ਜਲ ਸੰਕਟ ਦੇ ਮੱਦੇਨਜ਼ਰ ਆਤਿਸ਼ੀ ਨੇ ਦਿੱਤੇ ਇਹ ਨਿਰਦੇਸ਼

06/12/2024 12:26:19 PM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ 'ਚ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਜਲ ਮੰਤਰੀ ਆਤਿਸ਼ੀ ਨੇ ਤੁਰੰਤ ਪ੍ਰਤੀਕਿਰਿਆ ਟੀਮਾਂ ਨੂੰ ਪਾਣੀ ਦੀਆਂ ਪ੍ਰਮੁੱਖ ਪਾਈਪਲਾਈਨਾਂ ਦਾ ਨਿਰੀਖਣ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਕੋਈ ਪਾਈਪਲਾਈਨ ਲੀਕ ਤਾਂ ਨਹੀਂ ਹੋ ਰਹੀ। ਤੁਰੰਤ ਪ੍ਰਕਿਰਿਆ ਟੀਮ 'ਚ ਐਡੀਸ਼ਨਲ ਜ਼ਿਲ੍ਹਾ ਅਧਿਕਾਰੀ/ਉੱਪ ਜ਼ਿਲ੍ਹਾ ਅਧਿਕਾਰੀ ਪੱਧਰ ਦੇ ਅਧਿਕਾਰੀਆਂ ਅਤੇ ਤਹਿਸੀਲਦਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਦਿੱਲੀ 'ਚ ਪਾਣੀ ਦੇ ਟੈਂਕਰਾਂ ਦੀ ਵਿਵਸਥਾ ਅਤੇ ਪਾਣੀ ਨਾਲ ਸੰਬੰਧਤ ਸ਼ਿਕਾਇਤਾਂ ਦਾ ਹੱਲ ਕਰੇਗੀ। ਜਲ ਮੰਤਰੀ ਨੇ ਕਿਹਾ,''ਮੁੱਖ ਸਕੱਤਰ ਇਹ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਇਹ ਟੀਮਾਂ ਜਲ ਸਰੋਤਾਂ ਤੋਂ ਲੈ ਕੇ ਸਾਡੇ ਜਲ ਸੋਧ ਪਲਾਂਟਾਂ ਤੱਕ ਅਤੇ ਜਲ ਸੋਧ ਪਲਾਂਟਾਂ ਤੋਂ ਲੈ ਕੇ ਜ਼ਮੀਨੀ ਹੇਠਲੇ ਤਲਾਬਾਂ ਤੱਕ ਪਾਣੀ ਦੀ ਵੰਡ ਦੀ ਨਿਗਰਾਨੀ ਅਤੇ ਨਿਰੀਖਣ ਕਰਨਗੀਆਂ।''

ਉਨ੍ਹਾਂ ਨੇ 11 ਜੂਨ ਨੂੰ ਲਿੱਖੀ ਚਿੱਠੀ 'ਚ ਕਿਹਾ,''ਇਹ ਟੀਮ ਪਾਣੀ ਦੀਆਂ ਅਹਿਮ ਪਾਈਪਲਾਈਨਾਂ ਦਾ ਨਿਰੀਖਣ ਕਰਨਗੀਆਂ, ਜਿਸ ਤੋਂ ਪਤਾ ਲੱਗ ਸਕੇ ਕਿ ਕੋਈ ਵੀ ਪਾਈਪਲਾਈਨ ਲੀਕ ਨਾ ਹੋ ਰਹੀ ਹੋਵੇ ਅਤੇ ਜੇਕਰ ਕੋਈ ਪਾਈਪਲਾਈਨ ਲੀਕ ਹੁੰਦੀ ਹੈ ਤਾਂ ਉਸ ਨੂੰ 12 ਘੰਟਿਆਂ ਦੇ ਅੰਦਰ ਠੀਕ ਕੀਤਾ ਜਾਣਾ ਚਾਹੀਦਾ। ਜਲ ਸੰਕਟ ਦੀ ਇਸ ਸਥਿਤੀ ਦੇ ਸਮੇਂ 'ਚ ਪਾਣੀ ਦੀ ਇਕ ਵੀ ਬੂੰਦ ਬਰਬਾਦ ਨਹੀਂ ਕੀਤੀ ਜਾ ਸਕਦੀ।'' ਮੰਤਰੀ ਆਤਿਸ਼ੀ ਨੇ ਕਿਹਾ ਕਿ ਤੁਰੰਤ ਪ੍ਰਤੀਕਿਰਿਆ ਟੀਮਾਂ ਵਲੋਂ ਕੀਤੇ ਗਏ ਸਾਰੇ ਨਿਰੀਖਣ ਦੀ ਰੋਜ਼ਾਨਾ ਰਿਪੋਰਟ ਹਰ ਦਿਨ ਸ਼ਾਮ 5 ਵਜੇ ਤੱਕ ਉਨ੍ਹਾਂ ਦੇ ਦਫ਼ਤਰ 'ਚ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਕਿਉਂਕਿ ਦਿੱਲੀ 'ਚ ਭਿਆਨਕ ਗਰਮੀ ਕਾਰਨ ਜਲ ਸੰਕਟ ਦੀ ਸਥਿਤੀ ਹੈ, ਇਸ ਲਈ ਪਾਣੀ ਦੀ ਬਰਬਾਦੀ ਰੋਕਣ ਲਈ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਮੁੱਖ ਜਲ ਵੰਡ ਦੀ ਨਿਗਰਾਨੀ ਲਈ ਏ.ਡੀ.ਐੱਮ./ਐੱਸ.ਡੀ.ਐੱਮ. ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਪਾਈਪਲਾਈਨ ਲੀਕ ਹੋਣ ਕਾਰਨ ਪਾਣੀ ਦੀ ਬਰਬਾਦੀ ਨਾ ਹੋ ਸਕੇ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News