ਰੇਹੜੀ ਤੋਂ BMW-ਮਰਸੀਡੀਜ਼ ਤੱਕ! ਝੁੱਗੀ ਵਾਲਾ ਕਰੋੜਪਤੀ ਹੁਣ ਬੁਰਾ ਫਸਿਆ, ਹੈਰਾਨ ਕਰਦਾ ਹੈ ਮਾਮਲਾ

Monday, Dec 29, 2025 - 12:32 PM (IST)

ਰੇਹੜੀ ਤੋਂ BMW-ਮਰਸੀਡੀਜ਼ ਤੱਕ! ਝੁੱਗੀ ਵਾਲਾ ਕਰੋੜਪਤੀ ਹੁਣ ਬੁਰਾ ਫਸਿਆ, ਹੈਰਾਨ ਕਰਦਾ ਹੈ ਮਾਮਲਾ

ਚੰਡੀਗੜ੍ਹ : ਇੱਥੇ ਰਾਮ ਦਰਬਾਰ 'ਚ ਝੁੱਗੀ 'ਚ ਰਹਿ ਕੇ ਕਰੋੜਪਤੀ ਬਣਨ ਵਾਲੇ ਰਾਮਲਾਲ ਚੌਧਰੀ ਅਤੇ ਉਸ ਦੇ ਪੁੱਤਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦਰਅਸਲ ਦੋਵੇਂ ਪਿਓ-ਪੁੱਤ ਨੂੰ 150 ਕਰੋੜ ਦੀ ਪ੍ਰਾਪਰਟੀ ਅਤੇ ਬੀ. ਐੱਮ. ਡਬਲਿਊ ਸਣੇ ਮਰਸੀਡੀਜ਼ ਵਰਗੀਆਂ ਲਗਜ਼ਰੀ ਗੱਡੀਆਂ ਨੇ ਬੁਰੀ ਤਰ੍ਹਾਂ ਫਸਾ ਦਿੱਤਾ ਹੈ। ਈ. ਡੀ. ਨੇ ਮਨੀ ਲਾਂਡਰਿੰਗ ਦੇ ਗੰਭੀਰ ਦੋਸ਼ਾਂ 'ਚ ਰਾਮਲਾਲ ਚੌਧਰੀ ਅਤੇ ਉਸ ਦੇ ਪੁੱਤਰ ਅਮਿਤ ਕੁਮਾਰ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਅਦਾਲਤ ਨੇ ਦੋਹਾਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਦੇ ਹੋਏ 6 ਫਰਵਰੀ ਤੋਂ ਸੁਣਵਾਈ ਤੈਅ ਕੀਤੀ ਹੈ। ਇਹ ਕੇਸ 4 ਸਾਲ ਪੁਰਾਣਾ ਹੈ, ਜਦੋਂ ਚੰਡੀਗੜ੍ਹ ਪੁਲਸ ਨੇ ਰਾਮ ਲਾਲ ਚੌਧਰੀ ਨੂੰ ਧੋਖਾਧੜੀ ਦੇ 2 ਵੱਡੇ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਮਾਮਲਿਆਂ ਦੀ ਜਾਂਚ ਦੌਰਾਨ ਉਸ ਦੇ ਵਿੱਤੀ ਨੈੱਟਵਰਕ ਅਤੇ ਜਾਇਦਾਦਾਂ ਦਾ ਖ਼ੁਲਾਸਾ ਹੋਇਆ, ਜਿਸ ਤੋਂ ਬਾਅਦ ਈ. ਡੀ. ਨੇ ਮਨੀ ਲਾਂਡਰਿੰਗ ਦੇ ਐਂਗਲ ਤੋਂ ਕੇਸ ਆਪਣੇ ਹੱਥ 'ਚ ਲਿਆ। ਕਰੀਬ 3 ਸਾਲ ਦੀ ਜਾਂਚ ਮਗਰੋਂ ਹੁਣ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਮਾਨ ਸਰਕਾਰ ਵਲੋਂ ਲਿਆ ਜਾ ਸਕਦੈ ਵੱਡਾ ਫ਼ੈਸਲਾ
ਮਜ਼ਦੂਰੀ ਕਰਦਾ ਸੀ ਰਾਮ ਲਾਲ ਚੌਧਰੀ
ਅੱਜ ਤੋਂ 5 ਦਹਾਕੇ ਪਹਿਲਾਂ ਰਾਮ ਲਾਲ ਮਜ਼ਦੂਰੀ ਕਰਦਾ ਸੀ। ਸਾਲ 1976 'ਚ ਉਹ ਚੰਡੀਗੜ੍ਹ ਆਇਆ ਅਤੇ ਰਾਮ ਦਰਬਾਰ ਕਾਲੋਨੀ ਦੀਆਂ ਝੁੱਗੀਆਂ 'ਚ ਰਿਹਾ। ਸ਼ੁਰੂਆਤੀ ਦੌਰ 'ਚ ਉਹ ਰੇਹੜੀ ਅਤੇ ਛੋਟੇ-ਮੋਟੇ ਕੰਮ ਕਰਕੇ ਗੁਜ਼ਾਰਾ ਕਰਦਾ ਸੀ। ਬਾਅਦ 'ਚ ਉਸ ਨੇ ਪ੍ਰਭਾਵਸ਼ਾਲੀ ਲੋਕਾਂ ਅਤੇ ਪੁਲਸ ਮੁਲਾਜ਼ਮਾਂ ਨਾਲ ਨਜ਼ਦੀਕੀਆਂ ਵਧਾਈਆਂ ਅਤੇ ਫਾਈਨਾਂਸ ਦੇ ਧੰਦੇ 'ਚ ਉਤਰ ਗਿਆ। ਦੋਸ਼ ਹੈ ਕਿ ਉਹ ਲੋਕਾਂ ਨੂੰ ਅਪਰਾਧਿਕ ਮਾਮਲਿਆਂ 'ਚ ਰਾਹਤ ਦਿਵਾਉਣ ਅਤੇ ਸਰਕਾਰੀ ਤੰਤਰ 'ਚ ਪ੍ਰਭਾਵ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਦਾ ਸੀ। ਉਸ ਨੇ 150 ਕਰੋੜ ਰੁਪਏ ਦੀ ਚਲ-ਅਚੱਲ ਜਾਇਦਾਦ ਬਣਾਈ ਅਤੇ ਜਾਂਚ ਦੌਰਾਨ ਉਸ ਕੋਲੋਂ ਬੀ. ਐੱਮ. ਡਬਲਿਊ ਅਤੇ ਮਰਸੀਡੀਜ਼ ਵਰਗੀਆਂ ਲਗਜ਼ਰੀ ਗੱਡੀਆਂ ਵੀ ਬਰਮਾਦ ਹੋਈਆਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਇਕ ਈਵੈਂਟ ਮੈਨੇਜਮੈਂਟ ਕੰਪਨੀ ਵਾਂਗ ਕੰਮ ਕਰ ਰਹੀ ਹੈ: ਸੁਨੀਲ ਜਾਖੜ
ਗੁਰੂਗ੍ਰਾਮ ਦੇ ਕਾਰੋਬਾਰੀ ਨੇ ਦਰਜ ਕਰਾਈ ਸੀ ਸ਼ਿਕਾਇਤ
ਦੱਸਣਯੋਗ ਹੈ ਕਿ 4 ਸਾਲ ਪਹਿਲਾਂ ਕਾਰੋਬਾਰੀ ਅਤੁੱਲਿਆ ਸ਼ਰਮਾ ਨੇ ਨਿਵੇਸ਼ ਦੇ ਨਾਂ 'ਤੇ 5 ਕਰੋੜ ਰੁਪਏ ਦੀ ਠੱਗੀ ਦੀ ਸ਼ਿਕਾਇਤ ਦਰਜ ਕਰਾਈ ਸੀ। ਇਸ ਤੋਂ ਬਾਅਦ ਰੇਵਾੜੀ ਦੇ ਇਕ ਸੇਵਾਮੁਕਤ ਅਧਿਕਾਰੀ ਨੇ ਵੀ 6 ਕਰੋੜ ਰੁਪਏ ਦਾ ਠੱਗੀ ਦਾ ਦੋਸ਼ ਲਾਇਆ। ਰਾਮ ਲਾਲ ਚੌਧਰੀ ਦਾ ਨਾਂ ਸਮੇਂ-ਸਮੇਂ 'ਤੇ ਜਬਰ-ਜ਼ਿਨਾਹ ਅਤੇ ਕਤਲ ਵਰਗੇ ਮਾਮਲਿਆਂ ਨਾਲ ਵੀ ਜੁੜਦਾ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News