ਮੁਟਿਆਰਾਂ ਨੂੰ ਟਰੈਂਡੀ ਤੇ ਮਾਡਰਨ ਲੁੱਕ ਦੇ ਰਹੇ ਹਨ ‘ਕੱਟ-ਡਿਜ਼ਾਈਨ ਡ੍ਰੈਸਿਜ਼’
Thursday, Dec 11, 2025 - 09:39 AM (IST)
ਵੈੱਬ ਡੈਸਕ- ਅੱਜਕੱਲ ਫੈਸ਼ਨ ਦੀ ਦੁਨੀਆ ਵਿਚ ਕੱਟ ਵਰਕ ਅਤੇ ਕੱਟ ਡਿਜ਼ਾਈਨ ਡ੍ਰੈਸਿਜ਼ ਦਾ ਕ੍ਰੇਜ਼ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਤੇਜ਼ੀ ਨਾਲ ਵਧ ਰਿਹਾ ਹੈ। ਭਾਵੇਂ ਇੰਡੀਅਨ ਵੀਅਰ ਹੋਵੇ ਜਾਂ ਵੈਸਟਰਨ, ਹਰ ਮੌਕੇ ’ਤੇ ਸਟਾਈਲਿਸ਼ ਅਤੇ ਆਕਰਸ਼ਕ ਦਿਖਣ ਦੀ ਚਾਹਤ ਨੇ ਕੱਟ-ਡਿਜ਼ਾਈਨ ਵਾਲੇ ਆਊਟਫਿਟਸ ਨੂੰ ਨੰਬਰ-1 ਪਸੰਦ ਬਣਾ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਟਰੈਂਡ ਲਗਾਤਾਰ ਵਧਦਾ ਜਾ ਰਿਹਾ ਹੈ। ਬਲਾਊਜ਼, ਚੋਲੀ ਅਤੇ ਕੁੜਤੀਆਂ ਵਿਚ ਕੱਟ ਵਰਕ ਦਾ ਬੋਲਬਾਲਾ ਹੈ।
ਨੈਕਲਾਈਨ, ਸ਼ੋਲਡਰ, ਸਲੀਵਸ ਅਤੇ ਬੈਕ ’ਤੇ ਖੂਬਸੂਰਤ ਕੱਟ ਡਿਜ਼ਾਈਨ ਇਨ੍ਹਾਂ ਪਹਿਰਾਵਿਆਂ ਨੂੰ ਬੇਹੱਦ ਗਲੈਮਰਜ਼ ਬਣਾਉਂਦੇ ਹਨ। ਖਾਸ ਕਰ ਕੇ ਬਲਾਊਜ਼ ਵਿਚ ਡੀਪ ਕੱਟ ਜਾਂ ਸਾਈਟ ਕੱਟ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਸੂਟ ਵਿਚ ਵੀ ਹੁਣ ਨੈੱਕਲਾਈਨ ਅਤੇ ਸਲੀਵਸ ’ਤੇ ਡਿਜ਼ਾਈਨਰ ਕੱਟ ਵਰਕ ਆਮ ਹਨ। ਸਾਈਡ ਸਲਿਟ (ਕੱਟ) ਵਾਲੇ ਲਾਂਗ ਕੁੜਤੇ, ਸ਼ਰਾਰਾ ਅਤੇ ਪਲਾਜ਼ੋ ਦਾ ਸੁਮੇਲ ਤਾਂ ਮੁਟਿਆਰਾਂ ਦਾ ਪਸੰਦੀਦਾ ਪਾਰਟੀ ਵੀਅਰ ਬਣ ਗਿਆ ਹੈ।
ਇਨ੍ਹਾਂ ਕ੍ਰਾਪ ਟਾਪ ਵਿਚ ਸਾਈਡ ਕੱਟ, ਸਵੀਟਹਾਰਟ ਨੈੱਕ ਕੱਟ ਜਾਂ ਅਸਿਮੈਟ੍ਰੀਕਲ ਕੱਟ ਦੇਖਿਆ ਜਾ ਸਕਦਾ ਹੈ। ਵੈਸਟਰਨ ਡ੍ਰੈਸਿਜ਼ ਵਿਚ ਵੀ ਕੱਟ ਵਰਕ ਦਾ ਕੋਈ ਜਵਾਬ ਨਹੀਂ ਹੈ। ਮਿਡਰਿਫ ਕੱਟ ਗਾਊਨ, ਸਾਈਡ ਸਲਿਟ ਮੈਕਸੀ ਡਰੈੱਸ, ਵਨ-ਸ਼ੋਲਡਰ ਕੱਟ ਡਰੈੱਸ ਅਤੇ ਡੀਪ ਨੈੱਕ ਕੱਟ ਟਾਪਸ ਪਾਰਟੀ ਤੋਂ ਲੈ ਕੇ ਕੈਜੂਅਲ ਆਊਟਿੰਗ ਤੱਕ ਹਰ ਥਾਂ ਛਾਏ ਹੋਏ ਹਨ। ਜੀਨਸ ਵਿਚ ਫਰੰਟ ਕੱਟ, ਹਾਈ-ਵੈਸਟ ਜੀਨਸ ਵਿਚ ਸਾਈਡ ਕੱਟ, ਸਕਰਟਸ ਵਿਚ ਥਾਈ-ਹਾਈ ਸਲਿਟ ਕੱਟ ਅਤੇ ਪਲਾਜ਼ੋ ਵਿਚ ਬਾਟਮ ਕੱਟ ਹਰ ਪਾਸੇ ਕੱਟ ਡਿਜ਼ਾਈਨ ਦਾ ਜਾਦੂ ਦਿਖਦਾ ਹੈ। ਕ੍ਰਾਪ ਟਾਪ ਨਾਲ ਹਾਈ-ਵੈਸਟ ਬਾਟਮ ਦਾ ਸੁਮੇਲ ਤਾਂ ਜਿਵੇਂ ਮੁਟਿਆਰਾਂ ਦਾ ਸਿਗਨੇਚਰ ਲੁੱਕ ਬਣ ਗਿਆ ਹੈ। ਮੁਟਿਆਰਾਂ ਕੱਟ ਡਿਜ਼ਾਈਨ ਡ੍ਰੈਸਿਜ਼ ਨਾਲ ਸਟਾਈਲਿੰਗ ਵੀ ਕਮਾਲ ਕਰ ਰਹੀਆਂ ਹਨ। ਇੰਡੀਅਨ ਲੁੱਕ ਵਿਚ ਹੈਵੀ ਝੁਮਕੇ, ਚੋਕਰ ਨੈਕਲੈੱਸ, ਕੜੇ ਅਤੇ ਮਾਂਗਟਿੱਕਾ ਨਾਲ ਜੁੱਤੀ ਜਾਂ ਬੈਲੀ ਜਾਂ ਹੀਲਸ ਨੂੰ ਸਟਾਈਲ ਕੀਤਾ ਜਾ ਰਿਹਾ ਹੈ। ਵੈਸਟਰਨ ਲੁਕ ਵਿਚ ਮਿਨੀਮਲ ਜਿਊਲਰੀ ਜਿਵੇਂ ਡੈਲੀਕੇਟ ਨੈਕਲੈੱਸ, ਬ੍ਰੇਸਲੇਟ, ਈਅਰ ਕਫਸ ਅਤੇ ਹੂਪਸ ਨਾਲ ਹਾਈ ਹੀਲਸ ਜਾਂ ਐਂਕਲ ਬੂਟਸ ਪਰਫੈਕਟ ਲੱਗਦੇ ਹਨ।
ਹੇਅਰ ਸਟਾਈਲ ਵਿਚ ਓਪਨ ਵੈਵਸ ਹਾਈ ਪੋਨੀ, ਸਾਈਡ ਬ੍ਰੇਡ, ਮੇਸੀ ਬਨ ਜਾਂ ਸਲੀਕ ਸਟ੍ਰੇਟ ਹੇਅਰ ਹਰ ਸਟਾਈਲ ਕੱਟ ਡ੍ਰੈਸਿਜ਼ ਨਾਲ ਮੁਟਿਆਰਾਂ ਦੀ ਲੁੱਕ ’ਚ ਚਾਰ ਚੰਨ ਲਗਾਉਂਦਾ ਹੈ। ਇਨ੍ਹਾਂ ਡ੍ਰੈਸਿਜ਼ ਦੀ ਡਿਮਾਂਡ ਨੂੰ ਦੇਖਦੇ ਹੋਏ ਬਾਜ਼ਾਰਾਂ ਅਤੇ ਆਨਲਾਈਨ ਸਟੋਰਸ ਵਿਚ ਕੱਟ ਡਿਜ਼ਾਈਨ ਦੇ ਰੈਡੀਮੇਡ ਗਾਰਮੈਂਟਸ ਦੀ ਭਰਮਾਰ ਹੈ। ਨਾਲ ਹੀ ਕਈ ਮੁਟਿਆਰਾਂ ਹੁਣ ਕੱਪੜਾ ਖਰੀਦ ਕੇ ਆਪਣੀ ਪਸੰਦ ਮੁਤਾਬਕ ਕੱਟ ਵਰਕ ਡਿਜ਼ਾਈਨ ਬਣਵਾਉਣਾ ਵੀ ਪਸੰਦ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਲੁੱਕ ਬਿਲਕੁੱਲ ਯੂਨੀਕ ਅਤੇ ਡਿਫਰੈਂਟ ਲੱਗੇ। ਕੱਟ ਡਿਜ਼ਾਈਨ ਡਰੈੱਸ ਅੱਜ ਦੀਆਂ ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣ ਚੁੱਕਾ ਹੈ। ਇਹ ਨਾ ਸਿਰਫ ਉਨ੍ਹਾਂ ਨੂੰ ਮਾਡਰਨ ਅਤੇ ਕਾਂਫੀਡੈਂਟ ਲੁੱਕ ਦਿੰਦਾ ਹੈ ਸਗੋਂ ਉਨ੍ਹਾਂ ਦੀ ਪਰਸਨੈਲਿਟੀ ਵਿਚ ਗਜਬ ਦਾ ਗਲੈਮਰ ਵੀ ਜੋੜਦਾ ਹੈ।
