ਔਰਤਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਚਿੜ ਜਾਂਦੇ ਹਨ ਮਰਦ

05/28/2017 4:55:40 AM


ਜਲੰਧਰ— ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਹਰ ਪਤੀ-ਪਤਨੀ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰੀ ਪਤੀ ਦੀਆਂ ਗਲਤ ਹਰਕਤਾਂ ਕਾਰਨ ਵਿਆਹੁਤਾ ਜਿੰਦਗੀ ਦੀ ਖੁਸ਼ਹਾਲੀ 'ਤੇ ਅਸਰ ਪੈਂਦਾ ਹੈ। ਇਸੇ ਤਰ੍ਹਾਂ ਪਤਨੀ ਦੀਆਂ ਗਲਤ ਹਰਕਤਾਂ ਦਾ ਵੀ ਪਤੀ-ਪਤਨੀ ਦੇ ਰਿਸ਼ਤੇ 'ਤੇ ਅਸਰ ਪੈਂਦਾ ਹੈ। ਇਸ ਲਈ ਅੱਜ ਅਸੀਂ ਪਤਨੀ ਦੁਆਰਾ ਕੀਤੀਆਂ ਜਾਣ ਵਾਲੀਆਂ ਕੁਝ ਅਜਿਹੀਆਂ ਗੱਲਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਤੋਂ ਪਤੀ ਚਿੜ ਜਾਂਦੇ ਹਨ। 
1. ਪਤਨੀ ਨੂੰ ਪਤੀ ਸਾਹਮਣੇ ਬੈਠ ਕੇ ਮੱਥੇ ਵੱਟ ਨਹੀਂ ਪਾਉਣੇ ਚਾਹੀਦੇ। ਪਤਨੀ ਦਾ ਇਸ ਤਰ੍ਹਾਂ ਕਰਨਾ ਪਤੀ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ।
2. ਹਰ ਵਾਰੀ ਆਪਣੇ ਮਾਹਵਾਰੀ 'ਚ ਹੋਣ ਦੀ ਗੱਲ ਪਤੀ ਨੂੰ ਦੱਸਣਾ ਠੀਕ ਨਹੀਂ। ਜੇਕਰ ਤੁਹਾਨੂੰ ਜ਼ਿਆਦਾ ਤਕਲੀਫ ਹੋ ਰਹੀ ਹੈ ਤਾਂ ਇਸ ਬਾਰੇ ਪਤੀ ਨੂੰ ਦੱਸਣਾ ਠੀਕ ਰਹੇਗਾ।
3. ਜੇਕਰ ਤੁਹਾਨੂੰ ਕੀੜੇ ਨੇ ਕੱਟ ਲਿਆ ਹੈ ਅਤੇ ਤੁਹਾਨੂੰ ਖੁਜਲੀ ਹੋ ਰਹੀ ਹੈ ਤਾਂ ਤੁਸੀਂ ਬਾਰ-ਬਾਰ ਆਪਣੇ ਪਾਰਟਨਰ ਸਾਹਮਣੇ ਖੁਜਲੀ ਨਾ ਕਰੋ। ਤੁਹਾਡੀ ਇਹ ਹਰਕਤ ਪਤੀ ਨੂੰ ਚੰਗੀ ਨਹੀਂ ਲੱਗਦੀ।
4. ਜੇਕਰ ਤੁਹਾਡਾ ਆਪਣੇ ਪਾਰਟਨਰ ਨਾਲ ਝਗੜਾ ਹੋਇਆ ਹੈ ਤਾਂ ਤੁਹਾਨੂੰ ਉਸ ਸਾਹਮਣੇ ਫੋਰਕ, ਚਾਕੂ, ਡਰਿਲ ਆਦਿ ਨਹੀਂ ਲਿਜਾਣੇ ਚਾਹੀਦੇ। ਅਜਿਹੀਆਂ ਚੀਜ਼ਾਂ ਨੂੰ ਦੇਖ ਕੇ ਪਤੀ ਦਾ ਗੁੱਸਾ ਸ਼ਾਂਤ ਹੋਣ ਦੀ ਥਾਂ ਹੋਰ ਵੱਧ ਜਾਂਦਾ ਹੈ। ਇਸ ਤਰ੍ਹਾਂ ਝਗੜੇ ਨੂੰ ਸੁਲਝਾਉਣਾ ਮੁਸ਼ਕਲ ਹੋ ਸਕਦਾ ਹੈ।
5. ਆਪਣੇ ਪਾਰਟਨਰ ਸਾਹਮਣੇ ਹਰ ਵਾਰੀ ਕਿਸੇ ਚੀਜ਼ ਨੂੰ ਖਾਣ ਦੀ ਜਿੱਦ ਨਹੀਂ ਕਰਨੀ ਚਾਹੀਦੀ ਅਤੇ ਉਸ ਦੇ ਮਨਾ ਕਰ ਦੇਣ 'ਤੇ ਮੂੰਹ ਬਣਾ ਕੇ ਨਹੀਂ ਬੈਠ ਜਾਣਾ ਚਾਹੀਦਾ।


Related News