ਹਮੇਸ਼ਾ ਟ੍ਰੈਂਡ ’ਚ ਰਹਿੰਦੀ ਹੈ ‘ਬ੍ਰਾਈਟ ਕਲਰ ਦੀ ਟੀ-ਸ਼ਰਟ’
Tuesday, Dec 16, 2025 - 09:46 AM (IST)
ਵੈੱਬ ਡੈਸਕ- ਅੱਜ ਦੀ ਫ਼ੈਸ਼ਨ ਦੁਨੀਆ ’ਚ ਮੁਟਿਆਰਾਂ ਅਤੇ ਔਰਤਾਂ ਲਈ ਬ੍ਰਾਈਟ ਕਲਰ ਦੀ ਟੀ-ਸ਼ਰਟ ਸਭ ਤੋਂ ਲੋਕਪ੍ਰਿਯ ਅਤੇ ਬਹੁਮੁਖੀ ਡ੍ਰੈੱਸ ਬਣ ਚੁੱਕੀ ਹੈ। ਇਹ ਟੀ-ਸ਼ਰਟਸ ਨਾ ਸਿਰਫ ਮੁਟਿਆਰਾਂ ਨੂੰ ਇਕ ਟ੍ਰੈਂਡੀ, ਐਨਰਜੈਟਿਕ ਅਤੇ ਆਕਰਸ਼ਕ ਲੁਕ ਦਿੰਦੀਆਂ ਹਨ, ਸਗੋਂ ਸਦਾਬਹਾਰ ਵੀ ਹਨ। ਇਹ ਹਰ ਮੌਸਮ, ਹਰ ਉਮਰ ਅਤੇ ਹਰ ਮੌਕੇ ’ਤੇ ਮੁਟਿਆਰਾਂ ਨੂੰ ਸੂਟ ਕਰਦੀਆਂ ਹਨ। ਚਮਕੀਲੇ ਅਤੇ ਵਾਈਬ੍ਰੈਂਟ ਰੰਗ ਜਿਵੇਂ ਬ੍ਰਾਈਟ ਪਿੰਕ, ਯੈਲੋ, ਆਰੇਂਜ, ਗ੍ਰੀਨ, ਬਲਿਊ, ਰੈੱਡ ਜਾਂ ਪਰਪਲ ਮੁਟਿਆਰਾਂ ਦੇ ਪੂਰੇ ਆਊਟਫਿਟ ਨੂੰ ਗਲੋਅ ਦਿੰਦੇ ਹਨ। ਇਨ੍ਹਾਂ ਰੰਗਾਂ ਦੀਆਂ ਟੀ-ਸ਼ਰਟਸ ਮੁਟਿਆਰਾਂ ਦੀ ਪਰਸਨੈਲਿਟੀ ਨੂੰ ਕਾਨਫੀਡੈਂਟ, ਖੁਸ਼ਮਿਜਾਜ਼ ਅਤੇ ਸਟਾਈਲਿਸ਼ ਬਣਾਉਂਦੀਆਂ ਹਨ। ਭਾਵੇਂ ਕਾਲਜ ਜਾਣਾ ਹੋਵੇ, ਦੋਸਤਾਂ ਨਾਲ ਘੁੰਮਣ ਜਾਣਾ ਹੋਵੇ ਜਾਂ ਘਰ ’ਤੇ ਕੈਜ਼ੂਅਲ ਰਹਿਣਾ ਹੋਵੇ, ਬ੍ਰਾਈਟ ਟੀ-ਸ਼ਰਟਸ ਹਮੇਸ਼ਾ ਮੁਟਿਆਰਾਂ ਦੀ ਬੈਸਟ ਚੁਆਇਸ ਰਹਿੰਦੀ ਹੈ।
ਬ੍ਰਾਈਟ ਕਲਰ ਟੀ-ਸ਼ਰਟਸ ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਾਂ ’ਚ ਉਪਲੱਬਧ ਹਨ। ਨੈੱਕਲਾਈਨ ਦੀ ਗੱਲ ਕਰੀਏ ਤਾਂ ਰਾਊਂਡ ਨੈੱਕ ਸਭ ਤੋਂ ਕਾਮਨ ਅਤੇ ਕੰਫਰਟੇਬਲ ਹੁੰਦੀ ਹੈ, ਜੋ ਰੋਜ਼ਾਨਾ ਦੀ ਕੈਜ਼ੂਅਲ ਲੁਕ ਲਈ ਆਈਡੀਅਲ ਹੈ। ਕਾਲਰ ਨੈੱਕ ਜਾਂ ਪੋਲੋ ਨੈੱਕ ਸਟਾਈਲ ਥੋੜ੍ਹਾ ਸਮਾਰਟ ਅਤੇ ਸੈਮੀ-ਫਾਰਮਲ ਟੱਚ ਦਿੰਦੀ ਹੈ, ਜੋ ਆਫਿਸ ਜਾਂ ਮੀਟਿੰਗ ’ਚ ਵੀ ਚੰਗੀ ਲੱਗਦੀ ਹੈ। ਵੀ ਨੈੱਕ ਟੀ-ਸ਼ਰਟਸ ਚਿਹਰੇ ਨੂੰ ਸਲਿਮ ਵਿਖਾਉਂਦੀ ਹੈ ਅਤੇ ਗਰਮੀਆਂ ’ਚ ਕੂਲ ਫੀਲ ਦਿੰਦੀ ਹੈ, ਜਦੋਂ ਕਿ ਬੋਟ ਨੈੱਕ ਜਾਂ ਸਕੂਪ ਨੈੱਕ ਦੀ ਟੀ-ਸ਼ਰਟਸ ਫੈਮਿਨਿਨ ਲੁਕ ਕ੍ਰੀਏਟ ਕਰਦੀ ਹੈ। ਸਲੀਵਜ਼ ’ਚ ਵੀ ਭਰਪੂਰ ਵੈਰਾਇਟੀ ਮਿਲਦੀ ਹੈ। ਫੁੱਲ ਸਲੀਵਜ਼ ਸਰਦੀਆਂ ’ਚ ਗਰਮਾਹਟ ਅਤੇ ਐਲੀਗੈਂਸ ਦਿੰਦੀਆਂ ਹਨ, ਹਾਫ ਸਲੀਵਜ਼ ਮੌਸਮ ਬਦਲਦੇ ਸਮੇਂ ਟਰਾਂਜ਼ਿਸ਼ਨਲ ਲੁਕ ਲਈ ਬੈਸਟ ਹਨ, ਜਦੋਂ ਕਿ ਸ਼ਾਰਟ ਸਲੀਵਜ਼ ਜਾਂ ਸਲੀਵਲੈੱਸ ਗਰਮੀਆਂ ’ਚ ਆਰਾਮਦਾਇਕ ਅਤੇ ਸਟਾਈਲਿਸ਼ ਲੱਗਦੀਆਂ ਹਨ।
ਸਭ ਤੋਂ ਖਾਸ ਇਹ ਹੈ ਕਿ ਇਹ ਟੀ-ਸ਼ਰਟਸ ਹਰ ਤਰ੍ਹਾਂ ਦੇ ਬਾਟਮ ਵੀਅਰ ਨਾਲ ਬੇਹੱਦ ਖੂਬਸੂਰਤ ਲੱਗਦੀਆਂ ਹਨ। ਡੈਨਿਮ ਜੀਨਸ ਦੇ ਨਾਲ ਪੇਅਰ ਕਰੀਏ ਤਾਂ ਪਰਫੈਕਟ ਕੈਜ਼ੂਅਲ ਲੁਕ ਤਿਆਰ ਹੋ ਜਾਂਦੀ ਹੈ। ਸਕਰਟ ਦੇ ਨਾਲ ਮੈਚ ਕਰੀਏ ਤਾਂ ਫੈਮਿਨਿਨ ਅਤੇ ਗਰਲੀ ਵਾਈਬਸ ਆਉਂਦੀਆਂ ਹਨ। ਖਾਸ ਕਰ ਕੇ ਮਿਨੀ, ਮਿਡੀ ਜਾਂ ਫਲੇਅਰਡ ਸਕਰਟਸ ਦੇ ਨਾਲ ਇਹ ਮੁਟਿਆਰਾਂ ਦੀ ਲੁਕ ’ਚ ਚਾਰ ਚੰਨ ਲਗਾਉਂਦੀ ਹੈ। ਮੁਟਿਆਰਾਂ ਸਟਾਈਲਿੰਗ ’ਚ ਟੀ-ਸ਼ਰਟਸ ਨੂੰ ਅਸੈਸਰੀਜ਼ ਨਾਲ ਹੋਰ ਖੂਬਸੂਰਤ ਬਣਾ ਰਹੀਆਂ ਹਨ। ਵੱਡੇ ਈਅਰਰਿੰਗਸ, ਕਲਰਫੁੱਲ ਸਕਾਰਫ, ਸਟੇਟਮੈਂਟ ਨੈਕਲੇਸ, ਸਨੀਕਰਜ਼ ਜਾਂ ਹੀਲਸ ਦੇ ਨਾਲ ਪੇਅਰ ਕਰ ਕੇ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਟ੍ਰੈਂਡੀ ਬਣਾ ਰਹੀਆਂ ਹਨ। ਲੇਅਰਡ ਲੁਕ ਲਈ ਇਸ ਦੇ ਉੱਤੇ ਜੈਕੇਟ, ਸ਼ਰੱਗ ਜਾਂ ਡੈਨਿਮ ਓਵਰਕੋਟ ਕਾਫ਼ੀ ਜੱਚਦਾ ਹੈ। ਕੁਝ ਮੁਟਿਆਰਾਂ ਇਨ੍ਹਾਂ ਨੂੰ ਟਕ-ਇਨ ਕਰ ਕੇ ਹਾਈ ਵੇਸਟ ਬਾਟਮ ਦੇ ਨਾਲ ਵੀ ਸਟਾਈਲ ਕਰ ਰਹੀਆਂ ਹਨ। ਓਵਰਸਾਈਜ਼ਡ ਟੀ-ਸ਼ਰਟਸ ਨੂੰ ਲੈਗਿੰਗਸ ਜਾਂ ਸ਼ਾਰਟਸ ਦੇ ਨਾਲ ਪਹਿਨ ਕੇ ਮੁਟਿਆਰਾਂ ਰਿਲੈਕਸਡ ਲੁਕ ਪਾ ਰਹੀਆਂ ਹਨ।
