ਵੀਵੋ ਨੇ ਲਾਂਚ ਕੀਤਾ X21 ਫੀਫਾ ਵਰਲਡ ਕੱਪ ਐਡੀਸ਼ਨ ਸਮਾਰਟਫੋਨ
Thursday, May 17, 2018 - 12:58 PM (IST)
ਜਲੰਧਰ— ਜਿਵੇਂ ਕਿ ਸਾਰੇ ਜਾਣਦੇ ਹਨ ਕਿ ਵੀਵੋ ਨੇ ਫੀਫਾ (FIFA) ਦੇ ਨਾਲ ਰਸ਼ੀਆ 2018 ਅਤੇ ਕਤਰ 2022 ਵਰਲਡ ਕੱਪ ਈਵੈਂਟਸ ਲਈ ਸਾਂਝੇਦਾਰੀ ਕੀਤੀ ਹੈ। ਇਸ ਤਹਿਤ ਹੀ ਵੀਵੋ ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਵੀਵੋ ਐਕਸ 21 ਦੇ ਦੋ ਨਵੇਂ ਖਾਸ ਫੀਫਾ ਵਰਲਡ ਕੱਪ ਐਡੀਸ਼ਨ ਸਮਾਰਟਫੋਨਸ ਲਾਂਚ ਕੀਤੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਸਾਲ ਦਸੰਬਰ 2017 'ਚ ਵੀ ਵੀਵੋ ਐਕਸ 20 ਦਾ ਫੀਫਾ ਵਰਲਡ ਕੱਪ ਐਡੀਸ਼ਨ ਲਾਂਚ ਕੀਤਾ ਸੀ।
ਵੀਵੋ ਐਕਸ 21 ਦੇ ਨਵੇਂ ਫੀਫਾ ਵਰਲਡ ਕੱਪ ਐਡੀਸ਼ਨ ਸਮਾਰਟਫੋਨ ਤਿੱਬਤਨ ਬਲਿਊ ਅਤੇ ਵਿਕਟਰੀ ਰੈੱਡ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ ਜੋ ਕਿ ਰਸ਼ੀਆ ਦੇ ਝੰਡੇ ਦੇ ਬਲਿਊ ਅਤੇ ਰੈੱਡ ਕਲਰ ਰੰਗਾਂ ਨੂੰ ਦਰਸ਼ਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ 'ਚ ਫੋਨ ਦੇ ਬੈਕ ਸਾਈਡ 'ਤੇ ਫੀਫਾ ਵਰਲਡ ਕੱਪ 2018 ਦਾ ਲੋਗੋ ਵੀ ਦਿੱਤਾ ਗਿਆ ਹੈ। ਇਹ ਨਵੇਂ ਸਪੈਸ਼ਲ ਐਡੀਸ਼ਨ ਸਮਾਰਟਫੋਨਸ 3598 ਯੁਆਨ (ਕਰੀਬ 38,300 ਰੁਪਏ) ਦੀ ਕੀਮਤ ਨਾਲ ਚੀਨ 'ਚ ਵਿਕਰੀ ਲਈ 22 ਮਈ ਤੋਂ ਉਪਲੱਬਧ ਹੋਣਗੇ। ਦੱਸ ਦਈਏ ਕਿ ਇਸ ਸਪੈਸ਼ਲ ਐਡੀਸ਼ਨ ਸਮਾਰਟਫੋਨਸ ਦੇ ਸਪੈਸੀਫਿਕੇਸ਼ੰਸ ਆਮ ਵੇਰੀਐਂਟਸ ਵਰਗੇ ਹੀ ਹਨ।
ਫੀਚਰਸ
ਫੋਨ 'ਚ 6.28-ਇੰਚ ਦੀ ਫੁੱਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2280x1080 ਪਿਕਸਲ ਹੈ ਅਤੇ ਇਸ ਦਾ ਅਸਪੈਕਟ ਰੇਸ਼ੀਓ 19:9 ਹੈ। ਇਸ ਦੇ ਨਾਲ ਹੀ ਫੋਨ 'ਚ ਆਕਟਾ-ਕੋਰ ਸਨੈਪਡ੍ਰੈਗਨ 660 ਪ੍ਰੋਸੈਸਰ, ਐਡਰੀਨੋ 512 ਜੀ.ਪੀ.ਯੂ., 6 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਸਮਰੱਥਾ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡਰਾਇਡ 8.1 ਓਰਿਓ ਦੇ ਨਾਲ ਫਨਟਚ ਓ.ਐੱਸ. 4.0 'ਤੇ ਆਧਾਰਿਤ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਐੱਲ.ਈ.ਡੀ. ਫਲੈਸ਼, ਐੱਫਯ1.8 ਅਪਰਚਰ ਦੇ ਨਾਲ ਹੈ। ਉਥੇ ਹੀ ਇਸ ਵਿਚ ਸੈਕੇਂਡਰੀ ਸੈਂਸਰ 5 ਮੈਗਾਪਿਕਸਲ ਦਾ ਹੈ ਜੋ ਕਿ ਐੱਫਯ2.4 ਅਪਰਚਰ ਦੇ ਨਾਲ ਹੈ। ਇਸ ਤੋਂ ਇਲਾਵਾ ਫੋਨ ਦੇ ਫਰੰਟ 'ਚ 12 ਮੈਗਾਪਿਕਸਲ ਦਾ ਕੈਮਰਾ ਐੱਫਯ2.0 ਅਪਰਚਰ ਦੇ ਨਾਲ ਹੈ।
ਇਸ ਤੋਂ ਇਲਾਵਾ ਨਵੇਂ ਵੀਵੋ ਐਕਸ 21 'ਚ 3200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਦੀ ਖੂਬੀ ਨਾਲ ਹੈ। ਕੁਨੈਕਟੀਵਿਟੀ ਲਈ ਹਾਈਬ੍ਰਿਡ ਡਿਊਲ ਸਿਮ, 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੁੱਥ 5.0, ਜੀ.ਪੀ.ਐੱਸ., 3.5mm ਆਡੀਓ ਜੈੱਕ ਦਿੱਤਾ ਗਿਆ ਹੈ।
