ਕੇਕ ਕੱਟਣ ਦੇ ਬਹਾਨੇ ਬੁਲਾ ਦੋਸਤ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਨਕਲੀ ਵੀ ਲੁੱਟ ਕੇ ਲੈ ਗਏ

Thursday, Mar 28, 2024 - 06:09 AM (IST)

ਕੇਕ ਕੱਟਣ ਦੇ ਬਹਾਨੇ ਬੁਲਾ ਦੋਸਤ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਨਕਲੀ ਵੀ ਲੁੱਟ ਕੇ ਲੈ ਗਏ

ਲੁਧਿਆਣਾ (ਗੌਤਮ)– ਦੇਰ ਰਾਤ ਮਿਲਰਗੰਜ ਨੇੜੇ ਵਿਸ਼ਵਕਰਮਾ ਚੌਕ ’ਚ ਹਥਿਆਰਬੰਦ ਨੌਜਵਾਨਾਂ ਨੇ ਇਕ ਨੌਜਵਾਨ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਹਥਿਆਰਬੰਦ ਨੌਜਵਾਨਾਂ ਨੇ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀਆਂ ਦੋਵੇਂ ਬਾਹਾਂ ’ਤੇ ਵਾਰ ਕੀਤੇ।

ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਦੀ ਪਛਾਣ ਹਰਜੀਤ ਸਿੰਘ ਵਾਸੀ ਪ੍ਰਭਾਤ ਨਗਰ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਨਾਰਾਜ਼ਗੀ ਦੇ ਕੀ ਕਾਰਨ ਰਹੇ?

ਜ਼ਖ਼ਮੀ ਨੇ ਦੱਸਿਆ ਕਿ ਉਹ ਮਾਰਕੀਟਿੰਗ ਦਾ ਕੰਮ ਕਰਦਾ ਹੈ। ਦੇਰ ਰਾਤ ਉਸ ਦੇ ਇਕ ਦੋਸਤ ਦਾ ਫੋਨ ਆਇਆ, ਜਿਸ ਨੇ ਜਨਮਦਿਨ ਦੀ ਪਾਰਟੀ ’ਚ ਕੇਕ ਕੱਟਣ ਲਈ ਬੁਲਾਇਆ। ਇਸ ਦੌਰਾਨ ਉਹ ਵਿਸ਼ਵਕਰਮਾ ਚੌਕ ਨੇੜੇ ਇਕ ਵਿਹੜੇ ’ਚ ਇਕੱਠੇ ਹੋ ਗਏ।

ਉਥੇ ਉਸ ਦੇ ਦੋਸਤ ਨੇ ਮਾਮੂਲੀ ਤਕਰਾਰ ਨੂੰ ਲੈ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ Åਤੇ ਸਾਥੀਆਂ ਨੇ ਉਸ ਦੀ ਬਾਂਹ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਤੇ ਜੇਬ ’ਚੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਖੋਹ ਕੇ ਭੱਜ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News