Beauty Tips : ਮਜ਼ਬੂਤ, ਚਮਕਦਾਰ ਅਤੇ ਲੰਮੇ ਵਾਲਾਂ ਲਈ ਇਸਤੇਮਾਲ ਕਰੋ ਇਹ ਕੁਦਰਤੀ ਕੰਡੀਸ਼ਨਰ

Monday, Oct 05, 2020 - 04:30 PM (IST)

ਜਲੰਧਰ (ਬਿਊਰੋ) - ਤਣਾਅ, ਚਿੰਤਾ, ਪ੍ਰਦੂਸ਼ਣ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਵਾਲਾਂ ਦੀ ਖੂਬਸੂਰਤੀ ਨੂੰ ਖਰਾਬ ਕਰ ਰਹੀਆਂ ਹਨ। ਇਸ ਨਾਲ ਵਾਲ ਕੰਮਜ਼ੋਰ ਹੋ ਰਹੇ ਹਨ। ਅਜਿਹੇ ਵਿਚ ਸੈਲੂਨ ਜਾ ਕੇ ਮਹਿੰਗੇ ਹੇਅਰ ਟਰੀਟਮੈਂਟਸ ਲੈਣਾ ਫਾਇਦੇਮੰਦ ਤਾਂ ਹੁੰਦਾ ਹੈ ਪਰ ਨਾਲ ਹੀ ਜੇਬ 'ਤੇ ਭਾਰੀ ਵੀ ਪੈਂਦਾ ਹੈ। ਇਸੇ ਲਈ ਬਾਹਰ ਜਾਣ ਦੀ ਥਾਂ ਤੁਸੀਂ ਘਰ ਵਿਚ ਮੌਜੂਦ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਕੇ ਆਪਣੇ ਵਾਲਾਂ ਨੂੰ ਬਚਾ ਸਕਦੇ ਹੋ। ਇਸ ਤਰ੍ਹਾਂ ਇਹ ਮਜ਼ਬੂਤ ਹੋਣਗੇ। ਇਹ ਕੁਦਰਤੀ ਚੀਜ਼ਾਂ ਵਾਲਾਂ ਦੀ ਕੰਡੀਸ਼ਨਿੰਗ ਲਈ ਬਹੁਤ ਜ਼ਿਆਦਾ ਸਹੀ ਹਨ। ਆਓ ਜਾਣਦੇ ਹਾਂ ਘਰਾਂ ਦੀਆੰ ਕੁਦਰਤੀ ਚੀਜ਼ਾਂ ਬਾਰੇ... 

ਕੇਲੇ ਦੀ ਕਰੋ ਵਰਤੋਂ
ਵਿਟਾਮਿਨ-ਬੀ, ਸੀ ਅਤੇ ਈ ਨਾਲ ਭਰਪੂਰ ਕੇਲਾ ਵਾਲਾਂ ਦੀ ਕੰਡੀਸ਼ਨਿੰਗ ਲਈ ਬਹੁਤ ਵਧੀਆ ਹੁੰਦਾ ਹੈ। ਇਹ ਚਮਕ ਕਾਇਮ ਰੱਖਣ ਦੇ ਨਾਲ -ਨਾਲ ਦੋ ਮੂੰਹੇ ਵਾਲਾਂ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਡਲ ਅਤੇ ਡਰਾਈ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਕੇਲੇ ਨੂੰ ਆਲਿਵ ਆਇਲ ਅਤੇ ਸ਼ਹਿਦ ਨਾਲ ਮਿਲਾ ਕੇ ਉਸ ਦੀ ਸਮੂਦ ਪੇਸ ਬਣਾ ਕੇ ਵਾਲਾ ਨੂੰ ਚੰਗੀ ਤਰ੍ਹਾਂ ਢੱਕ ਲਓ। ਅੱਧੇ ਘੰਟੇ ਬਾਅਦ ਬਾਅਦ ਧੋ ਲਓ। ਵਾਲ ਸੁੱਕਣ ਤੋਂ ਬਾਅਦ ਇਸ ਦਾ ਅਸਰ ਮਹਿਸੂਸ ਕਰੋਗੇ।

PunjabKesari

ਫਾਇਦੇਮੰਦ ਹੁੰਦਾ ਹੈ ਸ਼ਹਿਦ
ਆਲਿਵ ਆਇਲ ਬਹੁਤ ਧੀਆ ਅਤੇ ਨੈਚੂਰਲ ਕੰਡੀਸ਼ਨਰ ਹੈ, ਜੋ ਵਾਲਾਂ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਨਾਲ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਜੇ ਇਸ ਵਿਚ ਸ਼ਹਿਦ ਮਿਲਾ ਲਿਆ ਜਾਵੇ ਤਾਂ ਇਸ ਦੀ ਗੁਣਵੱਤਾ ਹੋਰ ਵੀ ਵੱਧ ਜਾਂਦੀ ਹੈ। 2 ਚਮਚ ਸ਼ਹਿਦ ਅਤੇ 4 ਚਮਚ ਆਲਿਵ ਆਇਲ ਨੂੰ ਮਿਲਾ ਕੇ 30 ਮਿੰਟ ਲਈ ਵਾਲਾਂ 'ਤੇ ਲਗਾ ਕੇ ਰੱਖੋ। ਫਿਰ ਸ਼ੈਂਪੂ ਨਾਲ ਧੋ ਦਿਓ।

ਵਾਲਾਂ ਲਈ ਬਿਹਤਰੀਨ ਹੁੰਦਾ ਹੈ ਔਲਾ
ਔਲਾ ਹਰ ਤਰ੍ਹਾਂ ਨਾਲ ਵਾਲਾਂ ਲਈ ਬਿਹਤਰੀਨ ਕੰਡਿਸ਼ਨਰ ਹੈ। ਕਿਸੇ ਬਰਤਨ ਵਿਚ ਔਲਿਆਂ ਦਾ ਪਾਊਡਰ ਪਾਣੀ ਵਿਚ ਮਿਲਾ ਕੇ ਰੱਖ ਦਿਓ। ਬਰਸ਼ ਦੀ ਮਦਦ ਨਾਲ ਵਾਲਾਂ ਦੇ ਅੰਦਰ ਤਕ ਇਸ ਪੇਸਟ ਨੂੰ ਲਗਾਓ ਅਤੇ ਇਕ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਕੇ ਸ਼ੈਂਪੂ ਕਰ ਲਓ। ਮਹੀਨੇ ਵਿਚ ਇਕ ਵਾਰ ਇਸਤੇਮਾਲ ਕਾਫੀ ਹੈ।

PunjabKesari

ਆਂਡਾ
ਆਂਡੇ ਦੀ ਵਰਤੋਂ ਹਰ ਤਰ੍ਹਾਂ ਨਾਲ ਵਾਲਾਂ ਲਈ ਲਾਭਕਾਰੀ ਹੈ। ਜੇ ਤੁਹਾਡੇ ਵਾਲ ਆਇਲੀ ਹਨ ਤਾਂ ਆਂਡੇ ਦਾ ਸਿਰਫ਼ ਸਫੇਦ ਹਿੱਸਾ ਵਰਤੋ। ਜੇ ਵਾਲ ਰੁੱਖੇ ਹਨ ਤਾਂ ਇਸ ਦੇ ਪੀਲੇ ਹਿੱਸੇ ਦੀ ਵਰਤੋਂ ਫਾਇਦੇਮੰਦ ਹੋਵੇਗੀ। ਨਾਰਮਲ ਵਾਲਾਂ ਲਈ ਪੂਰਾ ਆਂਡਾ ਲਗਾਓ। ਵਾਲਾਂ ਵਿਚ ਆਂਡਾ ਲਗਾ ਕੇ 20 ਮਿੰਟ ਬਾਅਦ ਚੰਗੀ ਤਰ੍ਹਾਂ ਧੋ ਲਓ ਅਤੇ ਸ਼ੈਂਪੂ ਕਰ ਲਓ।

ਦਹੀਂ ਦੀ ਕਰੋ ਵਰਤੋਂ
ਪੇਟ ਦੇ ਨਾਲ ਨਾਲ ਵਾਲਾਂ ਲਈ ਵੀ ਦਹੀਂ ਬਹੁਤ ਹੀ ਵਧੀਆ ਕੰਡੀਸ਼ਨਰ ਹੈ। ਵਾਲਾਂ ਵਿਚ ਦਹੀਂ 20 ਮਿੰਟ ਲਈ ਲਗਾ ਕੇ ਇਸ ਨੂੰ ਕੋਸੇ ਪਾਣੀ ਨਾਲ ਧੋ ਦਿਓ। ਹਫਤੇ ਵਿਚ ਦੋ ਜਾਂ ਤਿੰਨ ਇਸ ਦੀ ਵਰਤੋਂ ਲਾਭਕਾਰੀ ਹੈ।

PunjabKesari


rajwinder kaur

Content Editor

Related News