ਸਵੇਰੇ ਉੱਠਣ ਤੋਂ ਬਾਅਦ ਠੰਡੇ ਪਾਣੀ ਨਾਲ ਧੋਵੋ ਚਿਹਰਾ, ਹੋਣਗੇ ਇਹ ਫਾਇਦੇ

09/27/2020 10:41:57 AM

ਜਲੰਧਰ—ਸੌ ਕੇ ਉੱਠਣ ਤੋਂ ਬਾਅਦ ਚਿਹਰੇ 'ਤੇ ਹਲਕੀ ਸੋਜ ਆ ਜਾਂਦੀ ਹੈ। ਕਦੇ-ਕਦੇ ਚਿਹਰੇ 'ਤੇ ਛੋਟੇ-ਛੋਟੇ ਮੁਹਾਂਸੇ ਵੀ ਹੋਣ ਲੱਗਦੇ ਹਨ। ਤਣਾਅ, ਠੀਕ ਤਰ੍ਹਾਂ ਨਾ ਸੌਣਾ ਅਤੇ ਕਦੇ-ਕਦੇ ਖਾਣ ਦੀ ਕੁਝ ਐਲਰਜੀ ਦੀ ਵਜ੍ਹਾ ਨਾਲ ਵੀ ਇਹ ਮੁਹਾਂਸੇ ਹੋ ਸਕਦੇ ਹਨ। ਸਵੇਰੇ-ਸਵੇਰੇ ਚਿਹਰੇ 'ਤੇ ਠੰਡੇ ਪਾਣੀ ਦੇ ਛਿੱਟੇ ਤੁਹਾਨੂੰ ਸਕਿਨ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਦਿਵਾ ਸਕਦੇ ਹਨ। 
ਆਓ ਜਾਣਦੇ ਹਾਂ ਕਿ ਠੰਡੇ ਪਾਣੀ ਨਾਲ ਚਿਹਰਾ ਧੋਣ ਦੇ ਬਾਅਦ ਕੀ ਫਾਇਦੇ ਹਨ। 
ਚਿਹਰੇ ਦੀਆਂ ਝੁਰੜੀਆਂ ਘੱਟ ਹੁੰਦੀਆਂ ਹਨ
ਜਿਵੇਂ ਚਿਹਰੇ 'ਤੇ ਆਈਸ ਕਿਊਬ ਰਗੜਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਠੰਡੇ ਪਾਣੀ ਨਾਲ ਚਿਹਰਾ ਧੋਣਾ ਵੀ ਇਕ ਚੰਗਾ ਟਿਪਸ ਮੰਨਿਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ। ਠੰਡੇ ਪਾਣੀ ਨਾਲ ਚਿਹਰਾ ਧੋਣਾ ਫਾਈਨ ਲਾਈਨਸ ਲਈ ਚੰਗਾ ਟਿਪਸ ਮੰਨਿਆ ਜਾਂਦਾ ਹੈ। 
ਚਿਹਰੇ 'ਤੇ ਆਉਂਦੀ ਹੈ ਚਮਕ
ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁੱਲ ਫਰੈੱਸ਼ ਹੋ ਜਾਂਦੀ ਹੈ। ਥੋੜ੍ਹਾ ਜਿਹਾ ਠੰਡਾ ਪਾਣੀ ਤੁਹਾਡੀ ਚਮੜੀ ਨੂੰ ਫਿਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਊਰਜਾਵਾਨ ਮਹਿਸੂਸ ਕਰਵਾ ਸਕਦਾ ਹੈ। ਠੰਡੇ ਪਾਣੀ ਨਾਲ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ।
ਚਿਹਰੇ ਦੇ ਛੇਕ ਬੰਦ ਹੁੰਦੇ ਹਨ
ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਖੁੱਲ੍ਹੇ ਛੇਕ ਬੰਦ ਹੋ ਜਾਂਦੇ ਹਨ। ਗਰਮ ਪਾਣੀ ਨਾਲ ਆਪਣਾ ਚਿਹਰਾ ਧੋਣ ਤੋਂ ਬਾਅਦ, ਉਨ੍ਹਾਂ ਛੇਕਾਂ ਨੂੰ ਬੰਦ ਕਰਨ ਲਈ ਉਸ 'ਤੇ ਥੋੜ੍ਹਾ ਠੰਡਾ ਪਾਣੀ ਛਿੜਕੋ, ਅੱਖਾਂ 'ਚ ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਡਕ ਮਹਿਸੂਸ ਹੁੰਦੀ ਹੈ।
ਚਮੜੀ 'ਚ ਆਉਂਦੀ ਹੈ ਕਸਾਵਟ
ਠੰਡਾ ਪਾਣੀ ਸੂਰਜ ਦੀਆਂ ਕਿਰਨਾਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਛੁੱਟਕਾਰਾ ਦਿਵਾਉਂਦਾ ਹੈ। ਠੰਡੇ ਪਾਣੀ ਨਾਲ ਚਿਹਰਾ ਧੋਣ ਨਾਲ ਚਮੜੀ 'ਚ ਕਸਾਵਟ ਆਉਂਦੀ ਹੈ। ਇਹ ਧੁੱਪ 'ਚ ਖੁੱਲ੍ਹਣ ਵਾਲੇ ਛੇਕਾਂ ਨੂੰ ਵੀ ਘੱਟ ਕਰਦਾ ਹੈ। 


Aarti dhillon

Content Editor

Related News