ਸ਼ਿਵਲਿੰਗ ਦੀ ਤਰ੍ਹਾਂ ਦਿੱਸਦਾ ਹੈ ਇਟਲੀ ਦਾ ਇਹ ਅਨੋਖਾ ਸ਼ਹਿਰ

01/11/2019 3:23:57 PM

ਨਵੀਂ ਦਿੱਲੀ— ਦੇਸ਼-ਵਿਦੇਸ਼ 'ਚ ਬਹੁਤ ਸਾਰੇ ਸ਼ਹਿਰਾਂ 'ਚ ਭਗਵਾਨ ਸ਼ਿਵ ਦੇ ਖੂਬਸੂਰਤ ਅਤੇ ਅਨੋਖੇ ਮੰਦਰ ਬਣੇ ਹੋਏ ਹਨ। ਤੁਸੀਂ ਦੇਸ਼-ਵਿਦੇਸ਼ 'ਚ ਬਣੇ ਬਹੁਤ ਸਾਰੇ ਸ਼ਿਵ ਮੰਦਰ ਦੇਖੇ ਹੋਣਗੇ ਪਰ ਕੀ ਤੁਸੀਂ ਕੋਈ ਅਜਿਹਾ ਸ਼ਹਿਰ ਦੇਖਿਆ ਹੈ ਜੋ ਕਿ ਸ਼ਿਵਲਿੰਗ ਦੀ ਤਰ੍ਹਾਂ ਦਿੱਸਦਾ ਹੋਵੇ। ਜੀ ਹਾਂ, ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਲਕੁਲ ਸ਼ਿਵਲਿੰਗ ਦੀ ਤਰ੍ਹਾਂ ਦਿੱਸਦਾ ਹੈ। ਆਓ ਜਾਣਦੇ ਹਾਂ ਸ਼ਿਵਲਿੰਗ ਦੀ ਤਰ੍ਹਾਂ ਦਿੱਸਣ ਵਾਲੇ ਇਸ ਸ਼ਹਿਰ ਬਾਰੇ ਕੁਝ ਗੱਲਾਂ।

PunjabKesari

ਇਟਲੀ 'ਚ ਸਥਿਤੀ ਬੈਟਿਕਨ ਸਿਟੀ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਦੁਨੀਆ ਦਾ ਸਭ ਤੋਂ ਛੋਟਾ ਅਤੇ ਖੂਬਸੂਰਤ ਸ਼ਹਿਰ ਬਿਲਕੁਲ ਸ਼ਿਵਲਿੰਗ ਦੀ ਤਰ੍ਹਾਂ ਦਿੱਸਦਾ ਹੈ। ਆਸਮਾਨ ਤੋਂ ਦੇਖਣ 'ਤੇ ਇਸ ਦੀ ਬਨਾਵਟ ਬਿਲਕੁਲ ਸ਼ਿਵਲਿੰਗ ਦੀ ਤਰ੍ਹਾਂ ਹੀ ਲੱਗਦੀ ਹੈ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਵੈਟਿਕਨ ਸਿਟੀ ਦੀ ਖੁਦਾਈ ਦੌਰਾਨ ਇੱਥੇ ਇਕ ਸ਼ਿਵਲਿੰਗ ਮਿਲਿਆ ਸੀ ਜਿਸ ਨੂੰ ਮਿਊਜ਼ਿਅਮ 'ਚ ਸੁਰੱਖਿਅਤ ਰੱਖਿਆ ਗਿਆ ਹੈ।

PunjabKesari

ਸਿਰਫ 44 ਹੈਕਟੇਅਰ ਦੇ ਖੇਤਰਫਲ 'ਚ ਬਸਿਆ ਇਹ ਸ਼ਹਿਰ ਈਸਾਈ ਧਰਮ ਦਾ ਪਵਿੱਤਰ ਸਥਾਨ ਹੈ। ਇਸ ਸ਼ਹਿਰ ਦੇ ਗਿਰਜਾਘਰ, ਮਕਬਰੇ ਅਤੇ ਮਿਊਜ਼ਿਅਮ ਵੀ ਯਾਤਰੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹਨ। 1930 'ਚ ਇੱਥੇ ਇਕ ਰੇਲਵੇ ਸਟੇਸ਼ਨ ਬਣਾਇਆ ਗਿਆ ਸੀ, ਜਿਸ ਨੂੰ ਦੇਖਣ ਲਈ ਯਾਤਰੀ ਦੂਰ-ਦੂਰ ਤੋਂ ਆਉਂਦੇ ਸਨ।

PunjabKesari

ਇਸ ਸ਼ਹਿਰ 'ਚ ਮੌਜੂਦ ਸੈਂਟ ਪੀਟਰ ਗਿਰਜਾਘਰ 'ਚ ਤੁਸੀਂ ਵਾਸਤੂਕਲਾ ਦਾ ਬੇਜੋੜ ਨਮੂਨਾ ਦੇਖ ਸਕਦੇ ਹੋ। 14.5 ਕਿਲੋਮੀਟਰ ਦੇ ਖੇਤਰਫਲ 'ਚ ਫੈਲੇ ਇਸ ਮਿਊਜ਼ਿਅਮ ਨੂੰ ਦੇਖਣ ਲਈ ਤੁਹਾਨੂੰ ਘੱਟ ਤੋਂ ਘੱਟ 4 ਦਿਨ ਚਾਹੀਦੇ ਹੋਣਗੇ। ਇਸ ਖੂਬਸੂਰਤੀ ਅਤੇ ਅਨੋਖੇ ਕਲਾਕਾਰੀ ਦੇ ਕਾਰਨ ਇਸ ਨੂੰ ਯੂਨੈਸਕੋ ਦੀ ਵਿਸ਼ਵ ਧਰੋਹਰ 'ਚ ਸ਼ਾਮਲ ਕਰ ਲਿਆ ਗਿਆ ਹੈ।

PunjabKesari


Neha Meniya

Content Editor

Related News