ਪੰਜਾਬ ਵਾਸੀ ਧਿਆਨ ਦਿਓ! ਅੱਜ ਸਫ਼ਰ ''ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਹੋ ਸਕਦੀ ਹੈ ਖੱਜਲ-ਖੁਆਰੀ

Thursday, Oct 03, 2024 - 09:52 AM (IST)

ਪਟਿਆਲਾ/ਜੈਤੋ (ਮਨਦੀਪ ਜੋਸਨ, ਪਰਾਸ਼ਰ)- ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਚਲਦੇ 3 ਅਕਤੂਬਰ ਨੂੰ 12 ਵਜੇ ਤੋਂ ਢਾਈ ਵਜੇ ਤੱਕ ਪੰਜਾਬ ਤੇ ਦੇਸ਼ ’ਚ ਕਿਸਾਨ ਰੇਲਾਂ ਦਾ ਚੱਕਾ ਜਾਮ ਕਰਨਗੇ। ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਹਜ਼ਾਰਾਂ ਕਿਸਾਨਾਂ ਨੇ ਧਰਨੇ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਇਹ ਸੰਘਰਸ਼ ਨਾ ਰੁਕੇਗਾ ਅਤੇ ਨਾ ਹੀ ਕਿਸਾਨ ਡੋਲਣਗੇ। ਆਖਿਰ ਇਕ ਦਿਨ ਸਰਕਾਰ ਨੂੰ ਝੁਕਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੰਦ ਰਹਿਣਗੇ ਠੇਕੇ, ਇਨ੍ਹਾਂ ਦੁਕਾਨਾਂ ਲਈ ਵੀ ਸਖ਼ਤ ਹੁਕਮ ਜਾਰੀ

ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 13 ਮਹੀਨੇ 13 ਦਿਨ ਦਿੱਲੀ ਦੇ ਬਾਰਡਰਾਂ ਉੱਪਰ ਚੱਲੇ ਕਿਸਾਨ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਵੱਲੋਂ ਸ਼ਹੀਦੀਆਂ ਦੇ ਕੇ ਕਾਲੇ ਕਾਨੂੰਨ ਵਾਪਸ ਕਰਵਾਏ ਗਏ ਸਨ। ਯੂ. ਪੀ. ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਲੋਕ ਸਭਾ ਮੈਂਬਰ ਦੇ ਪੁੱਤ ਵੱਲੋਂ ਸੱਤਾ ਦੇ ਨਸ਼ੇ ’ਚ ਚੂਰ ਹੋ ਕੇ ਇਕ ਪੱਤਰਕਾਰ ਰਵਨ ਕਸ਼ਵ ਅਤੇ 4 ਕਿਸਾਨ ਨਛੱਤਰ ਸਿੰਘ, ਦਲਜੀਤ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਉੱਪਰ ਗੱਡੀ ਚਾੜ੍ਹ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਦੇ ਹੋਏ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਉੱਪਰ ਕਾਰਵਾਈ ਕਰਵਾਉਣ ਲਈ 3 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦੇਸ਼ ਭਰ ’ਚ ਰੇਲਾਂ ਰੋਕੀਆਂ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੇ ਪੰਜਾਬੀਆਂ ਬਾਰੇ ਫ਼ਿਰ ਵਿਗੜੇ ਕੰਗਨਾ ਦੇ ਬੋਲ! ਸ਼ਰੇਆਮ ਆਖ਼ ਗਈ ਇਹ ਗੱਲਾਂ (ਵੀਡੀਓ)

ਪੰਜਾਬ ’ਚ ਇਥੇ-ਇਥੇ ਰੁਕਣਗੀਆਂ ਰੇਲਾਂ

ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜਿਨ੍ਹਾਂ ਪੁਆਇੰਟਾਂ ਉੱਪਰ ਇਸ ਰੇਲ ਰੋਕੋ ਅੰਦੋਲਨ ਦੌਰਾਨ ਰੇਲ ਰੋਕਣ ਲਈ ਡਿਊਟੀ ਲਾਈ ਹੈ, ਉਨ੍ਹਾਂ ’ਚ ਫਤਿਹਗੜ੍ਹ ਰੇਲਵੇ ਸਟੇਸ਼ਨ, ਫਾਜ਼ਿਲਕਾ ਰੇਲਵੇ ਸਟੇਸ਼ਨ, ਬਰਨਾਲਾ ਰੇਲਵੇ ਸਟੇਸ਼ਨ ਸੰਗਰੂਰ ਰੇਲਵੇ ਸਟੇਸ਼ਨ, ਮਾਨਸਾ ਰੇਲਵੇ ਸਟੇਸ਼ਨ, ਮੋਗਾ ਰੇਲਵੇ ਸਟੇਸ਼ਨ ਅਤੇ ਜ਼ਿਲਾ ਬਠਿੰਡੇ ਦੀ ਮੌੜ, ਰਾਮਾ ਮੰਡੀ, ਸੰਗਤ, ਗੋਨੇਆਣਾ, ਬਹਿਮਨ ਦਿਵਾਨਾ ਅਤੇ ਲਹਿਰਾ ਮੁਹੱਬਤ, ਫਿਰੋਜ਼ਪੁਰ ਰੇਲਵੇ ਸਟੇਸ਼ਨ, ਜ਼ਿਲ੍ਹਾ ਲੁਧਿਆਣੇ ’ਚ ਪਿੰਡ ਲੱਲ ਕਲਾਂ ਰੇਲਵੇ ਸਟੇਸ਼ਨ, ਕਿਲਾ ਰਾਏਪੁਰ ਰੇਲਵੇ ਸਟੇਸ਼ਨ, ਫਰੀਦਕੋਟ ਰੇਲਵੇ ਸਟੇਸ਼ਨ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਮਾਨਾਂਵਾਲਾ ਰੇਲਵੇ ਸਟੇਸ਼ਨ ਅਤੇ ਵੇਰਕਾ, ਜ਼ਿਲ੍ਹਾ ਗੁਰਦਾਸਪੁਰ ਬਟਾਲਾ ਰੇਲਵੇ ਸਟੇਸ਼ਨ, ਜ਼ਿਲ੍ਹਾ ਪਟਿਆਲਾ ਸ਼ੰਭੂ ਰੇਲਵੇ ਸਟੇਸ਼ਨ, ਜ਼ਿਲ੍ਹਾ ਜਲੰਧਰ ਵੱਲੋਂ ਫਗਵਾੜਾ, ਤਰਨਤਾਰਨ ਵੱਲੋਂ ਪੱਟੀ, ਮੋਹਾਲੀ ਵੱਲੋਂ ਸ਼ੰਡੂ ਰੇਲਵੇ ਸਟੇਸ਼ਨ ਉੱਪਰ 12 ਵਜੇ ਤੋਂ ਢਾਈ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News