ਫਰਿੱਜ ''ਚੋਂ ਕੱਢ ਕੇ ਗਟਾਗਟ ਪੀ ਲੈਂਦੇ ਹੋ ਪਾਣੀ! ਤਾਂ ਹੋ ਜਾਓ ਸਾਵਧਾਨ, ਜਾਣੋ ਸਿਹਤ ਲਈ ਕਿੰਨਾ ਹੈ ਖ਼ਤਰਨਾਕ?

04/04/2024 11:30:18 AM

ਹੈਲਥ ਡੈਸਕ : ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਕੁਝ ਕ ਲੋਕਾਂ ਨੇ ਫਰਿੱਜ ਦਾ ਠੰਡਾ ਪਾਣੀ ਪੀਣਾ ਵੀ ਸ਼ੁਰੂ ਕਰ ਦਿੱਤਾ ਹੈ। ਅਜੇ ਮੌਸਮ ਬਦਲਿਆ ਹੀ ਹੈ, ਜਿਸ ਕਰਕੇ ਤੁਹਾਡੀ ਇਹ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕੜਕਦੀ ਧੁੱਪ ਤੋਂ ਘਰ ਆਉਣ ਤੋਂ ਬਾਅਦ ਤੁਰੰਤ ਠੰਡਾ ਪਾਣੀ ਪੀਣ ਲੱਗ ਜਾਂਦੇ ਹਨ, ਜੋ ਕਿ ਸਿਹਤ ਪੱਖ ਤੋਂ ਬਿਲਕੁਲ ਵੀ ਸਹੀ ਨਹੀਂ ਹੈ। ਜੇਕਰ ਤੁਹਾਨੂੰ ਵੀ ਫਰਿੱਜ ਦਾ ਠੰਡਾ ਪਾਣੀ ਪੀਣ ਦੀ ਆਦਤ ਹੈ ਤਾਂ ਸਾਵਧਾਨ ਹੋ ਜਾਓ। ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਨਾ ਸਿਰਫ ਮੋਟਾਪਾ ਵਧਦਾ ਹੈ ਸਗੋਂ ਕਈ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਵਧਾ ਦਿੰਦਾ ਹੈ। ਜਾਣੋ ਕਿਉਂ ਸਿਹਤ ਲਈ ਖ਼ਤਰਨਾਕ ਮੰਨਿਆ ਜਾਂਦਾ ਹੈ ਫਰਿੱਜ 'ਚ ਰੱਖਿਆ ਪਾਣੀ?

ਸਿਹਤ ਮਾਹਿਰਾਂ ਅਨੁਸਾਰ, ਅੱਤ ਦੀ ਗਰਮੀ 'ਚ ਠੰਡਾ ਪਾਣੀ ਪੀਣ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਸਰੀਰ ਦੇ ਤਾਪਮਾਨ 'ਚ ਅਚਾਨਕ ਤਬਦੀਲੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਬਹੁਤ ਜ਼ਿਆਦਾ ਠੰਡਾ ਪਾਣੀ ਜਾਂ ਠੰਡਾ ਕੋਈ ਡ੍ਰਿੰਕ ਪਦਾਰਥ ਖੂਨ ਦੀਆਂ ਨਾੜੀਆਂ ਦੇ ਸੁੰਗੜਨ ਦਾ ਕਾਰਨ ਬਣਦਾ ਹੈ। ਇਸ ਕਾਰਨ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਸਰੀਰ ਦਾ ਧਿਆਨ ਪਾਚਨ ਤੋਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵੱਲ ਜਾਂਦਾ ਹੈ।

ਮੋਟਾਪਾ ਵਧਾਉਂਦਾ
ਠੰਡੇ ਪਾਣੀ ਨਾਲ ਚਰਬੀ ਹੌਲੀ-ਹੌਲੀ ਪਿਘਲ ਜਾਂਦੀ ਹੈ। ਅਜਿਹੇ 'ਚ ਮੋਟਾਪਾ ਘੱਟ ਕਰਨ ਅਤੇ ਫੈਟ ਬਰਨ ਕਰਨ 'ਚ ਦਿੱਕਤ ਆਉਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਠੰਡਾ ਪਾਣੀ ਬਿਲਕੁਲ ਵੀ ਨਾ ਪੀਓ। ਤੁਹਾਨੂੰ ਸਿਰਫ਼ ਸਾਧਾਰਨ ਜਾਂ ਕੋਸਾ ਪਾਣੀ ਹੀ ਪੀਣਾ ਚਾਹੀਦਾ ਹੈ।

ਨੋਟ– Weight Loss : 9 ਮਹੀਨੇ 'ਚ ਘਟਾਇਆ 60 ਕਿਲੋ ਵਜ਼ਨ! ਜਾਣੋ ਕਿਵੇਂ ਹੋਇਆ ਸੰਭਵ, ਅਪਣਾਓ ਇਹ ਨੁਸਖ਼ੇ

ਦਿਲ ਲਈ ਖ਼ਤਰਨਾਕ 
ਠੰਡਾ ਪਾਣੀ ਦਿਲ ਲਈ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜਨ ਲੱਗਦੀਆਂ ਹਨ ਅਤੇ ਖੂਨ ਦਾ ਵਹਾਅ ਹੌਲੀ ਹੋਣ ਲੱਗਦਾ ਹੈ। ਕਈ ਵਾਰ ਠੰਡੇ ਪੀਣ ਨਾਲ ਖੂਨ ਦੀਆਂ ਨਾੜੀਆਂ ਕਾਫੀ ਸਖ਼ਤ ਹੋ ਜਾਂਦੀਆਂ ਹਨ, ਜਿਸ ਨਾਲ ਸਮੱਸਿਆ ਹੋ ਸਕਦੀ ਹੈ।

ਪਾਚਨ ਕਿਰਿਆ ਨੂੰ ਵਿਗਾੜਦਾ 
ਠੰਡਾ ਪਾਣੀ ਢਿੱਡ ਅਤੇ ਪਾਚਨ ਕਿਰਿਆ ਲਈ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੈ। ਠੰਡਾ ਪਾਣੀ ਪੀਣ ਨਾਲ ਵੱਡੀ ਅੰਤੜੀ ਸੁੰਗੜ ਜਾਂਦੀ ਹੈ ਅਤੇ ਇਸ ਨਾਲ ਢਿੱਡ ਸਾਫ਼ ਹੋਣ ਤੋਂ ਰੋਕਦਾ ਹੈ। ਅਜਿਹੀ ਸਥਿਤੀ 'ਚ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਖ਼ਰਾਬ ਪਾਚਨ ਕਾਰਨ ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News