ਦੀਪਿਕਾ ਪਾਦੂਕੋਣ ਦੇ ਪੁੱਤਰ ਹੋਵੇਗਾ ਜਾਂ ਧੀ? ਮਸ਼ਹੂਰ ਜੋਤਿਸ਼ੀ ਨੇ ਕੀਤੀ ਇਹ ਭਵਿੱਖਬਾਣੀ

Friday, Jul 05, 2024 - 04:01 PM (IST)

ਦੀਪਿਕਾ ਪਾਦੂਕੋਣ ਦੇ ਪੁੱਤਰ ਹੋਵੇਗਾ ਜਾਂ ਧੀ? ਮਸ਼ਹੂਰ ਜੋਤਿਸ਼ੀ ਨੇ ਕੀਤੀ ਇਹ ਭਵਿੱਖਬਾਣੀ

ਮੁੰਬਈ- ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਬਹੁਤ ਜਲਦੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਜੋੜਾ ਇਸ ਸਾਲ ਸਤੰਬਰ 'ਚ ਆਪਣੇ ਬੱਚੇ ਦਾ ਸਵਾਗਤ ਕਰ ਸਕਦਾ ਹੈ। ਰਿਪੋਰਟ ਮੁਤਾਬਕ ਪੰਡਿਤ ਜਗਨਨਾਥ ਗੁਰੂ ਜੀ, ਜੋ ਕਿ ਮਸ਼ਹੂਰ ਜੋਤਿਸ਼ੀ ਹਨ, ਨੇ ਭਵਿੱਖਬਾਣੀ ਕੀਤੀ ਹੈ ਕਿ ਰਣਵੀਰ ਅਤੇ ਦੀਪਿਕਾ ਇੱਕ ਲੜਕੇ ਦਾ ਸਵਾਗਤ ਕਰਨਗੇ। ਇਸ ਜੋਤਿਸ਼ੀ ਨੇ ਪਹਿਲਾਂ ਵੀ ਭਵਿੱਖਬਾਣੀ ਕੀਤੀ ਸੀ ਕਿ ਦੀਪਿਕਾ 2024 'ਚ ਗਰਭਵਤੀ ਹੋਵੇਗੀ।

PunjabKesari

ਪੰਡਿਤ ਜਗਨਨਾਥ ਗੁਰੂ ਜੀ ਦੀ ਭਵਿੱਖਬਾਣੀ ਮੁਤਾਬਕ ਇਹ ਬੱਚਾ ਆਪਣੇ ਮਾਤਾ-ਪਿਤਾ ਲਈ ਰਾਜਕੁਮਾਰ ਯਾਨੀ ਪੁੱਤਰ ਹੋਵੇਗਾ ਅਤੇ ਆਪਣੇ ਮਾਤਾ-ਪਿਤਾ ਦੋਵਾਂ ਲਈ ਚੰਗੀ ਕਿਸਮਤ ਲੈ ਕੇ ਆਉਣ ਵਾਲਾ ਹੈ। ਯਾਨੀ ਕਿ ਰਣਵੀਰ ਅਤੇ ਦੀਪਿਕਾ ਦਾ ਬੇਟਾ ਉਨ੍ਹਾਂ ਲਈ ਕਾਫੀ ਕਿਸਮਤ ਲੈ ਕੇ ਆਉਣ ਵਾਲਾ ਹੈ।

ਇਹ ਵੀ ਪੜ੍ਹੋ- ਜਾਣੋ ਡਾਕਟਰ ਨੇ ਕਿਉਂ ਕਿਹਾ ਸਾਮੰਥਾ ਨੂੰ ਜੇਲ ਭੇਜਣ ਲਈ, ਮਾਮਲਾ ਵਧਦਾ ਦੇਖ ਅਦਾਕਾਰਾ ਨੇ ਤੋੜੀ ਚੁੱਪੀ

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਅਤੇ ਦੀਪਿਕਾ ਨੇ 6 ਸਾਲ ਤੋਂ ਜ਼ਿਆਦਾ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਨਵੰਬਰ 2018 'ਚ ਵਿਆਹ ਕੀਤਾ ਸੀ। ਇਸ ਜੋੜੇ ਨੇ 'ਕੌਫੀ ਵਿਦ ਕਰਨ 8' 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ 2015 'ਚ ਗੁਪਤ ਤੌਰ 'ਤੇ ਮੰਗਣੀ ਕਰ ਲਈ ਸੀ।
 


author

Priyanka

Content Editor

Related News