਨਲ ਲੁੱਕ ਲਈ ਸੂਟ, ਕੁੜਤੀ ਅਤੇ ਫਰਾਕ ਸੂਟ ਦੇ ਉੱਪਰ ਪਫਰ ਜੈਕਟ ਪਹਿਨਕੇ ਮੁਟਿਆਰਾਂ ਠੰਡ ਵਿਚ ਵੀ ਐਥਨਿਕ ਚਾਰਮ ਬਣਾਏ ਰੱਖ ਸਕਦੀਆਂ ਹਨ। ਵੈਸਟਰਨ ਸਟਾਈਲ ਵਿਚ ਜੀਨਸ-ਟਾਪ, ਮਿਡੀ ਡਰੈੱਸ ਜਾਂ ਪਾਰਟੀ ਵੀਅਰ ਗਾਊਨ ਨਾਲ ਇਸਨੂੰ ਕੈਰੀ ਕਰਨਾ ਬੇਹੱਦ ਟਰੈਂਡੀ ਲੱਗਦਾ ਹੈ। ਮੁਟਿਆਰਾਂ ਇਸਨੂੰ ਆਊਟਿੰਗ, ਸ਼ਾਪਿੰਗ, ਪਿਕਨਿਕ, ਦਫਤਰ ਜਾਂ ਇਥੇ ਤੱਕ ਕਿ ਕੈਜੂਅਲ ਪਾਰਟੀ ਵਿਚ ਵੀ ਪਹਿਨ ਰਹੀਆਂ ਹਨ। ਕਾਪਡ ਪਫਰ ਜੈਕਟ ਬੈਗੀ ਜੀਨਸ ਜਾਂ ਟ੍ਰਾਊਜਰਸ ਨਾਲ ਪਰਫੈਕਟ ਬੈਲੇਂਸ ਕ੍ਰੀਏਟ ਕਰਦੀ ਹੈ। ਅਸੈੱਸਰੀਜ਼ ਨਾਲ ਪਫਰ ਜੈਕਟ ਦੀ ਲੁੱਕ ਹੋਰ ਨਿਖਰ ਜਾਂਦੀ ਹੈ। ਮੁਟਿਆਰਾਂ ਇਸਦੇ ਨਾਲ ਗਾਗਲਜ਼, ਕੈਪ ਜਾਂ ਵਾਚ ਸਟਾਈਲ ਕਰ ਰਹੀਆਂ ਹਨ। ਜਿਊਲਰੀ ਵਿਚ ਚੇਨ, ਈਅਰਰਿੰਗਸ, ਸਟਡਸ ਜਾਂ ਹੂਪਸ ਬੇਹੱਦ ਸੂਟ ਕਰਦੇ ਹਨ ਜੋ ਓਵਰਆਲ ਲੁੱਕ ਨੂੰ ਗਲੈਮਰਸ ਬਣਾਉਂਦੇ ਹਨ।
ਬੈਗਸ ਦੀ ਗੱਲ ਕਰੀਏ ਤਾਂ ਸਲਿੰਗ ਬੈਗ, ਕ੍ਰਾਸਬਾਡੀ ਜਾਂ ਕਲੱਚ ਪਰਫੈਕਟ ਚੁਆਇਸ ਬਣੇ ਹੋਏ ਹਨ। ਹੇਅਰ ਸਟਾਈਲ ਵਿਚ ਖੁੱਲ੍ਹੇ ਵਾਲ, ਹਾਈ ਪੋਨੀ ਜਾਂ ਲੂਜ਼ ਵੈਵਸ ਲੁੱਕ ਨੂੰ ਕੰਪਲੀਮੈਂਟ ਕਰਦੇ ਹਨ। ਫੁੱਟਵੀਅਰ ਵਿਚ ਆਊਟਫਿਟ ਮੁਤਾਬਕ ਬੂਟਸ, ਹਾਈ ਹੀਲਸ, ਸਨੀਕਰਸ, ਸੈਂਡਲ ਜਾਂ ਜੁੱਤੀ ਕੈਰੀ ਕੀਤੀ ਜਾ ਸਕਦੀ ਹੈ। ਪਫਰ ਜੈਕਟ ਇਸ ਸਰਦੀ ਵਿਚ ਮੁਟਿਆਰਾਂ ਨੂੰ ਫਰਸਟ ਚੁਆਇਸ ਬਣੀ ਹੋਈ ਹੈ ਕਿਉਂਕਿ ਇਹ ਗਰਮਾਹਟ, ਕੰਫਰਟ ਤੇ ਸਟਾਈਲ ਦਾ ਬੈਸਟ ਸੁਮੇਲ ਹੈ। ਭਾਵੇਂ ਕੈਜੂਅਲ ਡੇਅ ਆਊਟ ਹੋਵੇ ਜਾਂ ਫੈਸਟਿਵ ਆਕੇਜਨ, ਇਹ ਹਰ ਮੌਕੇ ’ਤੇ ਫਿੱਟ ਬੈਠਦੀ ਹੈ। ਇਹ ਮੁਟਿਆਰਾਂ ਨੂੰ ਟਰੈਂਡੀ ਲੁੱਕ ਅਤੇ ਮਾਡਰਨ ਲੁਕ ਦਿੰਦੀ ਹੈ। ਇਹ ਨਾ ਸਿਰਫ਼ ਮੁਟਿਆਰਾਂ ਨੂੰ ਠੰਡ ਤੋਂ ਬਚਾਉਂਦੀ ਹੈ ਸਗੋਂ ਉਨ੍ਹਾਂ ਦੇ ਫੈਸ਼ਨ ਸਟੇਟਮੈਂਟ ਨੂੰ ਵੀ ਹਾਈਲਾਈਟ ਕਰਦੀ ਹੈ।
