ATM ਬਦਲ ਕੇ ਠੱਗੀਆਂ ਮਾਰਨ ਵਾਲਾ ਮੁਲਜ਼ ਗ੍ਰਿਫ਼ਤਾਰ

Tuesday, Jan 06, 2026 - 05:29 PM (IST)

ATM ਬਦਲ ਕੇ ਠੱਗੀਆਂ ਮਾਰਨ ਵਾਲਾ ਮੁਲਜ਼ ਗ੍ਰਿਫ਼ਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਸਿੰਘ ਮੋਮੀ): ਟਾਂਡਾ ਤੇ ਪੰਜਾਬ ਦੇ ਹੋਰ ਇਲਾਕਿਆਂ ਅੰਦਰ ਧੋਖਾਧੜੀ ਦੇ ਨਾਲ  ਬਜ਼ੁਰਗਾਂ ਕੋਲੋਂ ਏ.ਟੀ. ਐੱਮ. ਬਦਲ ਕੇ ਠੱਗੀ ਮਾਰਨ ਦੇ ਦੋਸ਼ 'ਚ ਨਾਮਜ਼ਦ ਹਿਸਟਰੀ ਮੁਲਜ਼ਮ ਨੂੰ ਟਾਂਡਾ ਪੁਲਸ ਦੀ ਟੀਮ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਇਸ ਸਬੰਧੀ ਡੀ.ਐੱਸ.ਪੀ. ਦਵਿੰਦਰ ਸਿੰਘ ਬਾਜਵਾ ਅਤੇ ਐੱਸ. ਐੱਚ. ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਵੱਲੋਂ ਥਾਣਾ ਟਾਂਡਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਬੰਧੀ ਅਹਿਮ ਖੁਲਾਸੇ ਕਰਦੇ ਹੋਏ। ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਜ਼ਿਲਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿੱਢੀ ਮੁਹਿੰਮ ਤਹਿਤ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ। 

ਡੀ.ਐੱਸ. ਪੀ. ਬਾਜਵਾ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਪਹਿਲਾਂ ਵੀ ਨਵਾਂ ਸ਼ਹਿਰ ਵਿਚ ਇਕ ਮਹਿਲਾ ਟੀਚਰ ਦਾ ਕਾਰਡ ਬਦਲ ਕੇ ਉਸ ਦੇ ਖਾਤੇ 'ਚੋਂ 1 ਲੱਖ 29 ਹਜ਼ਾਰ ਰੁਪਏ ਕਢਵਾਏ ਸਨ। ਇਸ ਮਾਮਲੇ 'ਚ ਨਾਮਜ਼ਦ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਜੇਲ੍ਹ ਹੋ ਗਈ ਸੀ। ਉਪਰੰਤ ਪਿਛਲੇ ਸਾਲ 13 ਜੂਨ ਨੂੰ ਜੇਲ੍ਹ 'ਚੋਂ ਜ਼ਮਾਨਤ ਤੇ ਆਉਣ ਉਪਰੰਤ ਉਸ ਨੇ ਆਪਣਾ ਠੱਗੀ ਠੋਰੀ ਵਾਲਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ ਅਤੇ ਪੁਲਸ ਟੀਮ ਨੂੰ ਸੂਚਨਾ ਮਿਲੀ ਕੀ ਇਹ ਮੁਲਜ਼ਮ ਟਾਂਡਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਕੋਲ ਮੌਜੂਦ ਹੋ ਕੇ ਬਜ਼ੁਰਗਾਂ ਅਤੇ ਅਨਪੜ ਲੋਕਾਂ ਦੇ ਕਾਰਡ ਬਦਲ ਕੇ ਠੱਗੀ ਮਾਰ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਸੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਜਾਣ ਪਛਾਣ ਵਾਲੇ ਆਦਮੀ ਨੂੰ ਆਪਣਾ ਏ.ਟੀ.ਐੱਮ. ਕਾਰਡ ਨਾ ਦਿੱਤਾ ਜਾਵੇ।


author

Anmol Tagra

Content Editor

Related News