ਕੀ ਬਾਹਰ ਜਾਣ ਤੋਂ ਪਹਿਲਾਂ ਤੁਸੀਂ ਵੀ ਫਰਿੱਜ ਨੂੰ ਕਰਦੇ ਹੋ ਬੰਦ?

Thursday, Jan 27, 2022 - 11:18 AM (IST)

ਅਕਸਰ ਲੋਕ ਜਦੋਂ ਛੁੱਟੀ ਆਦਿ ਹੋਣ ’ਤੇ ਘਰ ਤੋਂ ਬਾਹਰ ਜਾਂਦੇ ਹਨ ਤਾਂ ਬਿਜਲੀ ਦੀ ਖਪਤ ਜ਼ਿਆਦਾ ਨਾ ਹੋਵੇ, ਇਸ ਲਈ ਇਲੈਕਟਿ੍ਰਕ ਉਪਕਰਣ ਖ਼ਾਸ ਕਰ ਫਰਿੱਜ ਨੂੰ ਬੰਦ ਕਰ ਦਿੰਦੇ ਹਨ, ਜੋ ਕਿ ਸਹੀ ਨਹੀਂ ਹੈ। ਫਰਿੱਜ ਨੂੰ ਬੰਦ ਕਰਨ ਨਾਲ ਉਸ ’ਚੋਂ ਬਦਬੂ ਆਉਣ ਲੱਗਦੀ ਹੈ ਅਤੇ ਉਸ ’ਚ ਰੱਖਿਆ ਸਮਾਨ ਵੀ ਖਰਾਬ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ...
ਫਰਿੱਜ ਦਾ ਕੰਪ੍ਰੈਸਰ ਉਦੋਂ ਹੀ ਚੱਲਦਾ ਹੈ ਜਦੋਂ ਉਸ ਨੂੰ ਠੰਡਕ ਘੱਟ ਲੱਗਦੀ ਹੈ। ਜੇਕਰ ਤੁਸੀਂ ਫਰਿੱਜ ਨੂੰ ਆਨ ਕਰਕੇ ਬਾਹਰ ਜਾਓਗੇ ਤਾਂ ਤੁਹਾਡੀ ਗੈਰਹਾਜ਼ਰੀ ’ਚ ਕੋਈ ਫਰਿੱਜ ਨਹੀਂ ਖੋਲੇਗਾ, ਜਿਸ ਨਾਲ ਕੰਪ੍ਰੈਸਰ ’ਤੇ ਦਬਾਅ ਘੱਟ ਪਏਗਾ ਅਤੇ ਬਿਜਲੀ ਦੀ ਖਪਤ ਘੱਟ ਹੋਵੇਗੀ।
ਧਿਆਨ ਰੱਖੋ ਫਰਿੱਜ ਨੂੰ ਹਮੇਸ਼ਾ ਪੱਧਰੀ ਜਗ੍ਹਾ ’ਤੇ ਹੀ ਰੱਖੋ। ਕਿਉਂਕਿ ਪੱਧਰੀ ਜਗ੍ਹਾ ’ਤੇ ਰੱਖਣ ਨਾਲ ਫਰਿੱਜ ਹਿੱਲੇਗਾ ਨਹੀਂ, ਜਿਸ ਨਾਲ ਉਸ ਦਾ ਕੰਪ੍ਰੈਸਰ ਚੰਗੀ ਤਰ੍ਹਾਂ ਕੰਮ ਕਰੇਗਾ।
ਫਰਿੱਜ ਨੂੰ ਹਮੇਸ਼ਾ ਦੀਵਾਰ ਤੋਂ ਦੂਰ ਰੱਖੋ। ਜ਼ਿਆਦਾ ਬਿਹਤਰ ਹੋਵੇਗਾ ਕਿ ਤੁਸੀਂ ਉਸ ਨੂੰ ਦੀਵਾਰ ਤੋਂ ਇਕ ਫੀਟ ਦੀ ਦੂਰੀ ’ਤੇ ਹੀ ਰੱਖੋ। ਇਕ ਫੀਟ ਦੀ ਦੂਰੀ ਨਾਲ ਕੰਪ੍ਰੈਸਰ ਦੀ ਗਰਮ ਹਵਾ ਦੀਵਾਰ ਨਾਲ ਟਕਰਾ ਕੇ ਵਾਪਸ ਕੰਪ੍ਰੈਸਰ ’ਤੇ ਨਹੀਂ ਲਗੇਗੀ। ਜਿਸ ਤੋਂ ਫ੍ਰੀਜ਼ ਦੇ ਤਾਪਮਾਨ ’ਚ ਉਤਾਰ-ਚੜਾਅ ਨਹੀਂ ਹੋਵੇਗਾ ਅਤੇ ਉਹ ਬਿਜਲੀ ਵੀ ਜ਼ਿਆਦਾ ਨਹੀਂ ਖਿੱਚੇਗਾ।
ਫਰਿੱਜ ਨੂੰ ਹਮੇਸ਼ਾ ਹਵਾਦਾਰ ਥਾਂ ’ਤੇ ਰੱਖੋ। ਗਰਮ ਥਾਂ ’ਤੇ ਰੱਖਣ ਤੋਂ ਬਚੋ। ਜੇਕਰ ਫਰਿੱਜ ਰਸੋਈ ’ਚ ਰੱਖਿਆ ਹੈ ਤਾਂ ਉਸ ਨੂੰ ਚੁੱਲ੍ਹੇ ਤੋਂ 5 ਫੁੱਟ ਅਤੇ ਮਾਈਕ੍ਰੋਵੇਵ ਤੋਂ 4 ਜਾਂ 5 ਫੁੱਟ ਦੂਰ ਰੱਖੋ।


Aarti dhillon

Content Editor

Related News