ਆਤਿਸ਼ੀ ਨੇ ਜਲ ਸੰਕਟ ''ਤੇ ਚਰਚਾ ਲਈ ਉੱਪ ਰਾਜਪਾਲ ਨਾਲ ਐਮਰਜੈਂਸੀ ਬੈਠਕ ਦਾ ਮੰਗਿਆ ਸਮਾਂ

06/09/2024 12:45:49 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਵਲੋਂ ਰਾਸ਼ਟਰੀ ਰਾਜਧਾਨੀ 'ਚ ਮੁਨਕ ਨਹਿਰ ਰਾਹੀਂ ਘੱਟ ਪਾਣੀ ਛੱਡੇ ਜਾਣ 'ਤੇ ਚਰਚਾ ਲਈ ਉੱਪ ਰਾਜਪਾਲ ਵੀ.ਕੇ. ਸਕਸੈਨਾ ਨਾਲ ਇਕ ਐਮਰਜੈਂਸੀ ਬੈਠਕ ਦਾ ਸਮਾਂ ਮੰਗਿਆ ਹੈ। ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਲਿਖਿਆ ਕਿ ਦਿੱਲੀ ਨੂੰ ਇਸ ਨਹਿਰ ਤੋਂ 1,050 ਕਿਊਸੇਕ ਪਾਣੀ ਮਿਲਣਾ ਚਾਹੀਦਾ ਪਰ ਇਹ ਘੱਟ ਕੇ ਸਿਰਫ਼ 840 ਕਿਊਸੇਕ ਰਹਿ ਗਿਆ ਹੈ। ਉਨ੍ਹਾਂ ਕਿਹਾ,''ਦਿੱਲੀ ਦੇ ਮਾਨਯੋਗ ਉੱਪ ਰਾਜਪਾਲ ਤੋਂ ਐਮਰਜੈਂਸੀ ਬੈਠਕ ਲਈ ਸਮਾਂ ਮੰਗਿਆ ਹੈ ਤਾਂ ਕਿ ਹਰਿਆਣਾ ਵਲੋਂ ਮੁਨਕ ਨਹਿਰ ਤੋਂ ਘੱਟ ਪਾਣੀ ਛੱਡੇ ਜਾਣ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਜਾ ਸਕੇ।'' 

ਮੰਤਰੀ ਨੇ ਕਿਹਾ,''ਦਿੱਲੀ ਨੂੰ ਕੈਰੀਅਰ ਲਾਈਨਡ ਚੈਨਲ (ਸੀ.ਐੱਲ.ਸੀ.) ਅਤੇ ਦਿੱਲੀ ਸਬ ਬਰਾਂਚ (ਡੀ.ਐੱਸ.ਬੀ.) ਉੱਪ ਨਹਿਰਾਂ ਦੇ ਮਾਧਿਅਮ ਨਾਲ ਮੁਨਕ ਨਹਿਰ ਤੋਂ 1,050 ਕਿਊਸੇਕ ਪਾਣੀ ਮਿਲਣਾ ਚਾਹੀਦਾ ਪਰ ਇਹ ਘੱਟ ਕੇ 840 ਕਿਊਸੇਕ ਹੋ ਗਿਆ ਹੈ। 7 ਜਲ ਸੋਧ ਪਲਾਂਟ ਇਸ ਪਾਣੀ 'ਤੇ ਨਿਰਭਰ ਹਨ। ਜੇਕਰ ਪਾਣੀ ਦੀ ਮਾਤਰਾ ਅੱਜ ਨਹੀਂ ਵੱਧਦੀ ਹੈ ਤਾਂ ਇਕ ਜਾਂ 2 ਦਿਨ 'ਚ ਪੂਰੀ ਦਿੱਲੀ 'ਚ ਜਲ ਸੰਕਟ ਹੋਰ ਡੂੰਘਾ ਹੋ ਜਾਵੇਗਾ।'' ਵਧਦੇ ਤਾਪਮਾਨ ਦਰਮਿਆਨ ਦਿੱਲੀ ਨੂੰ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ,''ਮਾਨਯੋਗ ਉੱਪ ਰਾਜਪਾਲ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਹਨ। ਉਨ੍ਹਾਂ ਨੂੰ ਦਖ਼ਲ ਦੇਣ ਅਤੇ ਸਥਿਤੀ ਨੂੰ ਸੁਲਝਾਉਣ ਦੀ ਅਪੀਲ ਕੀਤੀ ਜਾਵੇਗੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News