ਲੜਕੀਆਂ ਹੀ ਨਹੀਂ ਲੜਕੇ ਵੀ ਕਰਦੇ ਹਨ ਖੂਬਸੂਰਤ ਦਿਖਣ ਲਈ ਇਹ ਕੰਮ

04/13/2017 4:50:55 PM

ਜਲੰਧਰ— ਨੌਕਰੀ ਹੋਵੇ ਜਾਂ ਪੜਾਈ ਲੜਕੀਆਂ ਲੜਕਿਆਂ ਦੇ ਮੁਕਾਬਲੇ ਹਰ ਚੀਜ਼ ''ਚ ਅੱਗੇ ਹਨ। ਪਰ ਮੇਕਅੱਪ ਦੇ ਮਾਮਲੇ ''ਚ ਲੜਕੇ ਲੜਕੀਆਂ ਤੋਂ ਵੀ ਇੱਕ ਕਦਮ ਅੱਗੇ ਹਨ। ਹਲਹਿ  ''ਚ ਇਸ ਗੱਲ ''ਤੇ ਅਧਿਐਨ ਕੀਤਾ ਗਿਆ ਕਿ ਕਿਸੇ ਪਾਰਟੀ ਜਾ ਇੰਟਰਵਿਊ ''ਤੇ ਜਾਣਾ ਹੋਵੇ ਤਾਂ ਲੜਕੇ ਬਹੁਤ ਸਮਾਂ ਮੇਕਅੱਪ ਕਰਨ ''ਤੇ ਲਗਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਧਿਐਨ ''ਚ ਲੜਕਿਆਂ ਨੂੰ ਲੈ ਕੇ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਹਨ।
1. ਮੁਹਾਸੇ
ਲੜਕੀਆਂ ਆਪਣੇ ਚਿਹਰੇ ''ਤੇ ਮੁਹਾਸੇ ਨਹੀਂ ਹੋਣ ਦਿੰਦੀਆਂ। ਇਸ ਤਰ੍ਹਾਂ ਲੜਕੇ ਵੀ ਚਿਹਰੇ ''ਤੇ ਮੁਹਾਸੇ ਹੋਣ ''ਤੇ ਕਈ ਤਰੀਕੇ ਅਪਣਾਉਦੇ ਹਨ। ਉਹ ਕਈ ਤਰ੍ਹਾਂ ਦੇ ਫੇਸ ਵਾਸ਼ ਅਤੇ ਬਿਊਟੀ ਪ੍ਰੋਡਕਟ ਇਸਤੇਮਾਲ ਕਰਦੇ ਹਨ।
2. ਫੈਸ਼ਿਅਲ
ਲੜਕੀਆਂ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਫੈਸ਼ਿਅਲ ਦਾ ਸਹਾਰਾ ਲੈਂਦੀਆਂ ਹਨ। ਇਸੇ ਤਰ੍ਹਾਂ ਲੜਕੇ ਵੀ ਫੈਸ਼ਿਅਲ ਕਰਵਾਉਦੇ ਹਨ।
3. ਵੈਕਸਿੰਗ
ਅੱਜਕਲ ਦੇ ਲੜਕੇ ਹੱਥਾਂ-ਪੈਰਾਂ ਅਤੇ ਛਾਤੀ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ  ਵੈਕਸਿੰਗ ਕਰਵਾਉਦੇ ਹਨ। ਅਜਿਹਾ ਲੜਕੇ ਇਸ ਲਈ ਕਰਦੇ ਹਨ ਤਾਂਕਿ ਉਹ ਹੈਂਡਸਮ ਦਿਖ ਸਕਣ।
4. ਝੁਰੜੀਆਂ
ਪਹਿਲਾਂ ਲੜਕੇ ਆਪਣੀ ਪਰਸਨੈਲਿਟੀ ਵੱਲ ਧਿਆਨ ਨਹੀਂ ਦਿੰਦੇ ਸਨ। ਪਰ ਹੁਣ ਖੁਦ ਨੂੰ ਜਵਾਨ ਦਿਖਾਉਣ ਲਈ ਕਈ ਤਰੀਕੇ ਅਪਣਾਉਦੇ ਹਨ। ਮਰਦ ਝੁਰੜੀਆਂ ਦੂਰ ਕਰਨ ਲਈ ਇੰਨਜੈਕਸ਼ਨ ਤੱਕ ਲਗਵਾਉਦੇ ਹਨ।


Related News