ਨਕਲੀ ਜੀਰੇ ਨਾਲ ਹੋ ਸਕਦਾ ਹੈ ਕੈਂਸਰ, ਇੰਝ ਕਰੋ ਅਸਲੀ-ਨਕਲੀ ਦੀ ਪਛਾਣ

11/18/2020 12:09:41 PM

ਜਲੰਧਰ: ਕਿਸੇ ਵੀ ਸਬਜ਼ੀ ਦਾ ਤੜਕਾ ਲਗਾਉਣ ਲਈ ਜੀਰਾ ਖਾਸ ਤੌਰ ’ਤੇ ਵਰਤੋਂ ਹੁੰਦਾ ਹੈ। ਇਸ ਨਾਲ ਖਾਣੇ ਦਾ ਸੁਆਦ ਵਧਣ ਦੇ ਨਾਲ ਸਿਹਤਮੰਦ ਰਹਿਣ ’ਚ ਵੀ ਮਦਦ ਮਿਲਦੀ ਹੈ। ਸਵੇਰੇ ਖਾਲੀ ਢਿੱਡ ਜੀਰੇ ਦਾ ਪਾਣੀ ਪੀਣ ਨਾਲ ਭਾਰ ਘੱਟ ਹੋਣ ਦੇ ਨਾਲ ਕੈਲੋਸਟਰਾਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਬਲੱਡ ਪ੍ਰੈੱਸ਼ਰ ਕੰਟਰੋਲ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਪਰ ਅੱਜ ਕੱਲ ਬਾਜ਼ਾਰ ’ਚ ਨਕਲੀ ਜੀਰਾ ਵਿੱਕਣ ਲੱਗਿਆ ਹੈ। ਅਜਿਹੇ ’ਚ ਨਕਲੀ ਜੀਰੇ ਨਾਲ ਤਿਆਰ ਚੀਜ਼ਾਂ ਦੀ ਵਰਤੋਂ ਕਰਨ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਲੱਗਣ ਦਾ ਖ਼ਤਰਾ ਰਹਿੰਦਾ ਹੈ। ਚੱਲੋ ਅੱਜ ਅਸÄ ਤੁਹਾਨੂੰ ਦੱਸਦੇ ਹਾਂ ਨਕਲੀ ਜੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ’ਚ...
ਨਕਲੀ ਜੀਰੇ ’ਚ ਇਨ੍ਹਾਂ ਚੀਜ਼ਾਂ ਦੀ ਹੁੰਦੀ ਹੈ ਵਰਤੋਂ...
-ਇਸ ਨੂੰ ਬਣਾਉਣ ਲਈ ਜੀਰੇ ’ਚ ਪੱਥਰ ਦੇ ਛੋਟੇ-ਛੋਟੇ ਦਾਣੇ ਮਿਲਾ ਦਿੱਤੇ ਜਾਂਦੇ ਹਨ। 
-ਗੁੜ ਦੇ ਸ਼ੀਸ਼ੇ ਨੂੰ ਮਿਲਾਇਆ ਜਾਂਦਾ ਹੈ। 
-ਘਰ ਦੀ ਸਾਫ-ਸਫਾਈ ਕਰਨ ’ਚ ਵਰਤੋਂ ਹੋਣ ਵਾਲੇ ਝਾੜੂ ਦੇ ਬੂਰੇ ਦੀ ਵਰਤੋਂ ਹੁੰਦੀ ਹੈ। 

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਜੀਰਾ ਦੀ ਸਬਜ਼ੀ
ਇਸ ਤਰ੍ਹਾਂ ਤਿਆਰ ਹੁੰਦਾ ਹੈ ਨਕਲੀ ਜੀਰਾ
ਨਕਲੀ ਜੀਰਾ ਤਿਆਰ ਕਰਨ ਲਈ ਜੰਗਲੀ ਘਾਹ ਦੇ ਪੱਤਿਆਂ ਨੂੰ ਗੁੜ ਦੇ ਪਾਣੀ ’ਚ ਮਿਲਾਇਆ ਜਾਂਦਾ ਹੈ। ਸੁੱਕਣ ਤੋਂ ਬਾਅਦ ਇਸ ਦਾ ਰੰਗ ਇਕਦਮ ਜੀਰੇ ਦੀ ਤਰ੍ਹਾਂ ਹੋ ਜਾਂਦਾ ਹੈ ਫਿਰ ਇਸ ’ਚ ਪੱਥਰ ਦਾ ਪਾਊਡਰ ਮਿਲਾ ਕੇ ਲੋਹੇ ਦੀ ਛਾਣਨੀ ਨਾਲ ਛਾਣ ਲਿਆ ਜਾਂਦਾ ਹੈ। ਇਸ ਦੇ ਇਲਾਵਾ ਇਸ ’ਚ ਜੀਰੇ ਵਰਗਾ ਰੰਗ ਦੇਣ ਲਈ ਪਾਊਡਰ ਵੀ ਮਿਲਾਇਆ ਜਾਂਦਾ ਹੈ। 

PunjabKesari
ਸਿਹਤ ਨੂੰ ਨੁਕਸਾਨ
-ਨਕਲੀ ਜੀਰੇ ਨਾਲ ਤਿਆਰ ਭੋਜਨ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ। 
-ਪਾਚਨ ਤੰਤਰ ਕਮਜ਼ੋਰ ਹੋਣ ਲੱਗੇਗਾ।
-ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ।
-ਸਕਿਨ ਐਲਰਜੀ ਹੋਣ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
-ਲੰਬੇ ਸਮੇਂ ਤੱਕ ਨਕਲੀ ਜੀਰੇ ਦੀ ਵਰਤੋਂ ਕਰਨ ਨਾਲ ਕੈਂਸਰ ਵਰਗਾ ਗੰਭੀਰ ਰੋਗ ਹੋ ਸਕਦਾ ਹੈ।

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਕਲਾਕੰਦ
ਇੰਝ ਪਛਾਣੋ ਨਕਲੀ ਜੀਰਾ...
ਦਿੱਖਣ ’ਚ ਇਕੋ ਜਿਹਾ ਹੋਣ ਦੇ ਬਾਵਜੂਦ ਵੀ ਅਸਲੀ ਜੀਰੇ ਦੀ ਆਰਾਮ ਨਾਲ ਪਛਾਣ ਕੀਤੀ ਜਾ ਸਕਦੀ ਹੈ। 
1. ਇਸ ਨੂੰ ਚੈੱਕ ਕਰਨ ਲਈ ਇਕ ਕੌਲੀ ’ਚ ਪਾਣੀ ਭਰ ਕੇ ਉਸ ’ਚ ਜੀਰਾ ਪਾਓ। ਨਕਲੀ ਜੀਰਾ ਪਾਣੀ ’ਚ ਜਾਂਦੇ ਹੀ ਟੁੱਟਣ ਅਤੇ ਰੰਗ ਛੱਡਣ ਲੱਗੇਗਾ।
2. ਇਸ ਦੇ ਉਲਟ ਅਸਲੀ ਜੀਰਾ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਹੀ ਰਹੇਗਾ। ਇਸ ਦੇ ਇਲਾਵਾ ਅਸਲੀ ਜੀਰੇ ਨੂੰ ਖ਼ੁਸ਼ਬੂ ਨਾਲ ਵੀ ਪਛਾਣਿਆ ਜਾ ਸਕਦਾ ਹੈ। 


Aarti dhillon

Content Editor

Related News