ਜਾਣੋ ਕਿਡਨੀ ਲਈ ਪਾਣੀ ਦੀ ਕਿੰਨੀ ਮਾਤਰਾ ਹੈ ਜ਼ਰੂਰੀ

05/25/2018 3:38:59 PM

ਨਵੀਂ ਦਿੱਲੀ— ਸਾਡੇ ਲਈ ਪਾਣੀ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਮੁਕਤ ਰਹਿੰਦਾ ਹੈ। ਸਿਹਤ ਦੇ ਇਲਾਵਾ ਬਿਊਟੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਆਇਲੀ ਸਕਿਨ, ਮੁਹਾਸੇ, ਦਾਗ-ਧੱਬੇ ਆਦਿ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਹਨ। ਇਸ ਲਈ ਦਿਨ 'ਚ 8 ਤੋਂ 10 ਗਲਾਸ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਉਂਝ ਹੀ ਕੁਝ ਲੋਕ ਇਸ ਨਾਲੋਂ ਵੀ ਜ਼ਿਆਦਾ ਮਾਤਰਾ 'ਚ ਪਾਣੀ ਦੀ ਵਰਤੋਂ ਕਰ ਲੈਂਦੇ ਹਨ। ਕੁਝ ਲੋਕ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ ਜਿਸ ਨਾਲ ਸਿਹਤ ਨਾਲ ਜੁੜੀਆਂ ਕਈ ਦਿੱਕਤਾ ਆ ਸਕਦੀਆਂ ਹਨ।
ਕਿਡਨੀ ਲਈ ਹਾਨੀਕਾਰਕ
ਕਿਡਨੀ ਦਾ ਕੰਮ ਪਾਣੀ ਨੂੰ ਛਾਣਨਾ ਹੁੰਦਾ ਹੈ। ਬੈਠ ਕੇ ਪਾਣੀ ਪੀਣ ਨਾਲ ਕਿਡਨੀ ਆਪਣਾ ਕੰਮ ਚੰਗੇ ਤਰੀਕਿਆਂ ਨਾਲ ਕਰਦੀ ਹੈ ਪਰ ਖੜ੍ਹੇ ਹੋ ਕੇ ਜਾਂ ਫਿਰ ਜ਼ਰੂਰਤ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰਨ ਨਾਲ ਕਿਡਨੀ 'ਚੋਂ ਪਾਣੀ ਬਿਨਾ ਛਣੇ ਵਹਿ ਜਾਂਦਾ ਹੈ। ਇਸ ਨਾਲ ਪੋਸ਼ਕ ਤੱਤ ਵੀ ਜ਼ਿਆਦਾ ਮਾਤਰਾ 'ਚ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ। ਲਗਾਤਾਰ ਇਸੇ ਤਰ੍ਹਾਂ ਨਾਲ ਪਾਣੀ ਦੀ ਵਰਤੋਂ ਕਰਨ ਨਾਲ ਗੁਰਦੇ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
ਪੇਟ 'ਚ ਗੜਬੜੀ
ਬੈਠ ਕੇ ਪਾਣੀ ਪੀਣ ਦੀ ਬਜਾਏ ਲੋਕ ਖੜ੍ਹੇ ਹੋ ਕੇ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਪੇਟ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰੀਕੇ ਨਾਲ ਪਾਣੀ ਪੀਤਾ ਜਾਵੇ ਤਾਂ ਪਾਣੀ ਭੋਜਨ ਵਾਲੀ ਨਾੜੀ 'ਚ ਜਾ ਕੇ ਥੱਲੇ ਪੇਟ ਦੀ ਦੀਵਾਰ 'ਚ ਡਿੱਗਦਾ ਹੈ, ਜਿਸ ਨਾਲ ਪੇਟ ਦੇ ਆਲੇ-ਦੁਆਲੇ ਦੇ ਨਾਜ਼ੁਕ ਹਿੱਸਿਆ ਨੂੰ ਨੁਕਸਾਨ ਪਹੁੰਚਦਾ ਹੈ। ਜਦੋਂ ਵੀ ਪਿਆਸ ਲੱਗੇ ਬੈਠ ਕੇ ਹੀ ਪਾਣੀ ਪੀਓ।
ਗਠੀਆ
ਉਂਝ ਤਾਂ ਪਾਣੀ ਪੀਣਾ ਸਿਹਤ ਲਈ ਬੈਸਟ ਹੁੰਦਾ ਹੈ ਪਰ ਹਰ ਵਾਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੋੜ੍ਹਾਂ ਦਾ ਦਰਦ ਅਤੇ ਗਠੀਆ ਵੀ ਹੋ ਸਕਦਾ ਹੈ। ਇਸ ਨਾਲ ਜੋੜ੍ਹਾਂ 'ਚ ਮੌਜੂਦ ਤਰਲ ਪਦਾਰਥ ਦਾ ਸੰਤੁਲਨ ਵਿਗੜ ਜਾਂਦਾ ਹੈ। ਜਿਸ ਨਾਲ ਗੋਡਿਆਂ ਦੀ ਗ੍ਰੀਸ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਜੋ ਬਾਅਦ 'ਚ ਪ੍ਰੇਸ਼ਾਨੀ ਨੂੰ ਹੋਰ ਵੀ ਵਧਾ ਸਕਦਾ ਹੈ।


Related News