ਬਾਈਡੇਨ ਨੇ ਮਹੀਨਿਆਂ ਤੱਕ ਹਥਿਆਰਾਂ ਦੀ ਸਪਲਾਈ ਰੁਕੇ ਰਹਿਣ ’ਤੇ ਜ਼ੇਲੇਂਸਕੀ ਕੋਲੋਂ ਮੰਗੀ ਮੁਆਫ਼ੀ

Saturday, Jun 08, 2024 - 10:27 AM (IST)

ਬਾਈਡੇਨ ਨੇ ਮਹੀਨਿਆਂ ਤੱਕ ਹਥਿਆਰਾਂ ਦੀ ਸਪਲਾਈ ਰੁਕੇ ਰਹਿਣ ’ਤੇ ਜ਼ੇਲੇਂਸਕੀ ਕੋਲੋਂ ਮੰਗੀ ਮੁਆਫ਼ੀ

ਪੈਰਿਸ (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੇਂਸਕੀ ਤੋਂ ਅਮਰੀਕੀ ਫੌਜੀ ਸਹਾਇਤਾ ’ਚ ਮਹੀਨਿਆਂ ਦੀ ਦੇਰੀ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ। ਹਥਿਆਰਾਂ ਦੀ ਸਪਲਾਈ ਵਿਚ ਦੇਰੀ ਦੇ ਕਾਰਣ ਰੂਸ ਨੂੰ ਜੰਗ ਦੇ ਮੈਦਾਨ ਵਿਚ ਬੜਤ ਹਾਸਲ ਕਰਨ ਵਿਚ ਮਦਦ ਮਿਲੀ। ਪੈਰਿਸ ‘ਡੀ-ਡੇਅ ਲੈਂਡਿੰਗ’ ਦੀ 80ਵੀਂ ਵਰ੍ਹੇਗੰਢ ਦੇ ਮੌਕੇ ’ਤੇ ਆਯੋਜਿਤ ਸਮਾਰੋਹ ’ਚ ਦੋਵੇਂ ਨੇਤਾ ਸ਼ਾਮਲ ਹੋਏ। 

ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

ਇਸ ਮੌਕੇ 'ਤੇ ਬਾਈਡੇਨ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਉਹ ਯੂਕ੍ਰੇਨੀ ਲੋਕਾਂ ਤੋਂ ਉਨ੍ਹਾਂ ਮਹੀਨਿਆਂ ਲਈ ਮੁਆਫ਼ੀ ਮੰਗਦਾ ਹੈ ਜਦੋਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਹੋਰ ਸਹਾਇਤਾ ਆਏਗੀ ਜਾਂ ਨਹੀਂ। ਇਹ ਬਿਆਨ ਉਸ ਸੰਦਰਭ ਵਿਚ ਹੈ ਜਦੋਂ ਯੂਕ੍ਰੇਨ ਨੂੰ ਫੌਜੀ ਸਹਾਇਤਾ ਦੇਣ ਦਾ ਮਤਾ ਅਮਰੀਕੀ ਸੰਸਦ ਵਿਚ 6 ਮਹੀਨਿਆਂ ਤੱਕ ਰੁਕਿਆ ਰਿਹਾ। ਅਪ੍ਰੈਲ ’ਚ ਹਾਲਾਂਕਿ ਇਹ ਮਤਾ ਕਾਂਗਰਸ ਵਿਚ ਪਾਸ ਹੋ ਗਿਆ ਅਤੇ ਬਾਈਡੇਨ ਨੇ ਯੂਕ੍ਰੇਨ ਨੂੰ 61 ਅਰਬ ਅਮਰੀਕੀ ਡਾਲਰ ਫੌਜੀ ਸਹਾਇਤਾ ਪੈਕੇਜ ’ਤੇ ਹਸਤਾਖਰ ਕੀਤੇ। ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਲੋਕ ਹਮੇਸ਼ਾ ਯੂਕਰੇਨ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, “ਅਸੀਂ ਅਜੇ ਵੀ ਇਕੱਠੇ ਹਾਂ। ਪੂਰੀ ਤਰ੍ਹਾਂ।’’

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News