ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿ, BSF ਨੇ ਫਿਰ ਤੋਂ ਬਰਾਮਦ ਕੀਤੇ ਤਿੰਨ ਡਰੋਨ

05/06/2024 3:43:47 PM

ਅੰਮ੍ਰਿਤਸਰ (ਨੀਰਜ) : ਭਾਰਤ-ਪਾਕਿਸਤਾਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਨਾਲ ਲੱਗਦੇ ਇਲਾਕਿਆਂ 'ਚ ਡਰੋਨਾਂ ਨੂੰ ਲੱਭਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਅੰਮ੍ਰਿਤਸਰ ਸੈਕਟਰ  ਦੀ ਟੀਮ ਨੇ ਇਕ ਹੀ ਦਿਨ 'ਚ ਤਿੰਨ ਡਰੋਨ ਜ਼ਬਤ ਕੀਤੇ ਹਨ। ਇਹ ਡਰੋਨ ਸਰਹੱਦੀ ਪਿੰਡ ਰੋਡਾ ਵਾਲਾ ਦੇ ਸਰਹੱਦੀ ਪਿੰਡ ਕੱਕੜ ਅਤੇ ਰਤਨ ਖੁਰਦ ਦੇ ਇਲਾਕੇ ਵਿੱਚ ਇੱਕ ਦਿਨ ਵਿੱਚ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਵੱਡਾ ਡਰੋਨ ਹੈ ਅਤੇ ਬਾਕੀ ਦੋ ਛੋਟੇ ਡਰੋਨ ਹਨ।

ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼

ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਵਾਰ ਫਿਰ ਤੋਂ 2 ਪਾਕਿਸਤਾਨੀ ਡਰੋਨ ਜ਼ਬਤ ਕੀਤੇ ਹਨ। ਜਾਣਕਾਰੀ ਮੁਤਾਬਕ ਸਰਹੱਦੀ ਪਿੰਡ ਹਰਦੋ ਰਤਨ 'ਚ ਇਕ ਵੱਡਾ ਡਰੋਨ ਅਤੇ ਪਿੰਡ ਨੇਸ਼ਟਾ ਵਿੱਚ ਇੱਕ ਛੋਟਾ ਡਰੋਨ ਜ਼ਬਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਰਿਵਾਰ ਦੇ ਤਿੰਨ ਜੀਆਂ ਦਾ ਹੋਇਆ ਇਕੱਠਿਆਂ ਸਸਕਾਰ, ਨਹੀਂ ਦੇਖੇ ਜਾਂਦੇ ਸੀ ਵੈਣ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News