ਬੱਚਿਆਂ ਨੂੰ ਜ਼ਰੂਰ ਪਿਲਾਓ ਬਦਾਮ ਵਾਲਾ ਦੁੱਧ, ਸਰੀਰ ਲਈ ਹੈ ਫ਼ਾਇਦੇਮੰਦ

Sunday, Jul 05, 2020 - 03:37 PM (IST)

ਬੱਚਿਆਂ ਨੂੰ ਜ਼ਰੂਰ ਪਿਲਾਓ ਬਦਾਮ ਵਾਲਾ ਦੁੱਧ, ਸਰੀਰ ਲਈ ਹੈ ਫ਼ਾਇਦੇਮੰਦ

ਨਵੀਂ ਦਿੱਲੀ : ਬਦਾਮ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ, ਪਰ ਕੀ ਤੁਹਾਨੂੰ ਪਤਾ ਹੈ ਕੀ ਬਦਾਮਾਂ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਪੋਸ਼ਕ ਤੱਕ ਹੋਰ ਵਧ ਜਾਂਦੇ ਹਨ ਅਤੇ ਸਰੀਰ ਨੂੰ ਤਾਕਤ ਵੀ ਮਿਲਦੀ ਹੈ। ਆਓ ਜਾਣਦੇ ਹਾਂ ਬਦਾਮ ਵਾਲਾ ਦੁੱਧ ਕਿਸ ਤਰ੍ਹਾਂ ਨਾਲ ਬੱਚਿਆਂ ਦੇ ਲਈ ਹੈ ਫਾਇਦੇਮੰਦ।

PunjabKesari

ਤੇਜ਼ ਦਿਮਾਗ
ਡਾਕਟਰਾਂ ਦਾ ਮੰਨਣਾ ਹੈ ਕਿ ਬਦਾਮ ਖਾਣ ਨਾਲ ਦਿਮਾਗੀ ਤਾਕਤ ਵਧਦੀ ਹੈ, ਅਜਿਹਾ ਇਸ ਲਈ ਹੈ ਕਿਉਂਕਿ ਬਾਦਾਮ  'ਚ ਪ੍ਰੋਟੀਨ ਹੁੰਦਾ ਹੈ, ਜੋ ਦਿਮਾਗ ਨੂੰ ਬਿਹਤਰ ਬਣਾਉਂਦਾ ਹੈ। ਪ੍ਰੋਟੀਨ ਨਾ ਸਿਰਫ ਊਰਜਾ ਦਿੰਦਾ ਹੈ, ਸਗੋਂ ਇਹ ਸਾਡੇ ਦਿਮਾਗ ਦੇ ਸੈੱਲਾਂ ਨੂੰ ਰਿਪੇਅਰ ਵੀ ਕਰਦਾ ਹੈ। ਇਸ ਦੀ ਵਜ੍ਹਾ ਨਾਲ ਸਾਡੀ ਸੋਚਣ- ਸਮਝਣ ਅਤੇ ਫੈਸਲੇ ਲੈਣ ਦੀ ਸਮਰਥਾ ਵਧਦੀ ਹੈ। ਜੇਕਰ ਤੁਸੀਂ ਬਦਾਮ ਦੁੱਧ 'ਚ ਮਿਲਾ ਕੇ ਬੱਚਿਆਂ ਨੂੰ ਪਿਲਾਉਂਦੇ ਹੋ ਤਾਂ ਇਸ ਦਾ ਪੂਰਾ ਲਾਭ ਉਨ੍ਹਾਂ ਨੂੰ ਮਿਲ ਸਕੇਗਾ।

ਹੱਡੀਆਂ ਮਜ਼ਬੂਤ
ਬਦਾਮ ਵਾਲਾ ਦੁੱਧ ਬੱਚਿਆਂ ਦੀਆਂ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਕਿਉਂਕਿ ਇਸ ਮਿਸ਼ਰਨ ਨਾਲ ਬੱਚਿਆਂ ਨੂੰ ਬਹੁਤ ਸਾਰਾ ਵਿਟਾਮਿਨ 'ਡੀ' ਮਿਲਦਾ ਹੈ

ਅੱਖਾਂ ਲਈ ਫਾਇਦੇਮੰਦ
ਬਦਾਮ ਵਾਲੇ ਦੁੱਧ 'ਚ ਵਿਟਾਮਿਨ 'ਏ' ਵੱਧ ਮਾਤਰਾ 'ਚ ਹੁੰਦਾ ਹੈ, ਜੋ ਕਿ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਬੱਚੇ ਨੂੰ ਰੋਜ਼ਾਨਾ ਬਾਦਾਮ ਵਾਲਾ ਦੁੱਧ ਪਿਲਾਉਂਦੇ ਹੋ ਤਾਂ ਉਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।

PunjabKesari

ਚਮੜੀ 'ਚ ਨਮੀ
ਬਦਾਮ ਵਾਲੇ ਦੁੱਧ 'ਚ ਵਿਟਾਮਿਨ 'ਈ' ਵੀ ਹੁੰਦਾ ਹੈ, ਜੋ ਚਮੜੀ ਨੂੰ ਰੋਗਮੁਕਤ ਅਤੇ ਸਿਹਤਮੰਦ ਰੱਖਦਾ ਹੈ। ਇਸ ਨੂੰ ਪੀਣ ਨਾਲ ਚਮੜੀ 'ਚ ਨਮੀ ਬਣੀ ਰਹਿੰਦੀ ਹੈ।

ਬੀਮਾਰੀਆਂ ਨਾਲ ਲੜਨ ਦੀ ਸਥਰਥਾ 'ਚ ਵਾਧਾ
ਸਰਦੀਆਂ 'ਚ ਬੱਚਿਆਂ ਨੂੰ ਖਾਂਸੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਬਦਾਮ ਵਾਲਾ ਦੁੱਧ ਉਨ੍ਹਾਂ ਦੀ ਰੋਗਾਣੂ ਨਾਲ ਲੜਨ ਦੀ ਸਮਰਥਾ ਨੂੰ ਵਧਾਉਂਦਾ ਹੈ।

PunjabKesari


author

cherry

Content Editor

Related News