ਸਰਦੀਆਂ ’ਚ ਛਾਏ ਐਂਬ੍ਰਾਇਡਰੀ ਵਰਕ ਵਾਲੇ ਵਿੰਟਰ ਕੋ-ਆਰਡ ਸੈੱਟ
Friday, Dec 12, 2025 - 10:03 AM (IST)
ਵੈੱਬ ਡੈਸਕ- ਠੰਢ ਵਧਣ ਦੇ ਨਾਲ ਹੀ ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਵਿੰਟਰ ਡਰੈੱਸਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ। ਦੂਜੇ ਪਾਸੇ ਅੱਜਕਲ ਵਿੰਟਰ ਕੋ-ਆਰਡ ਸੈਟਸ ਦਾ ਟਰੈਂਡ ਵਧਦਾ ਜਾ ਰਿਹਾ ਹੈ। ਇਨ੍ਹਾਂ ਵਿਚ ਵੀ ਮੁਟਿਆਰਾਂ ਅਤੇ ਔਰਤਾਂ ਸਾਦੇ ਵਿੰਟਰ ਕੋ-ਆਰਡ ਸੈੱਟ ਤੋਂ ਜ਼ਿਆਦਾ ਖੂਬਸੂਰਤ ਐਂਬ੍ਰਾਇਡਰੀ ਵਰਕ ਵਾਲੇ ਕੋ-ਆਰਡ ਸੈਟਸ ਨੂੰ ਹੱਥੋ-ਹੱਥੀ ਖਰੀਦ ਰਹੀਆਂ ਹਨ। ਇਹ ਸੈੱਟ ਨਾ ਸਿਰਫ ਗਰਮਾਹਟ ਦੇ ਰਹੇ ਹਨ ਸਗੋਂ ਉਨ੍ਹਾਂ ਦੀ ਲੁੱਕ ਵਿਚ ਵੀ ਚਾਰ ਚੰਨ ਲਗਾ ਰਹੇ ਹਨ। ਮਾਰਕੀਟ ਵਿਚ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਉੱਨੀ, ਮਖਮਲੀ, ਪਸ਼ਮੀਨਾ ਅਤੇ ਕਾਟਨ-ਵੂਲ ਮਿਕਸ ਫੈਬਰਿਕ ਵਿਚ ਸ਼ਾਨਦਾਰ ਐਂਬ੍ਰਾਇਡਰੀ ਵਾਲੇ ਕੋ-ਆਰਡ ਸੈਟਸ ਮੁਹੱਈਆ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਨ੍ਹਾਂ ’ਤੇ ਕੀਤੀ ਗਈ ਬਰੀਕ ਕਢਾਈ ਦਾ ਕੰਮ। ਫੁੱਲ-ਪੱਤੀਆਂ, ਜਿਓਮੈਟ੍ਰਿਕ ਪੈਟਰਨ, ਕਸ਼ਮੀਰੀ ਕਢਾਈ ਤੋਂ ਲੈ ਕੇ ਮਲਟੀ-ਕਲਰ ਥਰੈਡ ਵਰਕ ਤੱਕ ਹਰ ਤਰ੍ਹਾਂ ਦਾ ਡਿਜ਼ਾਈਨ ਮੁਟਿਆਰਾਂ ਨੂੰ ਪਸੰਦ ਆ ਰਿਹਾ ਹੈ।
ਕੁਝ ਸੈਟਸ ਵਿਚ ਤਾਂ ਮੈਚਿੰਗ ਥਰੈਡ ਨਾਲ ਐਂਬ੍ਰਾਇਡਰੀ ਕੀਤੀ ਗਈ ਹੈ ਤਾਂ ਕੁਝ ਵਿਚ ਕੰਟਰਾਸਟ ਕਲਰ ਦੇ ਥਰੈਡ ਨਾਲ ਨੈੱਕਲਾਈਨ, ਸਲੀਵਸ ਅਤੇ ਹੇਮਲਾਈਨ ਨੂੰ ਹਾਈਲਾਈਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਕੋ-ਆਰਡ ਸੈਟਸ ਵਿਚ ਮਿਰਰ ਵਰਕ, ਸਟੋਨ ਵਰਕ ਅਤੇ ਸੀਕਵੈਂਸ ਵਰਕ ਵੀ ਜੋੜਿਆ ਗਿਆ ਹੈ ਜਿਸ ਨਾਲ ਇਹ ਪਾਰਟੀ, ਸ਼ਾਦੀ-ਵਿਆਹ ਜਾਂ ਸ਼ਾਮ ਦੀਆਂ ਮਹਫਿਲਾਂ ਲਈ ਵੀ ਮੁਟਿਆਰਾਂ ਨੂੰ ਪਰਫੈਕਟ ਲੁੱਕ ਦਿੰਦੇ ਹਨ। ਕੁੜਤੇ ਵਿਚ ਕਾਲਰ ਨੈੱਕ, ਰਾਊਂਡ ਨੈੱਕ, ਵੀ-ਨੈੱਕ, ਬੋਟ-ਨੈੱਕ ਵਰਗੇ ਕਈ ਡਿਜ਼ਾਈਨ ਮਿਲ ਰਹੇ ਹਨ। ਬਾਟਮ ਦੀ ਗੱਲ ਕਰੀਏ ਤਾਂ ਪਲਾਜ਼ੋ, ਪਲਾਜ਼ੋ ਪੈਂਟਸ, ਸਿਗਰਟ ਪੈਂਟਸ ਅਤੇ ਫਲੇਅਰ ਹਰ ਸਟਾਈਲ ਮੁਹੱਈਆ ਹਨ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਸੈਟਸ ਵਿਚ ਪਾਕੇਟਾਂ ਵੀ ਦਿੱਤੀਆਂ ਗਈਆਂ ਹਨ ਜੋ ਇਨ੍ਹਾਂ ਨੂੰ ਪ੍ਰੈਕਟੀਕਲ ਅਤੇ ਸਟਾਈਲਿਸ਼ ਦੋਵੇਂ ਬਣਾਉਂਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਕਾਲਜ, ਦਫਤਰ , ਕੈਜੂਅਲ ਆਊਟਿੰਗ ਤੋਂ ਲੈ ਕੇ ਫੈਸਟਿਵ ਸੀਜ਼ਨ ਤੱਕ ਹਰ ਥਾਂ ਪਹਿਨ ਰਹੀਆਂ ਹਨ। ਸਟ੍ਰੈਚੇਬਲ ਅਤੇ ਸਾਫਟ ਫੈਬਰਿਕ ਹੋਣ ਨਾਲ ਦਿਨਭਰ ਕੰਫਰਟ ਰਹਿੰਦਾ ਹੈ। ਸਟਾਈਲਿੰਗ ਵਿਚ ਇਹ ਸੈਟਸ ਬੇਹੱਦ ਵਰਸੇਟਾਈਲ ਹਨ।
ਜ਼ਿਆਦਾ ਠੰਢ ਹੋਣ ’ਤੇ ਮੁਟਿਆਰਾਂ ਇਨ੍ਹਾਂ ਨੂੰ ਸਟਾਲ, ਲਾਂਗ ਕੋਟ ਅਤੇ ਜੈਕਟ ਨਾਲ ਸਟਾਈਲ ਕਰ ਕੇ ਖੁਦ ਨੂੰ ਕਮਾਲ ਦੀ ਵਿੰਟਰ ਲੁੱਕ ਦੇ ਰਹੀਆਂ ਹਨ। ਇਨ੍ਹਾਂ ਨਾਲ ਫੁੱਟਵੀਅਰ ’ਚ ਜੁੱਤੀ, ਬੈਲੀ, ਸਨੀਕਰਸ, ਲੈਦਰ ਬੂਟਸ, ਮੋਜਰੀ ਸਭ ਕੁਝ ਜਚਦਾ ਹੈ। ਲਾਈਟ ਜਿਊਲਰੀ ਵਰਗੇ ਸਿਲਵਰ ਆਕਸੀਡਾਈਜ਼ਡ ਨੈਕਲੈੱਸ, ਸਟੇਟਮੈਂਟ ਈਅਰਰਿੰਗਸ, ਬ੍ਰੇਸਲੇਟ ਜਾਂ ਸਮਾਰਟ ਵਾਚ ਸਟਾਈਲ ਕਰ ਕੇ ਮੁਟਿਆਰਾਂ ਆਪਣੀ ਲੁੱਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾ ਰਹੀਆਂ ਹਨ। ਜ਼ਿਆਦਾਤਰ ਮੁਟਿਆਰਾਂ ਲੋਕਲ ਕਾਰੀਗਰਾਂ ਵੱਲੋਂ ਹੱਥ ਤੋਂ ਕੀਤੀ ਗਈ ਕਸ਼ਮੀਰੀ ਤਿੱਲੇ, ਸੂਜਨੀ ਅਤੇ ਆਰੀ ਵਰਕ ਵਾਲੇ ਵਿੰਟਰ ਕੋ-ਆਰਡ ਸੈਟਸ ਨੂੰ ਬੇਹੱਦ ਪਸੰਦ ਕਰ ਰਹੀਆਂ ਹਨ। ਇਹ ਸੈਟਸ ਨਾ ਸਿਰਫ ਟਰੈਡੀਸ਼ਨਲ ਲੁੱਕ ਦਿੰਦੇ ਹਨ ਸਗੋਂ ਮਾਡਰਨ ਟਚ ਨਾਲ ਪਰਫੈਕਟ ਫਿਊਜ਼ਨ ਵੀਅਰ ਬਣ ਜਾਂਦੇ ਹਨ। ਜੋ ਮੁਟਿਆਰਾਂ ਇਸ ਠੰਢ ਵਿਚ ਖੁਦ ਨੂੰ ਨਵੀਂ ਅਤੇ ਸਟਾਈਲਿਸ਼ ਲੁੱਕ ਦੇਣਾ ਚਾਹੁੰਦੀਆਂ ਹਨ ਉਨ੍ਹਾਂ ਲਈ ਐਂਬ੍ਰਾਇਡਰੀ ਵਰਕ ਵਾਲੇ ਵਿੰਟਰ ਕੋ-ਆਰਡ ਸੈਟਸ ਬੈਸਟ ਆਪਸ਼ਨ ਹਨ। ਇਹ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਲੁੱਕ ’ਚ ਚਾਰ ਚੰਨ ਲਗਾਉਂਦੇ ਹਨ।
