ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੇ ਨਾਂ ਲਗਭਗ ਤੈਅ, ਭਲਕੇ ਇਨ੍ਹਾਂ ਨਾਵਾਂ ''ਤੇ ਹਾਈਕਮਾਂਡ ਲਾਵੇਗੀ ਮੋਹਰ !
Sunday, Apr 28, 2024 - 05:01 AM (IST)
ਚੰਡੀਗੜ੍ਹ (ਅੰਕੁਰ) : ਉਮੀਦ ਲਾਈ ਜਾ ਰਹੀ ਸੀ ਕਿ ਪੰਜਾਬ ’ਚ ਰਹਿੰਦੀਆਂ ਪੰਜ ਸੀਟਾਂ 'ਤੇ ਵੀ ਉਮੀਦਵਾਰਾਂ ਦਾ ਫ਼ੈਸਲਾ ਸ਼ਨੀਵਾਰ ਨੂੰ ਹੋ ਜਾਵੇਗਾ ਪਰ ਫ਼ੈਸਲਾ 29 ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ। ਹੁਣ ਅਗਲੀ ਮੀਟਿੰਗ 29 ਅਪ੍ਰੈਲ ਨੂੰ ਹੋਵੇਗੀ, ਜਿਸ 'ਚ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਚੋਣਾਂ ਦੇ ਮੱਦੇਨਜ਼ਰ ਕੇਂਦਰ ਦੀ ਕਾਂਗਰਸ ਸੀਨੀਅਰ ਲੀਡਰਸ਼ਿਪ ਨੇ ਵੱਖ-ਵੱਖ ਸੂਬਿਆਂ ਤੋਂ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ’ਚ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ।
ਇਹ ਵੀ ਪੜ੍ਹੋ- ਅਮਰੀਕਾ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਿਆ ਭਾਰਤੀ ਪਰਿਵਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਰਹਿੰਦੀਆਂ ਸੀਟਾਂ 'ਤੇ ਮੰਥਨ ਤਾਂ ਹੋਇਆ ਪਰ ਸਹਿਮਤੀ ਨਹੀਂ ਬਣੀ। ਜਾਣਕਾਰੀ ਮੁਤਾਬਕ ਬੈਠਕ ਤਕਰੀਬਨ ਇੱਕ ਘੰਟੇ ਤੋਂ ਵੱਧ ਚੱਲੀ। ਸੂਤਰਾਂ ਮੁਤਾਬਕ ਪੰਜਾਬ ਦੀਆਂ ਰਹਿੰਦੀਆਂ ਪੰਜ ਸੀਟਾਂ ਦਾ ਫ਼ੈਸਲਾ ਤਕਰੀਬਨ ਹੋ ਗਿਆ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਸੀਨੀਅਰ ਨੇਤਾਵਾਂ ਨੇ ਇਸ ’ਤੇ ਡੂੰਘਾਈ ਨਾਲ ਸੋਚਣ ਦਾ ਸੁਝਾਅ ਦਿੱਤਾ। ਸੂਤਰਾਂ ਮੁਤਾਬਕ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ,ਭਾਰਤ ਭੂਸ਼ਣ ਆਸ਼ੂ ,ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਵਾਂ ’ਤੇ ਮੋਹਰ ਲੱਗ ਗਈ ਹੈ।
ਇਹ ਵੀ ਪੜ੍ਹੋ- ਇਕ ਹੋਰ ਨੂੰਹ ਨੇ ਵਿਦੇਸ਼ ਜਾ ਕੇ ਬਦਲਿਆ ਰੰਗ ! 30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਰੱਖ'ਤੀ ਤਲਾਕ ਦੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e