ਪਤਲੇਪਣ ਤੋਂ ਪਰੇਸ਼ਾਨ ਹੋ ਤਾਂ ਆਪਣੀ ਖੁਰਾਕ ਵੱਲ ਦਿਓ ਧਿਆਨ

03/17/2017 10:40:55 AM

ਨਵੀਂ ਦਿੱਲੀ—ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਜ਼ਰੂਰੀ ਹੈ। ਅੱਜ-ਕਲ੍ਹ ਜਿੱਥੇ ਕੁਝ ਲੋਕ ਮੋਟਾਪੇ ਕਾਰਨ ਪਰੇਸ਼ਾਨ ਹਨ, ਉੱਥੇ ਕੁਝ ਲੋਕ ਸਰੀਰ ਦਾ ਭਾਰ ਘੱਟ ਹੋਣ ਕਾਰਨ ਵੀ ਪਰੇਸ਼ਾਨ ਹਨ। ਲੋਕਾਂ ਦਾ ਸੋਚਣਾ ਹੈ ਕਿ ਭਾਰ ਵਧਾਉਣਾ ਸੌਖਾ ਹੈ। ਫਾਸਟ ਫੂਡ ਖਾਣ ਨਾਲ ਆਸਾਨੀ ਨਾਲ ਭਾਰ ਵੱਧਦਾ ਹੈ ਪਰ ਇਹ ਤਰੀਕਾ ਗਲਤ ਹੈ। ਭਾਰ ਵਧਾਉਣ ਦੇ ਨਾਲ-ਨਾਲ ਸਿਹਤਮੰਦ ਰਹਿਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ''ਚ ਇਨ੍ਹਾਂ ਚੀਜਾਂ ਨੂੰ ਸ਼ਾਮਲ ਕਰੋ।
1. ਪਨੀਰ
ਪਨੀਰ ''ਚ ਚਰਬੀ ਭਰਪੂਰ ਮਾਤਰਾ ''ਚ ਹੁੰਦੀ ਹੈ ਜੋ ਭਾਰ ਵਧਾਉਣ ''ਚ ਮਦਦ ਕਰਦੀ ਹੈ। ਆਪਣੀ ਖੁਰਾਕ ''ਚ ਪਨੀਰ ਦੀ ਵਰਤੋਂ ਕਰੋ।
2. ਸੁੱਕੇ ਮੇਵੇ
ਸੁੱਕੇ ਮੇਵਿਆਂ ''ਚ ਪੋਸ਼ਕ ਤੱਤ ਸਹੀ ਮਾਤਰਾ ''ਚ ਪਾਏ ਜਾਂਦੇ ਹਨ। ਆਪਣੀ ਖੁਰਾਕ ''ਚ ਬਦਾਮ, ਕਿਸ਼ਮਿਸ਼ ਅਤੇ ਕਾਜੂ ਆਦਿ ਨੂੰ ਸ਼ਾਮਲ ਕਰੋ।
3. ਮਲਾਈ ਵਾਲਾ ਦੁੱਧ
ਇਹ ਦੁੱਧ ਕੈਲੋਰੀ ਭਰਪੂਰ ਹੁੰਦਾ ਹੈ। ਭਾਰ ਵਧਾਉਣ ਲਈ ਰੋਜ਼ਾਨਾ ਇਕ ਗਿਲਾਸ ਮਲਾਈ ਵਾਲਾ ਦੁੱਧ ਪੀਓ।
4. ਆਲੂ 
ਆਲੂ ਦੀ ਵਰਤੋਂ ਹਰ ਘਰ ''ਚ ਕੀਤੀ ਜਾਂਦੀ ਹੈ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਆਲੂ ਖਾਓ। ਇਸ ਨੂੰ ਛਿਲਕੇ ਸਮੇਤ ਖਾਓ ਕਿਉਂਕਿ ਛਿਲਕੇ ''ਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ।
5. ਪਾਸਤਾ
ਪਾਸਤਾ ਸੁਆਦੀ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦਾ ਹੈ। ਇਸ ''ਚ ਸਬਜੀਆਂ ਪਾ ਕੇ ਖਾਣ ਨਾਲ ਭਾਰ ਵੱਧਦਾ ਹੈ। ਇਸ ''ਚ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ।

Related News