ਬੱਚਿਆਂ ਨੂੰ ਬਣਾ ਕੇ ਖਿਲਾਓ ਚਿਕਨ ਨੂਡਲਸ

11/14/2018 3:35:09 PM

ਜਲੰਧਰ— ਨੂਡਲਸ ਬੱਚਿਆਂ ਅਤੇ ਵੱਡਿਆਂ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦੇ ਹਨ। ਇਸ ਨੂੰ ਦੇਖਦੇ ਹੀ ਸਾਰਿਆਂ ਦੇ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਕਿਉਂ ਨਾ ਇਸ ਵਾਰ ਨੂਡਲਸ ਨੂੰ ਹੋਰ ਵੀ ਸੁਆਦ ਅਤੇ ਹੈਲਦੀ ਬਣਾਉਣ ਲਈ ਇਸ ਨੂੰ ਚਿਕਨ ਅਤੇ ਸਬਜ਼ੀਆਂ ਪਾ ਕੇ ਬਣਾਇਆ ਜਾਵੇ ਤਾਂ ਆਓ ਜਾਣਦੇ ਹਾਂ ਚਿਕਨ ਨੂਡਲਸ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਬੋਨਲੇਸ ਚਿਕਨ - 200 ਗ੍ਰਾਮ
ਸੋਇਆ ਸਾਓਸ - 1 ਚੱਮਚ
ਕਾਲੀ ਮਿਰਚ - 1/4 ਚੱਮਚ
ਨਮਕ - 1/4 ਚੱਮਚ
ਗਰਮ ਮਸਾਲਾ - 1 ਚੱਮਚ
ਤੇਲ - 2 ਚੱਮਚ
ਲਸਣ - 1,1/2 ਚੱਮਚ
ਹਰੀ ਸ਼ਿਮਲਾ ਮਿਰਚ - 30 ਗ੍ਰਾਮ
ਗਾਜਰ - 30 ਗ੍ਰਾਮ
ਲਾਲ ਸ਼ਿਮਲਾ ਮਿਰਚ - 30 ਗ੍ਰਾਮ
ਹਰਾ ਪਿਆਜ - 30 ਗ੍ਰਾਮ
ਨਮਕ - 1 ਚੱਮਚ
ਲਾਲ ਮਿਰਚ - 1 ਚੱਮਚ
ਚਿੱਲੀ ਸਾਓਸ- 1,1/2 ਚੱਮਚ
ਪਾਣੀ - 1 ਚੱਮਚ
ਉੱਬਲ਼ੇ ਹੋਏ ਨੂਡਲਸ - 400 ਗ੍ਰਾਮ
ਸੋਇਆ ਸਾਓਸ - 1 ਚੱਮਚ
ਹਰਾ ਪਿਆਜ - ਗਾਰਨਿਸ਼ ਲਈ
ਵਿਧੀ—
1. ਬਾਊਲ 'ਚ 200 ਗ੍ਰਾਮ ਬੋਨਲੇਸ ਚਿਕਨ, 1 ਚੱਮਚ ਸੋਇਆ ਸਾਓਸ, 1/4 ਚੱਮਚ ਕਾਲੀ ਮਿਰਚ, 1/4 ਚੱਮਚ ਨਮਕ, 1 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 30 ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।
2. ਪੈਨ ਵਿਚ 2 ਚੱਮਚ ਤੇਲ ਗਰਮ ਕਰਕੇ 1,1/2 ਚੱਮਚ ਲਸਣ ਪਾ ਕੇ ਉਦੋ ਤੱਕ ਭੁੰਨੋ ਜਦੋਂ ਤੱਕ ਬਰਾਊਨ ਰੰਗ ਦਾ ਨਹੀਂ ਹੋ ਜਾਵੇ।
3. ਹੁਣ ਮੈਰੀਨੇਟ ਚਿਕਨ ਚੰਗੀ ਤਰ੍ਹਾਂ ਨਾਲ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ।
4. ਫਿਰ ਇਸ ਵਿਚ 30 ਗ੍ਰਾਮ ਹਰੀ ਸ਼ਿਮਲਾ ਮਿਰਚ, 30 ਗ੍ਰਾਮ ਗਾਜਰ, 30 ਗ੍ਰਾਮ ਲਾਲ ਸ਼ਿਮਲਾ ਮਿਰਚ, 30 ਗ੍ਰਾਮ ਹਰਾ ਪਿਆਜ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਸਬਜ਼ੀਆਂ ਨੂੰ 3 ਤੋਂ 5 ਮਿੰਟ ਤੱਕ ਪੱਕਣ ਦਿਓ।
5. ਇਸ ਤੋਂ ਬਾਅਦ 1 ਚੱਮਚ ਨਮਕ, 1 ਚੱਮਚ ਲਾਲ ਮਿਰਚ, 1,1/2 ਚੱਮਚ ਚਿੱਲੀ ਸਾਓਸ ਅਤੇ 1 ਚੱਮਚ ਪਾਣੀ ਚੰਗੀ ਤਰ੍ਹਾਂ ਨਾਲ ਮਿਲਾਓ।
6. ਹੁਣ 400 ਗ੍ਰਾਮ ਉੱਬਲ਼ੇ ਹੋਏ ਨੂਡਲਸ, 1 ਚੱਮਚ ਸੋਇਆ ਸਾਓਸ ਮਿਕਸ ਕਰੋ ਅਤੇ 3 ਤੋਂ 5 ਮਿੰਟ ਤੱਕ ਪਕਾਓ।
7. ਚਿਕਨ ਨੂਡਲਸ ਤਿਆਰ ਹੈ। ਇਸ ਨੂੰ ਹਰੇ ਪਿਆਜ ਨਾਲ ਗਾਰਨਿਸ਼ ਕਰਕੇ ਸਰਵ ਕਰੋ।


manju bala

Content Editor

Related News