ਆਪਣੇ ਪਾਰਟਨਰ ਦਾ ਗੁੱਸਾ ਕਾਬੂ ਕਰਨ ਲਈ ਖਵਾਓ ਇਹ ਖੁਰਾਕ

Friday, Apr 14, 2017 - 12:00 PM (IST)

ਜਲੰਧਰ— ਜ਼ਿਆਦਾਤਰ ਪਤੀ-ਪਤਨੀ ''ਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੀ ਰਹਿੰਦਾ ਹੈ। ਅਜਿਹੀ ਹਾਲਤ ''ਚ ਪਾਰਟਨਰ ਦਾ ਮੂਡ ਵੀ ਖਰਾਬ ਹੋ ਜਾਂਦਾ ਹੈ ਅਤੇ ਉਹ ਗੁੱਸੇ ਨਾਲ ਲਾਲ-ਪੀਲਾ ਹੋਣ ਲੱਗਦਾ ਹੈ। ਅਜਿਹੀ ਹਾਲਤ ''ਚ ਪਤਨੀ ਆਪਣੇ ਪਤੀ ਦਾ ਮੂਡ ਠੀਕ ਕਰਨ ਲੱਗਦੀ ਹੈ। ਜੇਕਰ ਤੁਹਾਡੇ ਪਾਰਟਨਰ ਨੂੰ ਵੀ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਉਨ੍ਹਾਂ ਨੂੰ ਅਜਿਹਾ ਭੋਜਨ ਖਿਲਾਓ, ਜੋ ਉਨ੍ਹਾਂ ਦੇ ਸਟ੍ਰੈਸ ਨੂੰ ਘੱਟ ਕਰੇ ਅਤੇ ਗੁੱਸੇ ਉੱਤੇ ਕੰਟਰੋਲ ਰੱਖੇ। ਅੱਜ ਅਸੀ ਤੁਹਾਨੂੰ ਅਜਿਹੇ ਭੋਜਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਨ ਨਾਲ ਪਤੀ-ਪਤਨੀ ''ਚ ਲੜਾਈ ਕਾਫੀ ਹੱਦ ਤੱਕ ਘੱਟ ਹੋਵੇਗੀ। 
1. ਸਾਬੁਤ 
ਅਨਾਜ 
ਸਾਬੁਤ ਅਨਾਜ ''ਚ ਕਾਰਬੋਹਾਈਡ੍ਰੇਟਸ ਹੁੰਦਾ ਹੈ, ਜਿਸ ਨੂੰ ਖਾਣ ਨਾਲ ਅਨਰਜ਼ੀ ਮਿਲਦੀ ਹੈ ਨਾਲ ਹੀ ਗੁੱਸਾ ਕੰਟਰੋਲ ''ਚ ਰਹਿੰਦਾ ਹੈ। ਇਸ ਲਈ ਜੇਕਰ ਤੁਹਾਨੂੰ ਜ਼ਿਆਦਾ ਗੁੱਸਾ ਆਉਦਾ ਹੈ ਤਾਂ ਸਾਬੁਤ ਅਨਾਜ ਆਪਣੀ ਖੁਰਾਕ ''ਚ ਸ਼ਾਮਲ ਕਰੋ। 
2. ਸ਼ਿਮਲਾ ਮਿਰਚ
ਸ਼ਿਮਲਾ ਮਿਰਚ ''ਚ ਵਿਟਾਮਿਨ-ਸੀ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਦਿਮਾਗ ਨੂੰ ਸ਼ਾਂਤ ਰੱਖਣ ਦਾ ਕੰਮ ਕਰਦੀ ਹੈ। ਜੇਕਰ ਤੁਹਾਡੇ ਪਾਰਟਨਰ ਨੂੰ ਵੀ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਉਸਨੂੰ ਸ਼ਿਮਲਾ ਮਿਰਚ ਜ਼ਰੂਰ ਖਿਲਾਓ। 
3. ਸ਼ਹਿਦ
ਸ਼ਹਿਦ ''ਚ ਕਈ ਗੁਣ ਪਾਏ ਜਾਂਦੇ ਹਨ, ਜੋ ਗੁੱਸੇ ਨੂੰ ਘੱਟ ਕਰਨ ''ਚ ਮਦਦ ਕਰਦਾ ਹੈ। 
4. ਦਹੀਂ 
ਦਹੀਂ ''ਚ ਮੌਜ਼ੂਦ ਪ੍ਰੋਬਾਓਟਿਕ ਬੈਕਟੀਰੀਆ ਖਰਾਬ ਮੂਡ ਨੂੰ ਚੰਗਾ ਬਣਾਉਦਾ ਹੈ। ਇਸ ਲਈ ਇਸ ਨੂੰ ਖਾਣ ''ਚ ਜ਼ਰੂਰ ਸ਼ਾਮਲ ਕਰੋ ਕਿਉਂਕਿ ਇਸ ਨਾਲ ਗੁੱਸਾ ਕਾਫੀ ਹੱਦ ਤੱਕ ਸ਼ਾਂਤ ਰਹਿੰਦਾ ਹੈ।  


Related News