ਮਾਛੀਵਾੜਾ : 3 ਬੱਚਿਆਂ ਦੀ ਮਾਂ ਕੱਢ ਕੇ ਲੈ ਗਿਆ ਬੰਦਾ, ਗੁੱਸੇ ''ਚ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਵੱਡਾ ਮਤਾ
Monday, Jan 05, 2026 - 06:28 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਦੀ ਇਕ ਪੰਚਾਇਤ ਵਲੋਂ ਪਿੰਡ ਵਿਚ ਵੱਧ ਰਹੀਆਂ ਆਸ਼ਕੀ ਦੇ ਕਿੱਸਿਆਂ ਤੋਂ ਅੱਕ ਕੇ ਮਤਾ ਪਾਸ ਕਰ ਦਿੱਤਾ ਗਿਆ ਕਿ ਜੇਕਰ ਅੱਜ ਤੋਂ ਬਾਅਦ ਪਿੰਡ ਦਾ ਮੁੰਡਾ ਜਾਂ ਕੁੜੀ ਆਪਸ ਵਿਚ ਵਿਆਹ ਕਰਵਾਉਣਗੇ ਜਾਂ ਵਿਆਹਿਆਂ ਜੋੜਾ ਆਪਸ ਵਿਚ ਨਾਜਾਇਜ਼ ਸਬੰਧ ਰੱਖੇਗਾ ਤਾਂ ਉਸ ਨੂੰ ਪਿੰਡ ’ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਪੰਚਾਇਤ ਵਲੋਂ ਅੱਜ ਇਹ ਸਖ਼ਤ ਕਦਮ ਇਸ ਕਰਕੇ ਚੁੱਕਿਆ ਗਿਆ ਕਿ ਇਕ ਤਿੰਨ ਬੱਚਿਆਂ ਦਾ ਪਿਤਾ ਗੁਆਂਢ ਵਿਚ ਰਹਿੰਦੀ 2 ਬੱਚਿਆਂ ਦੀ ਮਾਂ ਨੂੰ ਲੈ ਕੇ ਫ਼ਰਾਰ ਹੋ ਗਿਆ। ਪਿੰਡ ਵਿਚ ਇਸ ਗੱਲ ਦੀ ਵੱਡੀ ਨਾਮੋਸ਼ੀ ਫੈਲੀ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਅਤੇ ਇਸ਼ਕ ਵਿਚ ਅੰਨੇ ਹੋਏ ਇਸ ਵਿਆਹੇ ਪ੍ਰੇਮੀ ਜੋੜੇ ਨੇ ਜਿੱਥੇ ਆਪਣੇ ਦੋਵਾਂ ਦੇ ਘਰ ਪੱਟੇ ਉੱਥੇ ਛੋਟੇ-ਛੋਟੇ ਬੱਚਿਆਂ ਦਾ ਭਵਿੱਖ ਵੀ ਖ਼ਰਾਬ ਕਰ ਦਿੱਤਾ। ਇਹ ਮਾਮਲਾ ਮਾਛੀਵਾੜਾ ਥਾਣਾ ਵਿਖੇ ਪੁੱਜਾ ਜਿੱਥੇ ਨੂੰਹ ਭੱਜਣ ਕਾਰਨ ਸਹੁਰਾ ਪਰਿਵਾਰ ਤਾਂ ਬੇਹੱਦ ਦੁਖੀ ਤੇ ਮਾਯੂਸ ਸੀ ਉੱਥੇ ਧੀ ਦਾ ਪਿਤਾ ਵੀ ਅੱਖਾਂ ’ਚ ਆਪਣੀ ਔਲਾਦ ਦੀ ਗਲਤੀ ਦੇ ਹੰਝੂ ਵਹਾ ਰਿਹਾ ਸੀ।
ਇਹ ਵੀ ਪੜ੍ਹੋ : ਆਯੁਰਵੇਦ ਦੇ ਅਨੁਸਾਰ ਜਾਣੋ ਕੀ ਹਨ ਪੁਰਸ਼ਾਂ 'ਚ ਘੱਟ ਸ਼ੁਕਰਾਣੂ ਸਮੱਸਿਆ ਦੇ ਕਾਰਨ, ਲੱਛਣ ਤੇ ਦੇਸੀ ਇਲਾਜ
ਕੁਝ ਪਿੰਡ ਵਾਸੀ ਕਾਫ਼ੀ ਗਰਮ ਸਨ ਕਿ ਇਸ ਵਿਆਹੇ ਪ੍ਰੇਮੀ ਜੋੜੇ ਨੇ ਇਹ ਸ਼ਰਮਨਾਕ ਕਾਰਾ ਕੀਤਾ ਜਿਸ ਕਾਰਨ ਇਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਪਰ ਦੂਸਰੇ ਪਾਸੇ ਘਰੋਂ ਭੱਜੇ ਪਰ ਹੁਣ ਥਾਣੇ ਵਿਚ ਬੈਠੇ ਇਸ ਆਸ਼ਿਕ ਜੋੜੇ ’ਤੇ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਬਣਦੀ ਸੀ ਜਿਸ ਕਾਰਨ ਪੁਲਸ ਦੇ ਹੱਥ ਵੀ ਬੰਨ੍ਹੇ ਸਨ। ਫਿਲਹਾਲ ਸਹੁਰੇ ਪਰਿਵਾਰ ਵਲੋਂ ਆਪਣੀ ਨੂੰਹ ਨੂੰ ਘਰ ਵਿਚ ਰੱਖਣ ਤੋਂ ਕੋਰਾ ਇਨਕਾਰ ਕਰ ਦਿੱਤਾ ਜਿਸ ਕਾਰਨ ਪੁਲਸ ਨੇ ਇਸ ਲੜਕੀ ਨੂੰ ਮਾਪਿਆਂ ਨਾਲ ਤੋਰ ਦਿੱਤਾ। ਦੂਸਰੇ ਪਾਸੇ ਪਿੰਡ ਦੀ ਪੰਚਾਇਤ ਤੇ ਲੋਕ ਵੀ ਇਸ ਗੱਲ ’ਤੇ ਅੜੇ ਸਨ ਕਿ ਉਨ੍ਹਾਂ ਨੇ ਮਤਾ ਪਾਸ ਕਰ ਦਿੱਤਾ ਹੈ ਕਿ ਪਿੰਡ ਦਾ ਘਰੋਂ ਭੱਜੇ ਪ੍ਰੇਮੀ ਜੋੜੇ ਨੂੰ ਉਹ ਪਿੰਡ ਵਿਚ ਬਿਲਕੁਲ ਵੀ ਨਹੀਂ ਵੜਨ ਦੇਣਗੇ।
ਇਹ ਵੀ ਪੜ੍ਹੋ : ਸਰਪੰਚ ਕਤਲ ਮਾਮਲੇ 'ਚ CM ਮਾਨ ਸਖ਼ਤ, ਡੀ. ਜੀ. ਪੀ. ਨੂੰ ਕਾਰਵਾਈ ਦੇ ਹੁਕਮ
ਇੱਥੇ ਹੀ ਬੱਸ ਨਹੀਂ ਪਿੰਡ ਦੀ ਪੰਚਾਇਤ ਨੇ ਇਹ ਵੀ ਮਤਾ ਪਾਸ ਕਰ ਦਿੱਤਾ ਕਿ ਜੇਕਰ ਕੋਈ ਪਿੰਡ ਦਾ ਵਿਅਕਤੀ ਪਿੰਡ ਦੇ ਪ੍ਰੇਮੀ ਜੋੜਿਆਂ ਦੀ ਮਦਦ ਕਰੇਗਾ ਤਾਂ ਉਸ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ਼ਕ ਵਿਚ ਅੰਨ੍ਹੇ ਹੋਏ ਪ੍ਰੇਮੀ ਜੋੜੇ ਘਰੋਂ ਭੱਜ ਕੇ ਵਿਆਹ ਕਰਵਾਉਣ ਦਾ ਸ਼ਰਮਨਾਕ ਕਦਮ ਤਾਂ ਚੁੱਕ ਲੈਂਦੇ ਹਨ ਪਰ ਉਨ੍ਹਾਂ ਨੂੰ ਬਾਅਦ ਵਿਚ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨਾਲ ਜੁੜੇ ਮਾਪੇ ਤੇ ਹੋਰ ਜ਼ਿੰਦਗੀਆਂ ਵੀ ਅਜਿਹੇ ਗਲਤ ਫੈਸਲਿਆਂ ’ਤੇ ਸ਼ਰਮਸਾਰ ਹੁੰਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ, ਹੋਣ ਜਾ ਰਹੀ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
