ਇਨ੍ਹਾਂ ਰਾਸ਼ੀਆਂ ਦੇ ਲੋਕ ਬਣਦੇ ਹਨ ਚੰਗੇ ਲਾਈਫ ਪਾਟਨਰ

02/21/2018 4:27:43 PM

ਨਵੀਂ ਦਿੱਲੀ—ਜ਼ਿਆਦਾਤਰ ਕਪਲਸ ਦੇ ਵਿਚ ਵਿਆਹ ਦੇ ਬਾਅਦ ਬਹੁਤ ਨੋਕ-ਝੋਕ ਦੇਖਣ ਨੂੰ ਮਿਲਦੀ ਹੈ ਪਰ ਅਜਿਹਾ ਨਹੀਂ ਹੈ ਕਿ ਸਾਰਿਆਂ ਨਾਲ ਅਜਿਹਾ ਹੁੰਦਾ ਹੈ, ਬਹੁਤ ਸਾਰੋ ਲੋਕਾਂ ਨੂੰ ਮਨਚਾਹਿਆ ਪਾਟਨਰ ਵੀ ਮਿਲ ਜਾਂਦਾ ਹੈ। ਪਰੰਤੂ ਕਈ ਬਾਰ ਮਨਚਾਹਿਆ ਪਾਟਨਰ ਮਿਲਣ ਦੇ ਬਾਅਦ ਵੀ ਆਪਸੀ ਤਾਲਮੇਲ ਦੀ ਕਮੀ ਦੇਖਣ ਨੂੰ ਮਿਲਦੀ ਹੈ, ਜਿੰਦਗੀਭਰ ਲਾਈਫ 'ਚ  ਖੁਸ਼ ਰਹਿਣ ਲਈ ਲੋਕ ਆਪਣੀ ਰਾਸ਼ੀ ਦੇ ਹਿਸਾਬ ਨਾਲ ਹੀ ਆਪਣਾ ਲਾਈਫ ਪਾਟਨਰ ਚੁਣਦੇ ਹਨ। ਕਹਿੰਦੇ ਹਨ ਕਿ ਕੁਝ ਰਾਸ਼ੀਆਂ ਅਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਦੀ ਆਪਸ 'ਚ ਬਹੁਤ ਬਣਦੀ ਹੈ। ਜੇਕਰ ਤੁਸੀਂ ਵੀ ਆਪਣੀ ਰਾਸ਼ੀ ਦੇ ਮੁਤਾਬਕ ਆਪਣੀ ਲਾਈਫ ਪਾਟਨਰ ਚੁਣ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ  ਕੁਝ ਅਜਿਹੀਆਂ ਰਾਸ਼ੀਆਂ ਬਾਰੇ ਦੱਸਣ ਜਾਂ ਰਹੇ ਹਾਂ, ਜਿੰਨ੍ਹਾਂ ਦਾ ਜੇਕਰ ਇਕ-ਦੂਸਰੇ ਨਾਲ ਵਿਆਹ ਹੋ ਜਾਵੇ ਤਾਂ ਉਹ ਚੰਗੇ ਲਾਈਫ ਪਾਟਨਰ ਬਣਦੇ ਹਨ।
1. ਮਿਥੁਨ-ਤੁਲਾ
ਇਨ੍ਹਾਂ ਦੋਨਾਂ ਰਾਸ਼ੀਆਂ ਦੇ ਲੋਕ ਚੰਗੇ ਲਾਈਫ ਪਾਟਨਰ ਬਣਦੇ ਹਨ। ਇਹ ਦੋਨੋਂ ਇਕ ਦੂਸਰੇ ਦੀ ਗੱਲ ਨੂੰ ਬਿਨ੍ਹਾਂ ਕਹੇ ਹੀ ਸਮਝ ਜਾਂਦੇ ਹਨ। ਮਿਥੁਨ ਅਤੇ ਤੁਲਾ ਰਾਸ਼ੀ ਦੇ ਕਪਲਸ 'ਚ ਇਕ ਦੂਸਰੇ ਪ੍ਰਤੀ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ। ਇਹ ਦੋਨੋਂ ਇਕ ਦੂਸਰੇ ਦੇ ਦਿਲ 'ਚ ਰਹਿੰਦੇ ਹਨ। ਕਿੰਨੀ ਵੀ ਮੁਸ਼ਕਲ ਕਿਉਂ ਨਾ ਆ ਜਾਵੇ। ਇਹ ਕਦੀ ਵੀ ਇਕ ਦੂਸਰੇ ਦਾ ਸਾਥ ਨਹੀਂ ਛੱਡਦੇ।
2.ਸਿੰਘ -ਤੁਲਾ
ਇਹ ਦੋਨਾਂ ਰਾਸ਼ੀਆਂ ਦੇ ਲੋਕ ਇਕ ਦੂਸਰੇ ਪ੍ਰਤੀ ਬਹੁਤ ਵਫਾਦਾਰ ਹੁੰਦੇ ਹਨ। ਕਦੀ ਵੀ ਆਪਣੇ ਪਾਟਨਰ ਨੂੰ ਧੋਖਾ ਨਹੀਂ ਦਿੰਦੇ। ਯੂ ਕਹਿ ਲਓ ਕਿ ਸਿੰਘ ਅਤੇ ਤੁਲਾ ਰਾਸ਼ੀ ਦੇ ਕਪਲਸ ਦੀ ਜਿੰਦਗੀ ਇਕ ਦੂਸਰੇ ਤੱਕ ਹੀ ਸੀਮਿਤ ਹੈ। ਇਨ੍ਹਾਂ ਨੂੰ ਦੁਨੀਆ ਨਾਲ ਕੋਈ ਲੇਣਾ-ਦੇਣਾ ਨਹੀਂ ਹੁੰਦਾ।
3. ਮੇਖ -ਕੁੰਭ
ਇਨ੍ਹਾਂ ਦੋਨ੍ਹਾਂ ਦੇ ਵਿਚ ਵਿਆਹ ਦੇ ਬਾਅਦ ਚੰਗਾ ਤਾਲਮੇਲ ਰਹਿੰਦਾ ਹੈ। ਜਦੋਂ ਕੋਈ ਇਕ ਪਰੇਸ਼ਾਨੀ 'ਚ ਹੁੰਦਾ ਹੈ, ਤਾਂ ਦੂਸਰਾ ਉਸਨੂੰ ਖੁਸ਼ ਕਰਨ ਲਈ ਕੁਝ ਵੀ ਕਰ ਸਕਦਾ ਹੈ। ਇਨ੍ਹਾਂ 'ਚ ਚੰਗੀ ਸਮਝ ਹੋਣ ਦੇ ਨਾਲ ਹੀ ਗਹਿਰਾ ਪਿਆਰ ਵੀ ਹੁੰਦਾ ਹੈ।
4. ਬ੍ਰਿਸ਼ਕ-ਕੰਨਿਆ
ਜੇਕਰ ਤੁਸੀਂ ਕੰਨਿਆ ਰਾਸ਼ੀ ਦੇ ਹੋ ਅਤੇ ਬ੍ਰਿਸ਼ਕ ਰਾਸ਼ੀ ਦੇ ਕਿਸੇ ਲੜਕੇ ਨੂੰ ਪਿਆਰ ਕਰਦੇ ਹੋ ਤਾਂ ਇਸ ਰਿਸ਼ਤੇ ਨੂੰ ਤੁਹਾਡਾ ਪਾਟਨਰ ਪੂਰੀ ਜਿੰਦਗੀ ਬਹੁਤ ਪਿਆਰ ਅਤੇ ਇੱਜ਼ਤ ਨਾਲ ਨਿਭਾਵੇਗਾ। ਇਸ ਦੂਸਰੇ ਨਾਲ ਨਿਭਾਉਣ ਦੇ ਨਾਲ ਹੀ ਇਨ੍ਹਾਂ ਦੋਨਾਂ ਰਾਸ਼ੀਆਂ ਦੇ ਲੋਕ ਇਕ ਦੂਸਰੇ ਦੇ ਲਈ ਬਹੁਤ ਲੱਕੀ ਹੁੰਦੇ ਹਨ।
5. ਕੁੰਭ-ਸਿੰਘ
ਇਸ ਰਾਸ਼ੀ ਦੇ ਕਪਲ ਇਕ ਦੂਜੇ ਨੂੰ ਮੰਨ ਹੀ ਮੰਨ 'ਚ ਪਿਆਰ ਕਰਦੇ ਹਨ। ਇਨ੍ਹਾਂ ਦਾ ਪ੍ਰੇਮ ਕਰਨ ਦਾ ਅੰਦਾਜ ਸੱਚਾ ਹੁੰਦਾ ਹੈ। ਇਨ੍ਹਾਂ ਦੋਨਾਂ ਦੇ ਦਿਲਾਂ 'ਚ ਇਕ ਦੂਸਰੇ ਲਈ ਗਹਿਰਾ ਪ੍ਰੇਮ ਹੁੰਦਾ ਹੈ। ਕੁੰਭ ਅਤੇ ਸਿੰਘ ਰਾਸ਼ੀ ਦੇ ਲੋਕ ਆਪਣੇ ਪਿਆਰ ਨੂੰ ਜਾਹਿਰ ਨਹੀਂ ਕਰਦੇ।


Related News