ਅਨੋਖਾ ਪਿੰਡ ਜਿੱਥੇ ਸਫੈਦ ਕੱਪੜਿਆਂ ''ਚ ਵਿਦਾ ਹੁੰਦੀ ਹੈ ਲਾੜੀ

04/22/2018 2:47:43 PM

ਮੁੰਬਈ— ਦੁਨੀਆਂ ਭਰ 'ਚ ਵਿਆਹ ਨੂੰ ਲੈ ਕੇ ਅਸੀਂ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਸੁਣਦੇ ਆ ਰਹੇ ਹਾਂ। ਕਈ ਪਰੰਪਰਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਹੈਰਾਨੀ ਹੁੰਦੀ ਹੈ। ਅਕਸਰ ਵਿਆਹ 'ਚ ਦੇਖਿਆ ਜਾਂਦਾ ਹੈ ਕਿ ਲਾੜੀ ਲਾਲ ਜੋੜੇ 'ਚ ਵਿਦਾ ਹੁੰਦੀ ਹੈ, ਪਰ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਲਾੜੀ ਲਾਲ ਨਹੀਂ ਬਲਕਿ ਸਫੈਦ ਜੋੜੇ 'ਚ ਵਿਦਾ ਹੁੰਦੀ ਹੈ। ਜੀ ਹਾਂ, ਮੱਧਪ੍ਰਦੇਸ 'ਚ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਲਾੜੀ ਸਫੈਦ ਜੋੜਾ ਪਾਉਂਦੀ ਹੈ।
ਅਸੀਂ ਗੱਲ ਕਰ ਰਹੇ ਹਾਂ, ਮੰਡਲਾ ਜ਼ਿਲ੍ਹੇ ਦੇ ਭੀਮਡੋਂਗਰੀ ਪਿੰਡ ਦੀ। ਇਸ ਪਿੰਡ 'ਚ ਰਹਿਣ ਵਾਲੇ ਆਦਿਵਾਸੀ ਲੋਕ ਰੰਗੀਨ ਜੋੜੇ ਦੀ ਥਾਂ ਸਫੈਦ ਜੋੜੇ 'ਚ ਨੂੰਹ ਘਰ ਲਿਆਉਂਦੇ ਹਨ ਅਤੇ ਵਿਆਹ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਵੀ ਸਫੇਦ ਰੰਗ ਦੇ ਕੱਪੜੇ ਪਹਿਨੇ ਹੁੰਦੇ ਹਨ। ਇੱਥੋ ਦੇ ਲੋਕ ਆਪਣੇ ਗ਼ਮ ਅਤੇ ਖੁਸ਼ੀ 'ਚ ਸਫੈਦ ਰੰਗ ਦੇ ਕੱਪੜੇ ਹੀ ਪਾਉਂਦੇ ਹਨ। 
ਇਸ ਪਿੰਡ ਦੇ ਲੋਕ ਵਿਆਹ 'ਚ ਅਜੀਬ ਪਰੰਪਰਾਵਾਂ ਨਿਭਾਉਂਦੇ ਹਨ। ਇਸ ਸਮਾਜ 'ਚ ਵਿਆਹ ਵਾਲੀ ਲਾੜੀ ਦੇ ਘਰ ਸਿਰਫ ਚਾਰ ਫੇਰੇ ਲਏ ਜਾਂਦੇ ਹਨ ਬਾਕੀ ਦੇ ਤਿੰਨ ਫੇਰੇ ਵਿਦਾਈ ਤੋਂ ਬਾਅਦ ਮੁੰਡੇ ਦੇ ਘਰ ਲਏ ਜਾਂਦੇ ਹਨ। ਇਨ੍ਹਾਂ ਲੋਕਾਂ 'ਚ ਸਫੈਦ ਰੰਗ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਕਰਕੇ ਇਹ ਲੋਕ ਸਫੈਦ ਕੱਪੜੇ ਪਾਉਂਦੇ ਹਨ। ਇਸ ਪਿੰਡ 'ਚ ਸ਼ਰਾਬ ਪੀਣਾ ਵੀ ਮੰਨਾ ਹੈ ਜੇਕਰ ਕੋਈ ਸ਼ਰਾਬ ਪੀਂਦਾ ਹੈ ਤਾਂ ਉਸਨੂੰ ਪਿੰਡ 'ਚੋਂ ਬਾਈਕਾਟ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਇਨ੍ਹਾਂ ਲੋਕਾਂ 'ਚ ਕਈ ਪਰੰਪਰਾਵਾਂ ਹਨ ਜੋ ਕਾਫੀ ਭਿੰਨ ਹੁੰਦੀਆਂ ਹਨ।


Related News