ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਲਈ ਜਲਘਰਾਂ ਦੇ ਪਾਣੀ ਦੀ ਸੈਂਪਲਿੰਗ

05/21/2018 9:41:10 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸਖਪਾਲ ਢਿੱਲੋਂ) : ਨਹਿਰਾਂ ਵਿਚ ਆਏ ਪਾਣੀ ਦੇ ਮੱਦੇਨਜ਼ਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੋਬਾਇਲ ਵਾਟਰ ਟੈਸਟਿੰਗ ਲੈਬੋਰੇਟਰੀ ਵੱਲੋਂ ਜ਼ਿਲੇ 'ਚ ਵੱਖ-ਵੱਖ ਥਾਂਵਾਂ 'ਤੇ ਪਾਣੀ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਸਮਾਂ ਰਹਿੰਦੇ ਹੀ ਸਾਰੇ ਵਾਟਰ ਵਰਕਸਾਂ ਵਿਚੋਂ ਨਹਿਰਾਂ ਤੋਂ ਪਾਣੀ ਪਾਉਣ ਦੀ ਮਨਾਹੀ ਕਰ ਦਿੱਤੀ ਗਈ ਸੀ। ਇਹ ਸੈਂਪਲਿੰਗ ਹੁਣ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਦ ਪਾਣੀ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ ਤਾਂ ਹੀ ਨਹਿਰੀ ਪਾਣੀ ਵਾਟਰ ਵਰਕਸਾਂ ਦੀਆਂ ਟੈਂਕੀਆਂ ਵਿਚ ਪਾਇਆ ਜਾਵੇਗਾ।


Related News