ਦਿੱਲੀ, ਹਰਿਆਣਾ ’ਚ ਕਾਂਗਰਸ-ਆਪ ਵਿਚਾਲੇ ਗੱਠਜੋੜ ਦੀ ਆਸ ਟੁੱਟੀ, ਜੈਰਾਮ ਰਮੇਸ਼ ਨੇ ਕਿਹਾ-ਕੋਈ ਗੁੰਜਾਇਸ਼ ਨਹੀਂ

07/05/2024 5:30:11 PM

ਨਵੀਂ ਦਿੱਲੀ,(ਭਾਸ਼ਾ)- ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨਾਲ ਗੱਠਜੋੜ ਦੀ ਕੋਈ ਗੁੰਜਾਇਸ਼ ਨਹੀਂ ਜਾਪਦੀ। ਹਾਲਾਂਕਿ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ’ਚ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਬਰਕਰਾਰ ਰਹੇਗਾ।

ਦਿੱਲੀ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ ਦਾ ਪ੍ਰਸਤਾਵ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ‘ਇੰਡੀਆ’ ਗੱਠਜੋੜ ਬਰਕਰਾਰ ਰਹੇਗਾ, ਰਮੇਸ਼ ਨੇ ਕਿਹਾ ਕਿ ਇਹ ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਲਈ ਬਰਕਰਾਰ ਰਹੇਗਾ। ਪੰਜਾਬ ’ਚ ‘ਗੱਠਜੋੜ’ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ ਵਿਚ ਤਾਂ ਆਮ ਆਦਮੀ ਪਾਰਟੀ ਵਲੋਂ ਬਿਆਨ ਆ ਗਿਆ ਹੈ ਕਿ ਵਿਧਾਨ ਸਭਾ ਚੋਣਾਂ ਲਈ ‘ਇੰਡੀਆ ਗੱਠਜੋੜ’ ਨਹੀਂ ਹੋਵੇਗਾ। ਰਮੇਸ਼ ਨੇ ਕਿਹਾ ਕਿ ਮੈਂ ਪੱਛਮੀ ਬੰਗਾਲ ਦੇ ਸੰਦਰਭ ਵਿਚ ਕਿਹਾ ਸੀ ਕਿ ‘ਇੰਡੀਆ ਗੱਠਜੋੜ’ ਲੋਕ ਸਭਾ ਚੋਣਾਂ ਲਈ ਹੈ। ਜਿਨ੍ਹਾਂ-ਜਿਨ੍ਹਾਂ ਸੂਬਿਆਂ ਵਿਚ ਸਾਡੇ ਨੇਤਾ ਅਤੇ ਦੂਜੀਆਂ ਪਾਰਟੀਆਂ ਦੇ ਨੇਤਾ ਚਾਹੁੰਦੇ ਹਨ ਕਿ ਗੱਠਜੋੜ ਹੋਵੇ, ਉਥੇ ਗੱਠਜੋੜ ਰਹੇਗਾ।


Rakesh

Content Editor

Related News