ਪਾਣੀ ਦਾ ਉਤਪਾਦਨ ਲਗਾਤਾਰ ਘੱਟ ਰਿਹਾ ਹੈ, ਦਿੱਲੀ ਜਲ ਸੰਕਟ ਨਾਲ ਜੂਝ ਰਹੀ ਹੈ : ਆਤਿਸ਼ੀ

06/14/2024 3:45:26 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ 'ਚ ਜਲ ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯਮੁਨਾ ਦਾ ਪਾਣੀ ਘੱਟ ਪਹੁੰਚਣ ਨਾਲ ਦਿੱਲੀ 'ਚ ਲਗਾਤਾਰ ਪਾਣੀ ਦਾ ਉਤਪਾਦਨ ਘੱਟ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਹਰਿਆਣਾ 'ਤੇ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡਣ ਦਾ ਦੋਸ਼ ਲਗਾ ਰਹੀ ਹੈ। ਆਤਿਸ਼ੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਯਮੁਨਾ ਦਾ ਪਾਣੀ ਘੱਟ ਪਹੁੰਚਣ ਨਾਲ ਦਿੱਲੀ 'ਚ ਲਗਾਤਾਰ ਪਾਣੀ ਦੀ ਉਤਪਾਦਨ ਘੱਟ ਰਿਹਾ ਹੈ। ਆਮ ਸਥਿਤੀ 'ਚ ਦਿੱਲੀ 'ਚ 1005 ਐੱਮ.ਜੀ.ਡੀ. (10 ਲੱਖ ਗੈਲਨ ਪ੍ਰਤੀ ਦਿਨ) ਪਾਣੀ ਦਾ ਉਤਪਾਦਨ ਹੁੰਦਾ ਹੈ ਪਰ ਪਿਛਲੇ ਇਕ ਹਫ਼ਤੇ ਤੋਂ ਇਹ ਲਗਾਤਾਰ ਘੱਟ ਰਿਹਾ ਹੈ।''

ਉਨ੍ਹਾਂ ਕਿਹਾ,''ਉਤਪਾਦਨ ਘੱਟ ਹੋਣ ਨਾਲ, ਦਿੱਲੀ ਦੇ ਕਈ ਹਿੱਸਿਆਂ 'ਚ ਪਾਣੀ ਦੀ ਘਾਟ ਹੈ। ਸਾਰਿਆਂ ਨੂੰ ਅਪੀਲ ਹੈ ਕਿ ਪਾਣੀ ਦਾ ਪ੍ਰਯੋਗ ਬਹੁਤ ਕਿਫ਼ਾਇਤੀ ਤਰੀਕੇ ਨਾਲ ਕਰੋ।'' ਮੰਤਰੀ ਨੇ ਕੁਝ ਅੰਕੜੇ ਸਾਂਝੇ ਕਰਦੇ ਹੋਏ ਕਿਹਾ ਕਿ 6 ਜੂਨ ਨੂੰ  ਪਾਣੀ ਦਾ ਉਤਪਾਦਨ 1002 ਐੱਮ.ਜੀ.ਡੀ. ਸੀ, ਜੋ ਅਗਲੇ ਦਿਨ ਯਾਨੀ 7 ਜੂਨ ਨੂੰ 993 ਐੱਮ.ਜੀ.ਡੀ. ਅਤੇ 8 ਜੂਨ ਨੂੰ 990, 9 ਜੂਨ ਨੂੰ 978 ਐੱਮ.ਜੀ.ਡੀ., 10 ਜੂਨ ਨੂੰ 958 ਐੱਮ.ਜੀ.ਡੀ., 11 ਜੂਨ ਨੂੰ 919, 12 ਜੂਨ ਨੂੰ 951 ਅਤੇ 13 ਜੂਨ ਨੂੰ 939 ਐੱਮ.ਜੀ.ਡੀ. ਰਹਹਿ ਗਿਆ। ਦਿੱਲੀ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News