ਜਲ ਸੰਕਟ 'ਤੇ ਬੋਲੀ ਆਤਿਸ਼ੀ, ਹਿਮਾਚਲ ਦੇ ਪਾਣੀ ਨਾਲ ਦੂਰ ਨਹੀਂ ਹੋਵੇਗੀ ਕਿੱਲਤ, ਹਰਿਆਣਾ 'ਤੇ ਵੀ ਲਾਇਆ ਇਲਜ਼ਾਮ
Friday, Jun 07, 2024 - 08:54 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਰਾਸ਼ਟਰੀ ਰਾਜਧਾਨੀ ਲਈ ਪਾਣੀ ਛੱਡ ਵੀ ਦੇਵੇ, ਤਾਂ ਵੀ ਸ਼ਹਿਰ ’ਚ ਪਾਣੀ ਦਾ ਸੰਕਟ ਹੱਲ ਨਹੀਂ ਹੋਵੇਗਾ ਕਿਉਂਕਿ ਹਰਿਆਣਾ ਨੇ ਆਉਣ ਵਾਲੇ ਪਾਣੀ ਦੇ ਪ੍ਰਵਾਹ ਨੂੰ ‘ਘਟਾ’ ਦਿੱਤਾ ਹੈ।
एक ओर सुप्रीम कोर्ट दिल्ली के पानी की समस्या के समाधान की कोशिश कर रहा है, वही दूसरी तरफ़ हरियाणा सरकार दिल्लीवालों के ख़िलाफ़ षड्यंत्र रच रही है, दिल्ली के हिस्से का पानी रोक रही है।
— Atishi (@AtishiAAP) June 7, 2024
हरियाणा से पर्याप्त पानी दिल्ली ना आने के कारण, 2 जून की तुलना में वज़ीराबाद बैराज पर पानी का… pic.twitter.com/SVLqqFGmz4
ਵਜ਼ੀਰਾਬਾਦ ਬੈਰਾਜ ਦਾ ਦੌਰਾ ਕਰ ਕੇ ਆਤਿਸ਼ੀ ਨੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਹਰਿਆਣਾ ’ਤੇ ਦੋਸ਼ ਲਗਾਇਆ ਕਿ ‘ਹਰਿਆਣਾ ਸੁਪਰੀਮ ਕੋਰਟ ਦੀ ਪਿੱਠ ਪਿੱਛੇ ਦਿੱਲੀ ਦੇ ਲੋਕਾਂ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਵਜ਼ੀਰਾਬਾਦ ਵਿਚ ਯਮੁਨਾ ਦੇ ਪਾਣੀ ਦਾ ਪੱਧਰ 2 ਜੂਨ ਨੂੰ 671 ਫੁੱਟ ਤੋਂ ਘਟ ਕੇ ਸ਼ੁੱਕਰਵਾਰ ਨੂੰ 669.7 ਫੁੱਟ ਹੋ ਗਿਆ ਹੈ। ਜੇਕਰ ਪਾਣੀ ਦਾ ਪੱਧਰ ਇੰਨਾ ਹੇਠਾਂ ਚਲਾ ਗਿਆ ਤਾਂ ਵਾਟਰ ਟ੍ਰੀਟਮੈਂਟ ਪਲਾਂਟ ਦਿੱਲੀ ਦੇ ਲੋਕਾਂ ਨੂੰ ਪਾਣੀ ਕਿਵੇਂ ਦੇਣਗੇ।