ਸਪਾਊਜ਼ ਨਾਲ ਕੈਨੇਡਾ ਜਾਣ ਦੇ ਮੌਕੇ ਉਪਲਬਧ ਹਨ, ਵਿਜ਼ਨਵੇ ਹੋ ਸਕਦਾ ਹੈ ਮਦਦਗਾਰ
Friday, Apr 05, 2024 - 01:05 PM (IST)
ਨਵਾਂਸ਼ਹਿਰ- ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ’ਤੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਲਈ ਚੰਡੀਗੜ੍ਹ ਚੌਂਕ, ਨਵਾਂਸ਼ਹਿਰ ਸਥਿਤ ਵਿਜ਼ਨਵੇ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਜ਼ਨਵੇ ਆਇਲਟਸ ਐਂਡ ਇਮੀਗ੍ਰੇਸ਼ਨ ਕੰਪਨੀ ਦੇ ਐੱਮ.ਡੀ. ਪ੍ਰਵੀਨ ਅਰੋੜਾ ਨੇ ਕਿਹਾ ਕਿ ਭਾਵੇਂ ਕੈਨੇਡਾ ਵਿੱਚ 2024 ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ, ਪਰ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਮੌਕਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਅਜੇ ਵੀ ਹੁਨਰਮੰਦ ਵਿਅਕਤੀਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀਜ਼ੇ ਕੈਨੇਡਾ ਦੀ ਫੈਡਰਲ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਸਨ, ਪਰ ਹੁਣ ਉਨ੍ਹਾਂ ਨੇ ਰਾਜਾਂ ਨੂੰ ਅਧਿਕਾਰ ਦੇ ਦਿੱਤੇ ਹਨ ਕਿ ਉਹ ਜਿੰਨੇ ਚਾਹੁਣ ਵਿਦਿਆਰਥੀਆਂ ਨੂੰ ਬੁਲਾ ਸਕਦੇ ਹਨ ਅਤੇ ਕਾਲਜਾਂ ਦੁਆਰਾ ਪੋਲ ਜਾਰੀ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਕੈਨੇਡਾ ਜਾਣ ਲਈ ਅਟੈਸਟੇਸ਼ਨ ਲੈਟਰ (ਪੋਲ) ਦੀ ਲੋੜ ਹੁੰਦੀ ਹੈ ਅਤੇ ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵਿਜ਼ਨਵੇ ਕੋਲ ਪੋਲ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਮਾਸਟਰ ਅਤੇ ਬੈਚਲਰ ਡਿਗਰੀ ਲਈ ਜੀਵਨ ਸਪਾੳੂਜ਼ ਨਾਲ ਕੈਨੇਡਾ ਜਾ ਸਕਦਾ ਹੈ, ਜਿਸ ਲਈ ਕੈਨੇਡਾ ਸਰਕਾਰ ਵੱਲੋਂ ਇੰਜੀਨੀਅਰਿੰਗ, ਫਾਰਮੇਸੀ ਅਤੇ ਨਰਸਿੰਗ ਆਦਿ ਸਮੇਤ ਕੁਝ ਸ਼੍ਰੇਣੀਆਂ ਦਾ ਐਲਾਨ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੈਨੇਡਾ ਵਿਜ਼ਿਟਰ ਵੀਜ਼ੇ ’ਤੇ ਜਾ ਕੇ ਵਰਕ ਪਰਮਿਟ ਵਿਚ ਕੰਨਵਰਟ ਕਰਨ ਦੇ ਬਜਾਏ ਭਾਰਤ ਤੋਂ ਵਰਕ ਪਰਮਿਟ ’ਤੇ ਜਾਣ ਨੂੰ ਪਹਿਲ ਦਿੱਤੀ ਜਾਵੇ ਅਤੇ ਵਿਜ਼ਨਵੇ ਇਸ ਕੰਮ ਲਈ ਸਹਾਈ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਨੇਡਾ ਵਿੱਚ ਨਿਯਮ ਬਦਲੇ ਹਨ, ਵਿਜ਼ਨਵੇ ਦਾ ਇੱਕ ਵੀ ਵੀਜ਼ਾ ਰਿਫਿੳੂਜ਼ ਨਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਯੂ.ਕੇ., ਅਮਰੀਕਾ, ਯੂਰੋਪ ਅਤੇ ਨਿਊਜ਼ੀਲੈਂਡ ਲਈ ਵੀ ਕਾਫੀ ਮੌਕੇ ਉਪਲਬਧ ਹਨ। ਆਈਲਟਸ ਦੇ ਨਾਲ ਜਾਂ ਬਿਨਾਂ ਯੂ.ਕੇ. ਜਾਣ ਦੀ 100 ਫੀਸਦੀ ਸੰਭਾਵਨਾ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਦੀ ਸਫਲਤਾ ਦਰ ਲਗਭਗ 60 ਫੀਸਦੀ ਹੈ। ਵਧੇਰੇ ਜਾਣਕਾਰੀ ਲਈ 90957-00076 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8