ਮਨਰੇਗਾ ਦਾ ਨਾਅ ਬਦਲਣ ਦਾ ਫੈਸਲਾ ਕਮਜ਼ੋਰ ਕਰੀਬ ਵਿਰੋਧੀ ਸੋਚ ਨੂੰ ਦਰਸਾਉਂਦੀ ਹੈ : ਕੁਲਵਿੰਦਰ ਦਿਆਲਪੁਰਾ
Tuesday, Jan 06, 2026 - 07:36 PM (IST)
ਬਰੇਟਾ, (ਬਾਂਸਲ)- ਮਨਰੇਗਾ ਸਕੀਮ ਦਾ ਨਾਂ ਬਦਲਣ ਦੇ ਫ਼ੈਸਲੇ ਖ਼ਿਲਾਫ਼ ਅੱਜ ਹਲਕਾ ਬੁਢਲਾਡਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਿਆਲਪੁਰਾ ਵੱਲੋਂ ਯੂਥ ਕਾਂਗਰਸ ਦੀ ਮੀਟਿੰਗ ਰੱਖੀ ਮੀਟਿੰਗ ਵਿੱਚ ਵੱਡੇ ਪੱਧਰ ਤੇ ਯੂਥ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆ ਕੁਲਵਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਰਕਾਰ ਗਰੀਬਾਂ ਨਾਲ ਜੁੜੀ ਮਨਰੇਗਾ ਸਕੀਮ ਨਾਲ ਛੇੜਛਾੜ ਕਰਕੇ ਰੱਦੋ ਬਦਲ ਕਰਨਾ ਚਾਹੁੰਦੀ ਹੈ ਅਤੇ ਮਜ਼ਦੂਰਾਂ ਦੇ ਹੱਕਾਂ ‘ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮਨਰੇਗਾ ਸਕੀਮ ਗਰੀਬ ਮਜ਼ਦੂਰਾਂ ਇੱਕ ਰੁਜਗਾਰ ਦਾ ਸਾਧਨ ਹੈ। ਇਸਦਾ ਨਾਂ ਬਦਲਣਾ ਜਾਂ ਇਸਨੂੰ ਕਮਜ਼ੋਰ ਕਰਨਾ ਗਰੀਬ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਕਾਂਗਰਸ ਪਾਰਟੀ ਇਸ ਫ਼ੈਸਲੇ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਮਜਦੂਰ ਵਰਗ ਮਨਰੇਗਾ ਅਧੀਨ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਜਿਸ ਦੇ ਨਾਂਅ ਨਾਲ ਛੇੜਛਾੜ ਕਰਨਾ ਨਿੰਦਣਯੋਗ ਹੈ।
ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਮਨਰੇਗਾ ਸਕੀਮ ਨੂੰ ਲੈ ਕੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਇੰਚਾਰਜ ਜ਼ਿਲ੍ਹਾ ਪ੍ਰਧਾਨ ਡੈਵੀ ਮਾਨਸਾ, ਕਾਰਜਕਾਰੀ ਪ੍ਰਧਾਨ ਕਰਨ ਹੋਡਲਾ, ਆਸ਼ੂ ਬਰੇਟਾ, ਸੂਰਤ ਬਹਾਦਰਪੁਰ, ਲਵਲੀ ਗਰਗ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਆਗੂ ਮੌਜੂਦ ਸਨ।
