ਕੈਂਸਰ ਨਾਲ ਜੂਝ ਰਹੀ ਪਤਨੀ ਦੇ ਆਪ੍ਰੇਸ਼ਨ ਤੋਂ ਬਾਅਦ ਨਵਜੋਤ ਸਿੱਧੂ ਨੇ ਸਾਂਝੀ ਕੀਤੀ ਪੋਸਟ

Friday, Apr 05, 2024 - 06:14 PM (IST)

ਕੈਂਸਰ ਨਾਲ ਜੂਝ ਰਹੀ ਪਤਨੀ ਦੇ ਆਪ੍ਰੇਸ਼ਨ ਤੋਂ ਬਾਅਦ ਨਵਜੋਤ ਸਿੱਧੂ ਨੇ ਸਾਂਝੀ ਕੀਤੀ ਪੋਸਟ

ਚੰਡੀਗੜ੍ਹ: ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਵੀਰਵਾਰ ਨੂੰ ਯਮੁਨਾਨਗਰ ਦੇ ਇਕ ਹਸਪਤਾਲ ’ਚ ਕੈਂਸਰ ਦਾ ਆਪ੍ਰੇਸ਼ਨ ਹੋਇਆ। ਵੀਰਵਾਰ ਨੂੰ ਹੀ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨੂੰ ਲੈ ਕੇ ਹਸਪਤਾਲ ਪਹੁੰਚੇ ਸਨ। ਸ਼ਾਮ 5 ਵਜੇ ਉਨ੍ਹਾਂ ਦੀ ਬ੍ਰੈਸਟ ਕੈਂਸਰ ਦੀ ਸਰਜਰੀ ਡਾ. ਰੁਪਿੰਦਰ ਸਿੰਘ ਨੇ ਸ਼ੁਰੂ ਕੀਤੀ, ਜਿਸ ’ਚ ਢਾਈ ਤੋਂ 3 ਘੰਟੇ ਦਾ ਸਮਾਂ ਲੱਗਾ। ਨਵਜੋਤ ਪਿਛਲੇ 11 ਮਹੀਨਿਆਂ ਤੋਂ ਇੱਥੋਂ ਆਪਣਾ ਇਲਾਜ ਕਰਵਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। 

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਤਕਰੀਬਨ ਸਾਢੇ ਤਿੰਨ ਘੰਟੇ ਚੱਲਿਆ। ਉਨ੍ਹਾਂ ਆਪਣੀ ਪਤਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਦਾ ਸੰਕਲਪ ਅਡੋਲ ਹੈ ਤੇ ਉਸ ਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ। ਉਨ੍ਹਾਂ ਨੇ ਡਾ. ਨਵਜੋਤ ਕੌਰ ਸਿੱਧੂ ਦੀ ਹਿੰਮਤ ਨੂੰ ਸਲਾਮ ਕੀਤਾ ਹੈ। ਸਿੱਧੂ ਨੇ ਟਵੀਟ ਕੀਤਾ, "ਆਪ੍ਰੇਸ਼ਨ ਸਾਢੇ ਤਿੰਨ ਘੰਟੇ ਚੱਲਿਆ। ਪ੍ਰਭਾਵਿਤ ਚਮੜੀ ਨੂੰ ਹਟਾਇਆ ਗਿਆ ਅਤੇ ਫਲੈਪਾਂ ਨਾਲ ਪੁਨਰ-ਨਿਰਮਾਣ ਕੀਤਾ ਗਿਆ। ਉਸ (ਡਾ. ਨਵਜੋਤ ਕੌਰ ਸਿੱਧੂ) ਦਾ ਸੰਕਲਪ ਅਡੋਲ ਹੈ, ਮੁਸਕਰਾਹਟ ਉਸ ਦੇ ਚਿਹਰੇ ਨੂੰ ਕਦੇ ਨਹੀਂ ਛੱਡਦੀ - ਹਿੰਮਤ ਤੇਰਾ ਨਾਮ 'ਨੋਨੀ' ਹੈ...।"

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਦਾ ਯਮੁਨਾਨਗਰ ਵਿਚ ਆਪ੍ਰੇਸ਼ਨ ਹੋਵੇਗਾ। ਇਹ ਉਨ੍ਹਾਂ ਦਾ ਬ੍ਰੈਸਟ ਕੈਂਸਰ ਤੋਂ ਇਲਾਜ ਲਈ ਦੂਜਾ ਆਪ੍ਰੇਸ਼ਨ ਹੈ। ਸਿੱਧੂ ਨੇ ਲਿਖਿਆ ਸੀ ਕਿ, "ਪਤਨੀ ਦਾ ਅੱਜ ਯਮੁਨਾਨਗਰ ਦੇ ਡਾ: ਵਰਿਆਮ ਸਿੰਘ ਹਸਪਤਾਲ ਵਿਚ ਆਪ੍ਰੇਸ਼ਨ ਕੀਤਾ ਜਾਵੇਗਾ। ਛਾਤੀ ਦੇ ਕੈਂਸਰ ਲਈ ਉਸ ਦਾ ਦੂਜਾ ਆਪ੍ਰੇਸ਼ਨ ਹੋਵੇਗਾ!"

ਜ਼ਿਕਰਯੋਗ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਹੈ ਤੇ ਕੀਮੋਥਰੈਪੀਆਂ ਕਾਰਨ ਉਨ੍ਹਾਂ ਦੇ ਸਿਰ ਦੇ ਵਾਲ ਵੀ ਝੜ ਗਏ ਸਨ। ਇਸ ਔਖੇ ਸਮੇਂ ਵਿਚ ਨਵਜੋਤ ਸਿੱਧੂ ਇਕ ਚੰਗੇ ਪਤੀ ਵਾਂਗ ਉਨ੍ਹਾਂ ਦਾ ਖਿਆਲ ਰੱਖ ਰਹੇ ਹਨ ਤੇ ਇਲਾਜ ਦੌਰਾਨ ਉਨ੍ਹਾਂ ਦਾ ਸਾਥ ਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਧੀ ਸਮੇਤ ਈਸ਼ਾ ਯੋਗ ਕੇਂਦਰ ਵੀ ਗਏ ਸਨ। ਇਸ ਤੋਂ ਪਹਿਲਾਂ ਉਹ ਕਈ ਮੰਦਰਾਂ ਦੇ ਦਰਸ਼ਨ ਵੀ ਕਰ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News