ਕੀ ਤੁਹਾਨੂੰ ਵੀ ਛੋਟੀਆਂ-ਛੋਟੀਆਂ ਗੱਲਾਂ ’ਤੇ ਆ ਜਾਂਦੈ ਗੁੱਸਾ? ਇਹ ਟਿੱਪਸ ਰੱਖਣਗੇ ਦਿਮਾਗ ਨੂੰ ਸ਼ਾਂਤ

07/05/2024 3:59:42 PM

ਜਲੰਧਰ (ਬਿਊਰੋ)– ਕੁਝ ਲੋਕ ਹਰ ਛੋਟੀ-ਛੋਟੀ ਗੱਲ ’ਤੇ ਗੁੱਸੇ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਇਥੋਂ ਤੱਕ ਕਿ ਇਸ ਦਾ ਪ੍ਰਭਾਵ ਚਿਹਰੇ ’ਤੇ ਝੁਰੜੀਆਂ ਤੇ ਫਾਈਨ ਲਾਈਨਜ਼ ਦੇ ਰੂਪ ’ਚ ਦਿਖਾਈ ਦਿੰਦਾ ਹੈ। ਅਜਿਹੀ ਸਥਿਤੀ ’ਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਗੁੱਸੇ ਨੂੰ ਕਾਬੂ ’ਚ ਰੱਖੋ। ਜੇਕਰ ਤੁਸੀਂ ਗੁੱਸੇ ’ਤੇ ਕਾਬੂ ਪਾਉਣ ਦਾ ਤਰੀਕਾ ਨਹੀਂ ਸਮਝ ਰਹੇ ਹੋ ਤਾਂ ਅਸੀਂ ਇਸ ’ਚ ਤੁਹਾਡੀ ਮਦਦ ਕਰਾਂਗੇ। ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਾਂਗੇ, ਜਿਨ੍ਹਾਂ ਨਾਲ ਤੁਹਾਡੇ ਗੁੱਸੇ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਕਿਵੇਂ ਕਰੀਏ ਗੁੱਸੇ ’ਤੇ ਕਾਬੂ?
ਤੁਹਾਨੂੰ ਦੱਸ ਦੇਈਏ ਕਿ ਗੁੱਸਾ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਕਮਜ਼ੋਰ ਬਣਾ ਦਿੰਦਾ ਹੈ। ਇਸ ਨਾਲ ਮਾਲੀ ਨੁਕਸਾਨ ਵੀ ਹੁੰਦਾ ਹੈ। ਹਾਲਾਂਕਿ ਗੁੱਸਾ ਆਉਣਾ ਆਮ ਗੱਲ ਹੈ ਪਰ ਹਰ ਗੱਲ ’ਤੇ ਇਹ ਸਹੀ ਨਹੀਂ ਹੈ। ਕੁਝ ਲੋਕ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖ ਪਾਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਵਨਾਤਮਕ ਤੌਰ ’ਤੇ ਕਾਫੀ ਪ੍ਰੇਸ਼ਾਨੀ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਇਨ੍ਹਾਂ 3 ਟੈਸਟਾਂ ਨਾਲ ਦੇਖੋ ਸਰੀਰਕ ਰੂਪ ਨਾਲ ਤੁਸੀਂ ਕਿੰਨੇ ਸੰਤੁਲਿਤ ਹੋ? ਬਜ਼ੁਰਗਾਂ ’ਚ ਜ਼ਿਆਦਾ ਹੁੰਦੈ ਡਿੱਗਣ ਦਾ ਖ਼ਤਰਾ

ਮੈਡਿਸੀਨ ਬਾਲ
ਗੁੱਸੇ ਦੇ ਕਾਰਨ ਸ਼ੂਗਰ, ਹਾਈਪਰਟੈਂਸ਼ਨ ਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਜਦੋਂ ਵੀ ਤੁਹਾਨੂੰ ਗੁੱਸਾ ਆਏ ਤਾਂ ਤੁਸੀਂ ਮੈਡਿਸੀਨ ਬਾਲ ਨੂੰ ਜ਼ਮੀਨ ’ਤੇ ਮਾਰੋ। ਇਸ ਨਾਲ ਤੁਹਾਡਾ ਗੁੱਸਾ ਸ਼ਾਂਤ ਹੋ ਜਾਵੇਗਾ।

ਡੂੰਘੇ ਸਾਹ ਲਓ
ਜੇਕਰ ਤੁਹਾਨੂੰ ਬਹੁਤ ਗੁੱਸਾ ਆ ਰਿਹਾ ਹੈ ਤਾਂ ਡੂੰਘੇ ਸਾਹ ਲਓ, ਕੋਈ ਧਿਆਨ ਦੇਣ ਵਾਲਾ ਸੰਗੀਤ ਸੁਣੋ ਜਾਂ ਕੋਈ ਚੰਗੀ ਕਿਤਾਬ ਪੜ੍ਹੋ। ਇਸ ਤੋਂ ਇਲਾਵਾ ਜਦੋਂ ਤੁਸੀਂ ਗੁੱਸਾ ਮਹਿਸੂਸ ਕਰਦੇ ਹੋ ਤਾਂ ਆਪਣੀ ਭਾਵਨਾ ਸਾਂਝੀ ਕਰੋ। ਇਹ ਤੁਹਾਡੇ ਲਈ ਫ਼ੈਸਲੇ ਲੈਣਾ ਆਸਾਨ ਬਣਾਉਂਦਾ ਹੈ।

ਕਸਰਤ ਕਰੋ
ਇਸ ਦੇ ਨਾਲ ਹੀ ਜਦੋਂ ਤੁਸੀਂ ਗੁੱਸਾ ਮਹਿਸੂਸ ਕਰਦੇ ਹੋ ਤਾਂ ਬੈਟਲ, ਰੋਪ, ਟੋ ਟੱਚ, ਹਾਈ ਨੀ, ਸਪਰਿੰਟ, ਪੁਸ਼ ਅੱਪਸ, ਬਟ ਕਿੱਕ, ਜੰਪ ਸਕੁਐਟ ਤੇ ਮਾਊਂਟੇਨ ਕਲਾਇੰਬਸ ਵਰਗੀਆਂ ਕਸਰਤਾਂ ਦਾ ਸਹਾਰਾ ਲਓ। ਇਸ ਨੂੰ ਕਰਨ ਨਾਲ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋਵੇਗਾ। ਇਸ ਨਾਲ ਦਿਮਾਗ ਸ਼ਾਂਤ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਸਮੱਗਰੀ ਸਲਾਹ ਸਮੇਤ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।


sunita

Content Editor

Related News